ਇੰਟਰਨੈਸ਼ਨਲ ਡੈਸਕ- ਪਾਬੰਦੀਸ਼ੁਦਾ ਸੰਗਠਨ ਪਾਕਿਸਤਾਨੀ ਤਾਲਿਬਾਨ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ ਕਿ ਸੰਗਠਨ ਦੇ ਦੱਖਣੀ ਵਜ਼ੀਰੀਸਤਾਨ ਸੂਬੇ ਦੇ ਮੈਂਬਰ ਉਨ੍ਹਾਂ ਦੀ ਹੱਤਿਆ ਕਰਨ ਦੀ ਯੋਜਨਾ ਬਣਾ ਰਹੇ ਸਨ। ਤਹਿਰੀਕ-ਏ-ਤਾਲਿਬਾਨ (ਟੀਟੀਪੀ) (ਪਾਕਿਸਤਾਨੀ ਤਾਲਿਬਾਨ) ਨੇ ਜ਼ੋਰ ਦਿੱਤਾ ਹੈ ਕਿ ਉਸ ਦੀ ਲੜਾਈ ਪਾਕਿਸਤਾਨ ਦੇ ਸੁਰੱਖਿਆ ਬਲਾਂ ਅਤੇ ਖੁਫੀਆ ਏਜੰਸੀਆਂ ਦੇ ਖ਼ਿਲਾਫ਼ ਹੈ ਉਹ ਕਿਸੇ ਰਾਜਨੇਤਾ ਦੇ ਖ਼ਿਲਾਫ਼ ਨਹੀਂ ਹੈ।
ਇਹ ਵੀ ਪੜ੍ਹੋ-ਭਾਰਤੀ ਏਅਰਲਾਈਨ ਇਕ ਜਾਂ ਦੋ ਸਾਲਾਂ 'ਚ ਦੇ ਸਕਦੀ ਹੈ 1,700 ਜਹਾਜ਼ਾਂ ਦਾ ਆਰਡਰ : ਰਿਪੋਰਟ
ਟੀਟੀਪੀ ਨੇ ਬੁੱਧਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ, ”ਸਾਨੂੰ ਸੂਚਨਾ ਮਿਲੀ ਹੈ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਪ੍ਰਮੁੱਖ ਨੇ ਪਾਰਟੀ ਦੇ ਸੂਬਾਈ ਬੁਲਾਰਿਆਂ ਦੇ ਨਾਲ ਇਕ ਮੀਟਿੰਗ 'ਚ ਦਾਅਵਾ ਕੀਤਾ ਹੈ ਕਿ ਟੀਟੀਪੀ ਉਨ੍ਹਾਂ ਦੀ ਹੱਤਿਆ ਦੀ ਯੋਜਨਾ ਬਣਾ ਰਹੀ ਹੈ ਅਤੇ ਇਸ ਨੂੰ ਅੰਜਾਮ ਦੇਣ ਦੀ ਜ਼ਿੰਮੇਵਾਰੀ ਦੱਖਣੀ ਵਜ਼ੀਰੀਸਤਾਨ ਦੇ ਲੋਕਾਂ ਨੂੰ ਦਿੱਤੀ ਗਈ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਬੁਲਾਰਿਆਂ ਨਾਲ ਮੀਟਿੰਗ ਦੌਰਾਨ 70 ਸਾਲਾਂ ਖਾਨ ਨੇ ਕਿਹਾ ਕਿ ਉਨ੍ਹਾਂ ਨੂੰ ਹਟਾਉਣ (ਹੱਤਿਆ ਕਰਨ) ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਅਤੇ ਦੱਖਣੀ ਵਜ਼ੀਰੀਸਤਾਨ ਦੇ ਦੋ ਲੋਕਾਂ ਨੂੰ ਉਨ੍ਹਾਂ ਦੀ ਹੱਤਿਆ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ-ਹੁਣ ਵਿਦੇਸ਼ੀ ਟੂਰਿਸਟ ਵੀ UPI ਰਾਹੀਂ ਕਰ ਸਕਣਗੇ ਪੇਮੈਂਟ, ਸ਼ਰਤਾਂ ਨਾਲ RBI ਨੇ ਦਿੱਤੀ ਮਨਜ਼ੂਰੀ
ਦੱਖਣੀ ਵਜ਼ੀਰੀਸਤਾਨ ਕਬਾਲਾਈ ਜ਼ਿਲ੍ਹੇ ਨੂੰ ਟੀਟੀਪੀ ਦਾ ਗੜ੍ਹ ਮੰਨਿਆ ਜਾਂਦਾ ਹੈ ਅਤੇ ਸੰਗਠਨ ਨੇ ਖਾਨ ਦੇ ਦਾਅਵੇ ਨੂੰ ਖਾਰਜ ਕਰਨ ਲਈ ਇੱਕ ਬਿਆਨ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਵੰਬਰ 'ਚ ਮੱਧਕਾਲੀ ਚੋਣਾਂ ਦੇ ਐਲਾਨ ਲਈ ਦਬਾਅ ਬਣਾਉਣ ਦੇ ਟੀਚੇ ਤੋਂ ਕੱਢੀ ਜਾ ਰਹੀ ਯਾਤਰਾ ਦੌਰਾਨ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਖੀ ਖਾਨ 'ਤੇ ਗੋਲੀਬਾਰੀ ਕੀਤੀ ਗਈ ਸੀ, ਉਨ੍ਹਾਂ ਦੇ ਪੈਰ 'ਚ ਗੋਲੀ ਵੀ ਲੱਗੀ ਸੀ।
ਇਹ ਵੀ ਪੜ੍ਹੋ- ਹੋਮ ਲੋਨ ਮਹਿੰਗਾ ਹੋਣ ਕਾਰਨ ਮੰਗ ’ਤੇ ਪੈ ਸਕਦੈ ਅਸਰ : ਰੀਅਲਟੀ ਕੰਪਨੀਆਂ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਨਿਊਜ਼ੀਲੈਂਡ 'ਚ ਚੱਕਰਵਾਤੀ ਤੂਫ਼ਾਨ 'ਗੈਬਰੀਏਲ' ਦਾ ਖਦਸ਼ਾ, ਵਸਨੀਕਾਂ ਲਈ ਚੇਤਾਵਨੀ ਜਾਰੀ
NEXT STORY