ਮੁੰਬਈ- ਭਾਰਤੀ ਜਹਾਜ਼ ਕੰਪਨੀਆਂ ਅਗਲੇ ਇੱਕ ਜਾਂ ਦੋ ਸਾਲਾਂ 'ਚ 1,500 ਤੋਂ 1,700 ਜਹਾਜ਼ਾਂ ਦੇ ਆਰਡਰ ਦੇ ਸਕਦੀਆਂ ਹਨ ਜਦੋਂ ਕਿ ਏਅਰ ਇੰਡੀਆ ਵੱਲੋਂ 500 ਜਹਾਜ਼ਾਂ ਦਾ ਆਰਡਰ ਦੇਣ ਦੀ ਸੰਭਾਵਨਾ ਹੈ। ਹਵਾਬਾਜ਼ੀ ਸਲਾਹਕਾਰ ਫਰਮ ਸੀ.ਏ.ਪੀ.ਏ ਨੇ ਬੁੱਧਵਾਰ ਨੂੰ ਇਹ ਸੰਭਾਵਨਾ ਪ੍ਰਗਟਾਈ।
ਇਹ ਵੀ ਪੜ੍ਹੋ-ਬੋਇੰਗ ਕਰੇਗੀ 2000 ਕਰਮਚਾਰੀਆਂ ਦੀ ਛੁੱਟੀ, ਭਾਰਤ ’ਚ TCS ਨੂੰ ਹੋਵੇਗਾ ਫ਼ਾਇਦਾ
ਸੀ.ਏ.ਪੀ.ਏ ਨੇ ਕਿਹਾ ਕਿ ਭਾਰਤੀ ਏਅਰਲਾਈਨਾਂ ਦੇ ਬੇੜਿਆਂ 'ਚ ਕੁੱਲ ਲਗਭਗ 700 ਵਪਾਰਕ ਜਹਾਜ਼ ਹਨ, ਜੋ ਕਿ ਦੁਨੀਆ ਦੀਆਂ ਕੁਝ ਵੱਡੀਆਂ ਏਅਰਲਾਈਨਾਂ ਤੋਂ ਵੀ ਘੱਟ ਹੈ। ਭਾਰਤੀ ਹਵਾਬਾਜ਼ੀ ਬਾਜ਼ਾਰ ਦੀ ਵਿਸ਼ਾਲ ਸੰਭਾਵਨਾ ਨੂੰ ਦੇਖਦੇ ਹੋਏ ਹੋਰ ਜਹਾਜ਼ਾਂ ਨੂੰ ਸ਼ਾਮਲ ਕਰਨ ਦੀ ਗੁੰਜਾਇਸ਼ ਹੈ। ਸੀ.ਏ.ਪੀ.ਏ. ਨੇ ਇੱਕ ਰਿਪੋਰਟ 'ਚ ਕਿਹਾ ਹੈ ਕਿ ਕੋਰੋਨਾ ਦੌਰ ਤੋਂ ਬਾਅਦ, ਭਾਰਤੀ ਬਾਜ਼ਾਰ ਸਭ ਤੋਂ ਆਕਰਸ਼ਕ ਹਵਾਬਾਜ਼ੀ ਬਾਜ਼ਾਰ ਵਜੋਂ ਪੂਰੀ ਦੁਨੀਆ ਨੂੰ ਆਕਰਸ਼ਿਤ ਕਰ ਰਿਹਾ ਹੈ।
ਇਹ ਵੀ ਪੜ੍ਹੋ-ਹੁਣ ਵਿਦੇਸ਼ੀ ਟੂਰਿਸਟ ਵੀ UPI ਰਾਹੀਂ ਕਰ ਸਕਣਗੇ ਪੇਮੈਂਟ, ਸ਼ਰਤਾਂ ਨਾਲ RBI ਨੇ ਦਿੱਤੀ ਮਨਜ਼ੂਰੀ
ਰਿਪੋਰਟ ਦੇ ਅਨੁਸਾਰ, ਅਗਲੇ ਦੋ ਸਾਲਾਂ 'ਚ ਭਾਰਤ 'ਚ ਲਗਭਗ ਸਾਰੀਆਂ ਕੰਪਨੀਆਂ ਵਲੋਂ ਹੋਰ ਜਹਾਜ਼ਾਂ ਦੀ ਖਰੀਦ ਲਈ ਆਰਡਰ ਦੇਣ ਦੀ ਉਮੀਦ ਹੈ। ਇਨ੍ਹਾਂ 'ਚੋਂ ਸਮੂਚੇ ਬੇੜਿਆਂ ਨੂੰ ਬਦਲਣ ਦੇ ਨਾਲ-ਨਾਲ ਵਿਸਥਾਰ ਵੀ ਕਾਰਨ ਵੀ ਹੋ ਸਕਦਾ ਹੈ। ਰਿਪੋਰਟ ਦੇ ਅਨੁਸਾਰ, ਸੀ.ਏ.ਪੀ.ਏ ਇੰਡੀਆ ਦੇ ਅਗਲੇ ਦਹਾਕੇ ਅਤੇ ਉਸ ਤੋਂ ਬਾਅਦ ਦੇ ਲਈ ਪੂਰਵ ਅਨੁਮਾਨਾਂ ਦੇ ਅਧਾਰ 'ਤੇ ਅਸੀਂ ਉਮੀਦ ਕਰਦੇ ਹਾਂ ਕਿ ਭਾਰਤੀ ਏਅਰਲਾਈਨਾਂ ਅਗਲੇ 12-24 ਮਹੀਨਿਆਂ 'ਚ 1,500-1,700 ਜਹਾਜ਼ਾਂ ਦੇ ਆਰਡਰ ਦੇਣਗੀਆਂ।"
ਇਹ ਵੀ ਪੜ੍ਹੋ-ਜਨਵਰੀ 'ਚ ਖੁੱਲ੍ਹੇ 22 ਲੱਖ ਨਵੇਂ ਡੀਮੈਟ ਖਾਤੇ
ਸੀ.ਏ.ਪੀ.ਏ ਨੇ ਕਿਹਾ ਕਿ ਇਸ ਦਿਸ਼ਾ 'ਚ ਪਹਿਲਾ ਕਦਮ ਏਅਰ ਇੰਡੀਆ ਚੁੱਕ ਸਕਦੀ ਹੈ ਜਿਸ ਦੇ ਤਹਿਤ ਉਹ ਕਰੀਬ 500 ਜਹਾਜ਼ਾਂ ਦੀ ਖਰੀਦ ਲਈ ਆਰਡਰ ਦੇਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਆਪਣੀ ਹਵਾਬਾਜ਼ੀ ਸਮਰੱਥਾ ਨੂੰ ਪੂਰਾ ਕਰਨ ਲਈ ਸੰਘਰਸ਼ ਕਰਨਾ ਪਿਆ ਹੈ। ਹਾਲਾਂਕਿ ਭਾਰਤ 21ਵੀਂ ਸਦੀ ਦੇ ਗਲੋਬਲ ਏਵੀਏਸ਼ਨ ਬਜ਼ਾਰ ਵਜੋਂ ਆਪਣਾ ਸਥਾਨ ਹਾਸਲ ਕਰ ਸਕਦਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਫ੍ਰਾਂਸ ਦੀ ਟੋਟਲ ਐਨਰਜੀਜ਼ ਨੇ ਅਡਾਨੀ ਸਮੂਹ ਨਾਲ ਹਾਈਡ੍ਰੋਜਨ ਸਾਂਝੇਦਾਰੀ ਰੋਕੀ
NEXT STORY