ਇਸਲਾਮਾਬਾਦ — ਪਾਕਿਸਤਾਨੀ ਨੇਤਾ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਚਰਚਾ 'ਚ ਰਹਿੰਦੇ ਹਨ। ਤਾਜ਼ਾ ਮਾਮਲੇ 'ਚ ਪਾਕਿਸਤਾਨ ਦੇ ਸਾਬਕਾ ਪੀਐੱਮ ਇਮਰਾਨ ਖਾਨ ਟਰੋਲਰ ਦੇ ਨਿਸ਼ਾਨੇ 'ਤੇ ਹਨ। ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਪਾਕਿਸਤਾਨ ਵਿੱਚ ਘਿਓ ਦੀ ਕੀਮਤ ਦੱਸ ਰਹੇ ਹਨ। ਇਮਰਾਨ ਖਾਨ ਵੀਡੀਓ 'ਚ ਘਿਓ ਦੀ ਜਿਹੜੀ ਕੀਮਤ ਦੱਸ ਰਹੇ ਹਨ ਉਹ ਸੁਣ ਕੇ ਤੁਹਾਡਾ ਵੀ ਸਿਰ ਚਕਰਾ ਜਾਵੇਗਾ। ਵੀਡੀਓ ਵਾਇਰਲ ਹੋਣ ਤੋਂ ਬਾਅਦ ਇੰਟਰਨੈੱਟ ਯੂਜ਼ਰਸ ਵੀ ਇਮਰਾਨ ਖਾਨ ਦੀ ਇਸ ਵੀਡੀਓ ਦਾ ਆਨੰਦ ਲੈ ਰਹੇ ਹਨ।
ਇਹ ਵੀ ਪੜ੍ਹੋ : ਪਾਕਿਸਤਾਨ ਹੋਵੇਗਾ ਲੋਨ ਡਿਫਾਲਟਰ! ਫਿਚ ਨੇ ਘਟਾਈ ਰੇਟਿੰਗ, ਜਾਰੀ ਕੀਤੀ ਚਿਤਾਵਨੀ
ਇਮਰਾਨ ਖ਼ਾਨ ਦਾ ਵਾਇਰਲ ਵੀਡੀਓ 8 ਸਕਿੰਟ ਦਾ ਹੈ। ਪਾਕਿਸਤਾਨੀ ਪੱਤਰਕਾਰ ਨਾਇਲਾ ਇਨਾਇਤ ਨੇ ਇਸ ਵੀਡੀਓ ਨੂੰ ਟਵਿਟਰ 'ਤੇ ਸ਼ੇਅਰ ਕੀਤਾ ਹੈ। ਵੀਡੀਓ ਦੀ ਕਲਿੱਪ ਇੱਕ ਹੋਰ ਵੀਡੀਓ ਤੋਂ ਕੱਟੀ ਗਈ ਹੈ। ਹਾਲਾਂਕਿ ਇਸ ਵੀਡੀਓ ਦੀ ਸੱਚਾਈ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਹ ਕਦੋਂ ਦਾ ਹੈ। ਪਰ ਇਸ ਵੀਡੀਓ 'ਚ ਇਮਰਾਨ ਖਾਨ ਨੂੰ ਆਪਣੇ ਦੇਸ਼ 'ਚ ਘਿਓ ਦੀ ਕੀਮਤ ਦੱਸਦੇ ਹੋਏ ਸੁਣਿਆ ਜਾ ਸਕਦਾ ਹੈ। ਇਸ ਵੀਡੀਓ 'ਚ ਇਮਰਾਨ ਖਾਨ ਆਪਣੀ ਸਰਕਾਰ ਅਤੇ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਘਿਓ ਦੀਆਂ ਕੀਮਤਾਂ ਦੀ ਤੁਲਨਾ ਕਰ ਰਹੇ ਹਨ। ਇਮਰਾਨ ਖਾਨ ਦਾ ਕਹਿਣਾ ਹੈ, "ਜੋ ਘਿਓ 380 ਅਰਬ ਦਾ ਸੀ ਅੱਜ 600 ਅਰਬ ਕਿਲੋ ਤੱਕ ਪਹੁੰਚ ਗਿਆ ਹੈ।"
ਇਹ ਵੀ ਪੜ੍ਹੋ : ਕੰਗਾਲ ਪਾਕਿਸਤਾਨ 'ਚ ਮਹਿੰਗਾਈ ਨੇ ਹਾਲੋ-ਬੇਹਾਲ ਕੀਤੇ ਲੋਕ, 1 ਲਿਟਰ ਦੁੱਧ ਦੀ ਕੀਮਤ 210 ਰੁਪਏ ਤੋਂ ਪਾਰ
ਦੱਸ ਦੇਈਏ ਕਿ ਅੱਜ ਪਾਕਿਸਤਾਨ ਦੀ ਆਰਥਿਕ ਹਾਲਤ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਪਾਕਿਸਤਾਨੀ ਲੋਕ ਬੜੀ ਮੁਸ਼ਕਲ ਨਾਲ ਆਪਣੇ ਲਈ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਕਰ ਪਾ ਰਹੇ ਹਨ। ਮਹਿੰਗਾਈ ਦੀ ਮਾਰ ਝੱਲ ਰਹੀ ਪਾਕਿਸਤਾਨੀ ਜਨਤਾ ਨੂੰ ਵੀਰਵਾਰ ਸਵੇਰੇ ਇੱਕ ਹੋਰ ਝਟਕਾ ਲੱਗਾ ਹੈ। ਪਾਕਿਸਤਾਨ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਪਾਕਿਸਤਾਨ ਵਿੱਚ ਅੱਜ ਤੋਂ ਪੈਟਰੋਲ ਦੀਆਂ ਕੀਮਤਾਂ ਵਿੱਚ 22.20 ਰੁਪਏ ਦਾ ਵਾਧਾ ਹੋਇਆ ਹੈ। ਇਕ ਲੀਟਰ ਪੈਟਰੋਲ ਦੀ ਕੀਮਤ ਹੁਣ 272 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ ਵਿੱਚ ਵੀ 17.20 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਇਕ ਲੀਟਰ ਡੀਜ਼ਲ ਦੀ ਕੀਮਤ 280 ਰੁਪਏ ਹੋ ਗਈ ਹੈ।
ਇਹ ਵੀ ਪੜ੍ਹੋ : Elon Musk ਫਿਰ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣਨ ਦੇ ਕਰੀਬ, ਮੁਕੇਸ਼ ਅੰਬਾਨੀ ਟਾਪ 10 'ਚ ਸ਼ਾਮਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Elon Musk ਫਿਰ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣਨ ਦੇ ਕਰੀਬ, ਮੁਕੇਸ਼ ਅੰਬਾਨੀ ਟਾਪ 10 'ਚ ਸ਼ਾਮਲ
NEXT STORY