ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਸੁਪਰੀਮੋ ਇਮਰਾਨ ਖ਼ਾਨ ਖ਼ਿਲਾਫ਼ 6 ਕੇਸ ਦਰਜ ਕੀਤੇ ਗਏ ਹਨ। ਸਥਾਨਕ ਰਿਪੋਰਟਾਂ ਮੁਤਾਬਕ ਇਹ ਸਾਰੇ ਮਾਮਲੇ 9 ਮਈ ਨੂੰ ਰਾਵਲਪਿੰਡੀ 'ਚ ਪਾਕਿ ਫ਼ੌਜ ਦੇ ਜਨਰਲ ਹੈੱਡਕੁਆਰਟਰ 'ਤੇ ਹਮਲੇ ਦੀ ਘਟਨਾ ਤੋਂ ਬਾਅਦ ਇਮਰਾਨ ਖ਼ਿਲਾਫ਼ ਦਰਜ ਕੀਤੇ ਗਏ ਹਨ। ਇਮਰਾਨ ਖ਼ਿਲਾਫ਼ ਦਰਜ 6 ਮਾਮਲਿਆਂ 'ਚੋਂ 3 'ਚ ਸਖਤ ਅੱਤਵਾਦ ਵਿਰੋਧੀ ਕਾਨੂੰਨ ਲਗਾਇਆ ਗਿਆ ਹੈ। ਦਰਅਸਲ, ਇਮਰਾਨ ਨੂੰ 9 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਦੇਸ਼ ਭਰ 'ਚ ਹਿੰਸਕ ਪ੍ਰਦਰਸ਼ਨ ਕੀਤੇ ਸਨ।
ਇਹ ਵੀ ਪੜ੍ਹੋ : ਨੌਜਵਾਨ ਨੂੰ ਤਾਲਿਬਾਨੀ ਸਜ਼ਾ! ਚੋਰੀ ਦੇ ਸ਼ੱਕ 'ਚ ਬੇਰਹਿਮੀ ਨਾਲ ਕੁੱਟਿਆ ਤੇ ਟਰੱਕ ਨਾਲ ਬੰਨ੍ਹ ਕੇ ਘੜੀਸਿਆ, ਮੌਤ
ਫ਼ੌਜ ਨੇ ਦੋਸ਼ ਲਾਇਆ ਹੈ ਕਿ ਇਮਰਾਨ ਖਾਨ ਦੇ ਸਮਰਥਕਾਂ ਨੇ ਕਥਿਤ ਤੌਰ 'ਤੇ 9 ਮਈ ਨੂੰ ਰਾਵਲਪਿੰਡੀ ਸਥਿਤ ਪਾਕਿਸਤਾਨੀ ਫ਼ੌਜ ਦੇ ਜਨਰਲ ਹੈੱਡਕੁਆਰਟਰ ਦੇ ਦਰਵਾਜ਼ੇ ਤੋੜ ਦਿੱਤੇ ਸਨ। ਪਾਕਿਸਤਾਨੀ ਫ਼ੌਜ ਨੇ ਇਸ ਨੂੰ 'ਕਾਲਾ ਦਿਵਸ' ਐਲਾਨਿਆ ਹੈ। ਪਾਕਿਸਤਾਨੀ ਮੀਡੀਆ 'ਚ ਸੂਤਰਾਂ ਦੇ ਹਵਾਲੇ ਨਾਲ ਖ਼ਬਰ ਪ੍ਰਕਾਸ਼ਿਤ ਹੋਈ ਹੈ ਕਿ ਜੇਆਈਟੀ ਫ਼ੌਜ ਦੇ ਦਫ਼ਤਰ ਅਤੇ ਮੈਟਰੋ ਸਟੇਸ਼ਨ 'ਤੇ ਅੱਗਜ਼ਨੀ ਦੀ ਘਟਨਾ ਸਮੇਤ ਸਾਰੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਫ਼ੌਜ ਵੱਲੋਂ ਇਮਰਾਨ ਖ਼ਾਨ ਖ਼ਿਲਾਫ਼ 9 ਮਈ ਦੀਆਂ ਘਟਨਾਵਾਂ ਵਿੱਚ 3 ਤੇ 10 ਮਈ ਦੀਆਂ ਘਟਨਾਵਾਂ ਵਿੱਚ ਵੀ 3 ਕੇਸ ਦਰਜ ਕੀਤੇ ਗਏ ਹਨ। ਦੱਸ ਦੇਈਏ ਕਿ ਇਮਰਾਨ ਖਾਨ ਪਿਛਲੇ ਸਾਲ ਹੀ ਪਾਕਿਸਤਾਨ 'ਚ ਸੱਤਾ ਤੋਂ ਬਾਹਰ ਹੋਏ ਸਨ, ਜਿਸ ਤੋਂ ਬਾਅਦ ਉਨ੍ਹਾਂ 'ਤੇ ਦੇਸ਼ ਭਰ 'ਚ ਕਰੀਬ 150 ਕੇਸ ਚੱਲ ਰਹੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੁਸੀਂ ਵੀ ਲਵੋ ਜਾਣਕਾਰੀ- ਮਰਦਾਨਾ ਕਮਜ਼ੋਰੀ ਦੇ ਸਥਾਈ ਤੇ ਪੱਕੇ ਇਲਾਜ ਬਾਰੇ
NEXT STORY