ਇਸਲਾਮਾਬਾਦ - ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ’ਤੇ ਨਿਸ਼ਾਨਾ ਵਿਨ੍ਹਦੇ ਹੋਏ ਦਾਅਵਾ ਕੀਤਾ ਹੈ ਕਿ ਪੀ. ਓ. ਕੇ. ਚੋਣਾਂ ਵਿਚ ਉਸਦੀ ਜਿੱਤ ‘ਸ਼ੱਕੀ’ ਹੈ ਅਤੇ ਜਲਦੀ ਹੀ ਇਸਦਾ ਪਰਦਾਫਾਸ਼ ਹੋ ਜਾਏਗਾ।
ਨਵਾਜ਼ ਸ਼ਰੀਫ ਨੇ ਟਵੀਟ ਕੀਤਾ ਕਿ ਪੀ. ਟੀ. ਆਈ. ਲਈ ਅਜਿਹੀ ਜਿੱਤ ’ਤੇ ਕੌਣ ਭਰੋਸਾ ਕਰੇਗਾ? ਪੀ. ਓ. ਕੇ. ਵਿਚ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੀ ਜਿੱਤ ਦੀ ਸ਼ੱਕੀ ਸ਼ੁਭਾਅ ਇਸ ਤੱਥ ਨਾਲ ਸਪਸ਼ਟ ਹੈ ਕਿ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਪਾਰਟੀ (ਪੀ. ਐੱਮ. ਐੱਲ.-ਐੱਨ.) ਦੇ 6 ਉਮੀਦਵਾਰਾਂ ਨੇ ਕੁਲ ਮਿਲਾ ਕੇ ਲਗਭਗ 0.5 ਮਿਲੀਅਨ ਵੋਟ ਹਾਸਲ ਕੀਤੇ, ਜਦਕਿ 26 ਜਿੱਤਣ ਵਾਲੇ ਪੀ. ਟੀ. ਆਈ. ਉਮੀਦਵਾਰਾਂ ਨੂੰ 0.6 ਮਿਲੀਅਨ ਵੋਟਾਂ ਮਿਲੀਆਂ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਅਮਰੀਕੀ ਆਰਮੀ ਨੇ ਫਾਈਜ਼ਰ ਨੂੰ ਕੋਰੋਨਾ ਵੈਕਸੀਨ ਲਈ ਦਿੱਤਾ ਲੱਖਾਂ ਡਾਲਰ ਦਾ ਕੰਟ੍ਰੈਕਟ
NEXT STORY