ਮੈਨਚੈਸਟਰ: ਮਾਈਕਲ ਕੈਰਿਕ ਦੇ ਮਾਰਗਦਰਸ਼ਨ ਵਿੱਚ ਮੈਨਚੈਸਟਰ ਯੂਨਾਈਟਿਡ ਨੇ ਪ੍ਰੀਮੀਅਰ ਲੀਗ ਫੁੱਟਬਾਲ ਵਿੱਚ ਆਪਣੀ ਸ਼ਾਨਦਾਰ ਲੈਅ ਜਾਰੀ ਰੱਖਦਿਆਂ ਲਗਾਤਾਰ ਚੌਥੀ ਜਿੱਤ ਹਾਸਲ ਕੀਤੀ ਹੈ। ਸ਼ਨੀਵਾਰ ਨੂੰ ਖੇਡੇ ਗਏ ਅਹਿਮ ਮੁਕਾਬਲੇ ਵਿੱਚ ਯੂਨਾਈਟਿਡ ਨੇ ਟੋਟਨਹੈਮ ਨੂੰ 2-0 ਨਾਲ ਹਰਾ ਕੇ ਮੁੱਖ ਕੋਚ ਵਜੋਂ ਕੈਰਿਕ ਦੀ ਸ਼ਤ-ਪ੍ਰਤੀਸ਼ਤ ਜਿੱਤ ਦੇ ਸਿਲਸਿਲੇ ਨੂੰ ਬਰਕਰਾਰ ਰੱਖਿਆ ਹੈ। ਇਸ ਜਿੱਤ ਨਾਲ ਟੀਮ ਹੁਣ 25 ਮੈਚਾਂ ਵਿੱਚ 44 ਅੰਕਾਂ ਦੇ ਨਾਲ ਚੌਥੇ ਸਥਾਨ 'ਤੇ ਪਹੁੰਚ ਗਈ ਹੈ, ਜਿਸ ਨਾਲ ਪਿਛਲੇ ਦੋ ਸਾਲਾਂ ਤੋਂ ਚੈਂਪੀਅਨਜ਼ ਲੀਗ ਤੋਂ ਬਾਹਰ ਰਹਿਣ ਤੋਂ ਬਾਅਦ ਹੁਣ ਵਾਪਸੀ ਦੀਆਂ ਉਮੀਦਾਂ ਨੂੰ ਨਵਾਂ ਬਲ ਮਿਲਿਆ ਹੈ।
ਲੀਗ ਟੇਬਲ ਵਿੱਚ ਆਰਸਨਲ ਨੇ 9 ਅੰਕਾਂ ਦੀ ਵੱਡੀ ਲੀਡ ਬਣਾ ਕੇ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ। ਆਰਸਨਲ ਨੇ ਵਿਕਟਰ ਗਿਓਕਰੇਸ ਦੇ ਦੋ ਸ਼ਾਨਦਾਰ ਗੋਲਾਂ ਦੀ ਮਦਦ ਨਾਲ ਸੱਡਰਲੈਂਡ ਨੂੰ 3-0 ਨਾਲ ਕਰਾਰੀ ਮਾਤ ਦਿੱਤੀ। ਆਰਸਨਲ ਦੇ ਹੁਣ 25 ਮੈਚਾਂ ਵਿੱਚ 56 ਅੰਕ ਹੋ ਗਏ ਹਨ। ਦੂਜੇ ਪਾਸੇ, ਚੇਲਸੀ ਨੇ ਕੋਲ ਪਾਮਰ ਦੀ ਸ਼ਾਨਦਾਰ ਹੈਟ੍ਰਿਕ ਦੀ ਬਦੌਲਤ ਵੁਲਵਜ਼ 'ਤੇ 3-1 ਨਾਲ ਜਿੱਤ ਦਰਜ ਕੀਤੀ, ਜਦਕਿ ਐਸਟਨ ਵਿਲਾ ਅਤੇ ਬੋਰਨਮਾਊਥ ਵਿਚਕਾਰ ਮੁਕਾਬਲਾ 1-1 ਦੀ ਬਰਾਬਰੀ 'ਤੇ ਰਿਹਾ।
ਦਿੱਲੀ ਖੇਡ ਮਹਾਕੁੰਭ ਲਈ 'ਗੱਬਰ' ਬਣਿਆ ਬ੍ਰਾਂਡ ਅੰਬੈਸਡਰ; ਸ਼ਿਖਰ ਧਵਨ ਨੌਜਵਾਨ ਖਿਡਾਰੀਆਂ ਨੂੰ ਦੇਣਗੇ ਪ੍ਰੇਰਨਾ
NEXT STORY