ਇਸਲਾਮਾਬਾਦ-ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਚੀਨ 'ਚ ਸਰਦ ਰੁੱਤ ਓਲੰਪਿਕ ਦੇ ਉਦਘਾਟਨ ਸਮਾਰੋਹ 'ਚ ਹਿੱਸਾ ਲੈਣ ਅਤੇ ਦੁਵੱਲੇ ਸੰਬੰਧਾਂ ਨੂੰ ਮਜ਼ਬੂਤੀ ਪ੍ਰਧਾਨ ਕਰਨ ਲਈ ਅਗਲੇ ਮਹੀਨੇ ਬੀਜਿੰਗ ਜਾਣਗੇ। ਇਸ ਦੌਰਾਨ ਉਹ ਅਭਿਲਾਸ਼ੀ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀ.ਪੀ.ਈ.ਸੀ.) ਤਹਿਤ ਕਈ ਪ੍ਰੋਜੈਕਟਾਂ 'ਚ ਹੋਰ ਨਿਵੇਸ਼ ਦੀ ਮੰਗ ਕਰਨਗੇ।
ਇਹ ਵੀ ਪੜ੍ਹੋ : ਦਿੱਲੀ 'ਚ ਕੋਰੋਨਾ ਦਾ ਕਹਿਰ ਜਾਰੀ, 28,867 ਨਵੇਂ ਮਾਮਲੇ ਆਏ ਸਾਹਮਣੇ
ਬੀਜਿੰਗ ਸਰਦ ਰੱਤ ਓਲੰਪਿੰਕ ਦਾ ਆਯੋਜਨ ਚਾਰ ਤੋਂ 20 ਫਰਵਰੀ ਤੱਕ ਕੀਤਾ ਜਾਵੇਗਾ ਜਿਸ ਤੋਂ ਬਾਅਦ ਪੈਰਓਲੰਪਿਕ ਸਰਦ ਰੁੱਤ ਖੇਡ ਚਾਰ ਤੋਂ 13 ਮਾਰਚ ਤੱਕ ਹੋਣਗੇ। ਅਮਰੀਕਾ ਅਤੇ ਬ੍ਰਿਟੇਨ ਸਮੇਤ ਕਈ ਪੱਛਮੀ ਦੇਸ਼ਾਂ ਨੇ ਚੀਨ 'ਤੇ ਮਨੁੱਖੀ ਅਧਿਕਾਰ ਉਲੰਘਣਾ ਦਾ ਦੋਸ਼ ਲਾਉਂਦੇ ਹੋਏ ਇਨ੍ਹਾਂ ਖੇਡਾਂ ਦਾ ਕੂਟਨੀਤਕ ਬਾਈਕਾਟ ਕੀਤਾ ਹੈ। ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਦੇ ਬੁਲਾਰੇ ਆਸਿਮ ਇਫਤਿਖ਼ਾਰ ਨੇ ਆਪਣੀ ਹਫ਼ਤਾਵਾਰੀ ਸਮਾਰਾਚ ਬ੍ਰੀਫਿੰਗ 'ਚ ਕਿਹਾ ਕਿ ਪ੍ਰਧਾਨ ਮੰਤਰੀ ਚੀਨ ਦੀ ਅਗਵਾਈ ਦੇ ਸੱਦੇ 'ਤੇ ਤਿੰਨ ਫਰਵਰੀ ਤੋਂ ਬੀਜਿੰਗ ਦੀ ਤਿੰਨ ਦਿਨੀਂ ਯਾਤਰਾ 'ਤੇ ਰਵਾਨਾ ਹੋਣਗੇ।
ਇਹ ਵੀ ਪੜ੍ਹੋ : BSF ਹੱਥ ਲੱਗੀ ਵੱਡੀ ਸਫ਼ਲਤਾ, ਫਿਰੋਜ਼ਪੁਰ 'ਚ ਭਾਰਤ-ਪਾਕਿ ਸਰਹੱਦ ਤੋਂ ਫੜੀ 6.5 ਕਰੋੜ ਰੁਪਏ ਦੀ ਹੈਰੋਇਨ
ਇਫਤਿਖਾਰ ਨੇ ਕਿਹਾ ਕਿ ਖਾਨ ਪਾਕਿਸਤਾਨ-ਚੀਨ ਦਰਮਿਆਨ ਰਣਨੀਤਕ ਸਹਿਯੋਗ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨਲਈ ਚੀਨ ਦੇ ਨੇਤਾਵਾਂ ਦੇ ਨਾਲ ਗੱਲ ਕਰਨਗੇ, ਖੇਤਰੀ ਅਤੇ ਅੰਤਰਰਾਸ਼ਟਰੀ ਵਿਸ਼ਿਆਂ 'ਤੇ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ। ਕਈ ਪੱਛਮੀ ਅਤੇ ਯੂਰਪੀਨ ਦੇਸ਼ਾਂ ਨੇ ਸਰਦ ਰੁੱਤ ਓਲੰਪਿਕ ਦੇ ਕੂਟਨੀਤਕ ਬਾਈਕਾਟ ਦਾ ਐਲਾਨ ਕੀਤਾ ਹੈ ਜਿਸ ਤੋਂ ਬਾਅਦ ਖਾਨ ਦੀ ਯਾਤਰਾ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਚੀਨ ਅਤੇ ਹੋਰ ਪੱਛਮੀ ਦੇਸ਼ਾਂ ਦਰਮਿਆਨ ਕਈ ਵਿਸ਼ਿਆਂ ਨੂੰ ਲੈ ਕੇ ਤਣਾਅ ਹੈ।
ਇਹ ਵੀ ਪੜ੍ਹੋ : ਜਲੰਧਰ 'ਚ ਕੋਰੋਨਾ ਦਾ ਕਹਿਰ ਜਾਰੀ, 470 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕਲੋਵਿਸ ‘ਚ ਹੁੱਕਾ ਸਟੋਰ 'ਤੇ ਗੋਲੀਬਾਰੀ ‘ਚ ਪੰਜਾਬੀ ਗ੍ਰਿਫ਼ਤਾਰ
NEXT STORY