ਬੀਜਿੰਗ— ਪੂਰਬੀ ਚੀਨ 'ਚ ਝੇਜਿਆਂਗ ਤਟ 'ਤੇ ਮੱਛੀਆਂ ਫੜਨ ਵਾਲੀ ਕਿਸ਼ਤੀ ਡੁੱਬ ਗਈ। ਇਸ ਕਾਰਨ ਕਿਸ਼ਤੀ ਚਲਾਉਣ ਵਾਲੀ ਟੀਮ ਦੇ 13 ਮੈਂਬਰ ਲਾਪਤਾ ਹੋ ਗਏ ਜਦਕਿ ਹੋਰ 7 ਵਿਅਕਤੀਆਂ ਨੂੰ ਬਚਾ ਲਿਆ ਗਿਆ ਹੈ। ਸਰਕਾਰੀ ਖਬਰਾਂ ਮੁਤਾਬਕ ਸਥਾਨਕ ਮਰੀਟਾਈਮ ਪ੍ਰਸ਼ਾਸਨ ਨੂੰ ਸ਼ੁੱਕਰਵਾਰ ਸਵੇਰੇ ਇਹ ਖਬਰ ਦਿੱਤੀ। ਚੀਨ ਦੀ 'ਪੀਪੀਲਜ਼ ਲਿਬਰੇਸ਼ਨ ਆਰਮੀ ਨੇਵੀ' ਦੀ ਕਿਸ਼ਤੀ ਨੂੰ ਮਦਦ ਕਰਨ ਲਈ ਅਪੀਲ ਕੀਤੀ ਗਈ ਹੈ।
ਕਿਸ਼ਤੀ ਝੇਜਿਆਂਗ ਸੂਬੇ ਦੇ ਝੋਊਸ਼ਾਨ ਸ਼ਹਿਰ ਦੇ ਪੂਰਬ 'ਚ 130 ਡੁੱਬੀ। ਇਹ ਕਿਸ਼ਤੀ 42.6 ਮੀਟਰ ਲੰਬੀ ਅਤੇ 7.6 ਮੀਟਰ ਚੌੜੀ ਸੀ। ਸਮੁੰਦਰੀ ਫੌਜ ਦੇ ਤਿੰਨ ਲੜਾਕੂ ਜਹਾਜ਼ਾਂ ਨੂੰ ਦੁਰਘਟਨਾ ਵਾਲੀ ਥਾਂ 'ਤੇ ਭੇਜ ਦਿੱਤਾ ਗਿਆ ਹੈ। ਬਚਾਅ ਹੈਲੀਕਾਪਟਰ ਵਾਲਾ ਇਕ ਹੋਰ ਫੌਜੀ ਜਹਾਜ਼ ਬਾਅਦ 'ਚ ਬਚਾਅ ਅਤੇ ਰਾਹਤ ਮੁਹਿੰਮ 'ਚ ਸ਼ਾਮਲ ਹੋ ਗਿਆ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਖੋਜ ਸ਼ੁੱਕਰਵਾਰ ਦੇਰ ਰਾਤ ਤਕ ਜਾਰੀ ਰਹੀ।
ਈਰਾਨ ਪ੍ਰਮਾਣੂੰ ਸਮਝੌਤਾ ਖਤਮ ਕਰਨ ਲਈ ਤਿਆਰ : ਸੰਯੁਕਤ ਰਾਸ਼ਟਰ
NEXT STORY