ਟੋਕੀਓ (ਇੰਟ.)- ਪਿਛਲੇ ਦਿਨੀਂ ਜਾਪਾਨ ਨੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਜ਼ਰੂਰੀ ਮਾਸਕ ਪਹਿਨਣ ਦੀ ਅਧਿਕਾਰਤ ਸਲਾਹ ਨੂੰ ਖ਼ਤਮ ਕਰ ਦਿੱਤਾ ਹੈ। ਹੁਣ ਬਹੁਤ ਸਾਰੇ ਲੋਕ ਆਪਣੇ ਚਿਹਰੇ ਨੂੰ ਢੱਕੇ ਬਿਨਾਂ ਦੇਸ਼ ਵਿਚ ਹਰ ਜਗ੍ਹਾ 'ਤੇ ਨਜ਼ਰ ਆ ਰਹੇ ਹਨ। CNN ਦੀ ਰਿਪੋਰਟ ਮੁਤਾਬਕ ਇਨ੍ਹਾਂ ਵਿਚੋਂ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੇ ਸਵੀਕਾਰ ਕੀਤਾ ਹੈ ਕਿ ਹੁਣ ਉਹ ਕੋਵਿਡ ਤੋਂ ਪਹਿਲਾਂ ਦੇ ਸਮੇਂ ਵਾਂਗ ਜ਼ਿੰਦਗੀ ਜਿਊਣ ਲਈ ਬਹੁਤ ਸੰਘਰਸ਼ ਕਰ ਰਹੇ ਹਨ। ਕੁਝ ਲੋਕਾਂ ਨੇ ਮੰਨਿਆ ਹੈ ਕਿ ਉਹ ਮਾਸਕ ਕਾਰਨ ਹੱਸਣਾ ਭੁੱਲ ਗਏ ਹਨ, ਜਿਸ ਕਾਰਨ ਉਨ੍ਹਾਂ ਨੂੰ ਸਮਾਈਲ ਟਿਊਟਰ ਦੀ ਲੋੜ ਪੈ ਰਹੀ ਹੈ। ਸਮਾਈਲ ਐਜੂਕੇਸ਼ਨ ਨਾਂ ਦੀ ਕੰਪਨੀ Egaoiku ਦੀ ਸਮਾਈਲ ਕੋਚ ਕੀਕੋ ਕਵਾਨੋ ਲੋਕਾਂ ਨੂੰ ਹੱਸਣ ਦੀ ਟ੍ਰੇਨਿੰਗ ਦਿੰਦੀ ਹੈ।
ਇਹ ਵੀ ਪੜ੍ਹੋ: ਆਟੋ ਰਿਕਸ਼ਾ 'ਤੇ ਜਾ ਰਹੇ ਯਾਤਰੀਆਂ ਨੂੰ ਕਾਲ ਨੇ ਪਾਇਆ ਘੇਰਾ, 3 ਬੱਚਿਆਂ ਸਣੇ 6 ਲੋਕਾਂ ਦੀ ਦਰਦਨਾਕ ਮੌਤ
ਕੀਕੋ ਕਵਾਨੋ ਨੇ ਅਖ਼ਬਾਰ ਅਸਾਹੀ ਸ਼ਿਬੂਨ ਨੂੰ ਦੱਸਿਆ ਕਿ ਮਾਸਕ ਪਹਿਨਣਾ ਇਕ ਆਦਰਸ਼ ਬਣ ਗਿਆ ਅਤੇ ਲੋਕਾਂ ਨੂੰ ਹੱਸਣ ਦੇ ਘੱਟ ਮੌਕੇ ਮਿਲੇ ਹਨ। ਇਸ ਕਾਰਨ ਉਨ੍ਹਾਂ ਦੇ ਚਿਹਰੇ ਦੀਆਂ ਮਾਸਪੇਸ਼ੀਆਂ ਵਿੱਚ ਸਮੱਸਿਆ ਆ ਗਈ ਹੈ। ਹੱਸਣ ਲਈ, ਚਿਹਰੇ ਦੀਆਂ ਮਾਸਪੇਸ਼ੀਆਂ ਨੂੰ ਹਿਲਾਉਣਾ ਅਤੇ ਆਰਾਮ ਦੇਣਾ ਚੰਗੀ ਗੱਲ ਹੈ। ਕੀਕੋ ਕਵਾਨੋ ਨੇ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਲੋਕ ਆਪਣੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਸਹੀ ਢੰਗ ਨਾਲ ਹੱਸ ਕੇ ਸਮਾਂ ਬਿਤਾਉਣ। Egaoiku ਵਿਖੇ ਹੱਸਣ ਦੀ ਕੋਚਿੰਗ ਲਈ ਅਪਲਾਈ ਕਰਨ ਵਾਲੇ ਲੋਕਾਂ ਦੀ ਗਿਣਤੀ 4.5 ਗੁਣਾ ਵਧ ਗਈ ਹੈ। ਕਲਾਸ ਦੀ ਸ਼ੁਰੂਆਤ ਚਿਹਰੇ ਦੀ ਕਸਰਤ ਨਾਲ ਸ਼ੁਰੂ ਹੁੰਦੀ ਹੈ। ਇਸ ਤੋਂ ਬਾਅਦ ਸਟੂਡੈਂਟਸ ਆਪਣੇ ਹੱਥਾਂ ਵਿੱਚ ਸ਼ੀਸ਼ਾ ਲੈ ਕੇ ਕਾਵਾਨੋ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹਨ। ਕਵਾਨੋ ਸਟੂਡੈਂਟਸ ਦੀ ਚਿਹਰੇ ਦੀਆਂ ਵੱਖ-ਵੱਖ ਮਾਸਪੇਸ਼ੀਆਂ ਨੂੰ ਸਟ੍ਰੇਚਿੰਗ ਕਰਾਉਂਦੀ ਹੈ।
ਇਹ ਵੀ ਪੜ੍ਹੋ; OMG: ਪਤਨੀ ਹੀ ਬਣੀ ਪਤੀ ਦੀ ਜਾਨ ਦੀ ਦੁਸ਼ਮਣ, ਸੈਲਫੀ ਦੇ ਬਹਾਨੇ ਪਤੀ ਨੂੰ ਦਰਖ਼ਤ ਨਾਲ ਬੰਨ੍ਹ ਕੇ ਲਾ ਦਿੱਤੀ ਅੱਗ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੈਨੇਡਾ ਜਾਣ ਦਾ ਸੁਫ਼ਨਾ ਕਰੋ ਸਾਕਾਰ, ਰੀਫਿਊਜ਼ਲ ਵਾਲਿਆਂ ਲਈ ਵੱਡਾ ਮੌਕਾ
NEXT STORY