ਵਾਸ਼ਿੰਗਟਨ — ਅਮਰੀਕਾ 'ਚ ਵ੍ਹਾਈਟ ਹਾਊਸ ਦੇ ਇਕ ਹੋਰ ਕਰਮਚਾਰੀ ਨੇ ਵੀ ਆਪਣੇ ਖਿਲਾਫ ਘਰੇਲੂ ਉਤਪੀੜਣ ਦੇ ਦੋਸ਼ ਲੱਗਣ ਤੋਂ ਬਾਅਦ ਅਸਤੀਫਾ ਦੇ ਦਿੱਤਾ। ਇਕ ਹਫਤੇ 'ਚ ਵ੍ਹਾਈਟ ਹਾਊਸ 'ਚ ਇਹ ਦੂਜੀ ਘਟਨਾ ਹੈ ਕਿ ਜਿਸ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ਨੂੰ ਸਵਾਲਾਂ ਨੂੰ ਘੇਰੇ 'ਚ ਲਿਆ ਖੜ੍ਹਾ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਚੀਫ ਆਫ ਸਟਾਫ ਜਾਨ ਕੇਲੀ ਅਤੇ ਲੰਬੇ ਸਮੇਂ ਤੋਂ ਸਹਾਇਕ ਰਹੇ ਹੋਪ ਹਿਕਸ ਦਾ ਅਕਸ ਖਰਾਬ ਕੀਤਾ ਹੈ। ਸਟਾਫ ਸੈਕ੍ਰੇਟਰੀ ਰਾਬ ਪੋਰਟਰ ਦੇ ਬਾਰੇ 'ਚ ਡੋਨਾਲਡ ਟਰੰਪ ਦੀ ਟਿੱਪਣੀ ਤੋਂ ਬਾਅਦ ਵ੍ਹਾਈਟ ਹਾਊਸ ਦਾ ਭਾਸ਼ਣ ਲਿੱਖਣ ਵਾਲੇ ਡੇਵਿਡ ਸੋਰੇਨਸੇਂਸ ਦੀ ਪਤਨੀ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਉਸ ਦਾ ਉਤਪੀੜਣ ਕੀਤਾ, ਹਾਲਾਂਕਿ ਸੋਰੇਨਸੇਂਸ ਨੇ ਇਨ੍ਹਾਂ ਦਾਅਵਿਆਂ ਤੋਂ ਇਨਕਾਰ ਕੀਤਾ।

ਪੋਰਟਰ ਦੀਆਂ ਵੀ 2 ਸਾਬਕਾ ਪਤਨੀਆਂ ਨੇ ਉਤਪੀੜਣ ਦਾ ਦੋਸ਼ ਲਾਇਆ ਸੀ, ਜਿਨ੍ਹਾਂ 'ਚੋਂ ਇਕ ਨੇ ਆਪਣੀ ਫੋਟੋ ਜਾਰੀ ਕੀਤੀ ਸੀ ਜਿਨ੍ਹਾਂ 'ਚ ਉਸ ਦੀਆਂ ਅੱਖਾਂ ਹੇਠਾਂ ਕਾਲਾ ਘੇਰਾ ਨਜ਼ਰ ਆ ਰਿਹਾ ਸੀ। ਪੋਰਟਰ ਟਰੰਪ ਪ੍ਰਸ਼ਾਸਨ ਨੇ ਸ਼ੁਰੂਆਤੀ ਸਾਲ ਤੋਂ ਹੀ ਵ੍ਹਾਈਟ ਹਾਊਸ ਦੇ ਅਹਿਮ ਵਿਭਾਗ 'ਚ ਕੰਮ ਕਰ ਰਹੇ ਸਨ। ਪੋਰਟਰ ਨੂੰ ਪੂਰਾ ਸਕਿਊਰਿਟੀ ਕਲੀਅਰੇਂਸ ਵੀ ਨਹੀਂ ਮਿਲਿਆ ਸੀ। ਬੁੱਧਵਾਰ ਨੂੰ ਆਪਣੇ ਖਿਲਾਫ ਮਾਮਲਾ ਜਨਤਕ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ ਸੀ।

ਟਰੰਪ ਨੇ ਪੋਰਟਰ ਦੀ ਪ੍ਰਸ਼ੰਸਾ ਕਰਦੇ ਹੋਏ ਸੁਝਾਅ ਦਿੱਤਾ ਸੀ ਕਿ ਉਨ੍ਹਾਂ ਦੇ ਭਵਿੱਖ ਬੇਹੱਦ ਬ੍ਰਾਈਟ ਹੈ, ਜਿਸ ਤੋਂ ਬਾਅਦ ਇਸ ਵਿਵਾਦ ਨੂੰ ਹੋਰ ਹਵਾ ਮਿਲੀ। ਜ਼ਿਕਰਯੋਗ ਹੈ ਕਿ ਕਈ ਔਰਤਾਂ ਨੇ ਟਰੰਪ 'ਤੇ ਜਿਨਸੀ ਸੋਸ਼ਣ ਅਤੇ ਉਤਪੀੜਣ ਦੇ ਦੋਸ਼ ਲਾ ਚੁੱਕੀਆਂ ਹਨ। ਟਰੰਪ ਨੇ ਓਵਲ ਆਫਿਸ 'ਚ ਕਿਹਾ, 'ਅਸੀਂ ਨਿਸ਼ਚਤ ਰੂਪ ਤੋਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇਣੀਆਂ ਚਾਹੀਦੀਆਂ ਹਨ। ਇਹ ਉਨ੍ਹਾਂ ਦੇ ਲਈ ਬੇਹੱਦ ਸਖਤ ਸਮਾਂ ਹੈ। ਜਦੋਂ ਉਹ ਵ੍ਹਾਈਟ ਹਾਊਸ 'ਚ ਸਨ ਤਾਂ ਉਨ੍ਹਾਂ ਨੇ ਬਹੁਤ ਚੰਗੇ ਕੰਮ ਕੀਤਾ। ਉਮੀਦ ਕਰਦੇ ਹਾਂ ਅੱਗੇ ਵੀ ਉਨ੍ਹਾਂ ਦਾ ਕਰੀਅਰ ਬੇਹੱਦ ਸ਼ਾਨਦਾਰ ਹੋਵੇਗਾ।

ਟਰੰਪ ਦੀ ਇਸ ਪ੍ਰਤੀਕਿਰਿਆ 'ਤੇ ਕਾਂਗਰਸ ਸੰਸਦੀ ਮੈਂਬਰੀ ਨਾਇਦੀਆ ਵੇਲਾਕਵੇਜ ਜਿਹੀਆਂ ਡੈਮੋਕ੍ਰੇਟ ਨੇ ਸਖਤ ਨਿੰਦਾ ਕਰਦੇ ਹੋਏ ਵ੍ਹਾਈਟ ਹਾਊਸ ਦੀ 'ਔਰਤ ਵਿਰੋਧੀ ਸੱਭਿਆਚਾਰ' ਦੀ ਨਿੰਦਾ ਕੀਤੀ। ਇਨ੍ਹਾਂ ਦੋਸ਼ਾਂ ਤੋਂ ਜਾਣੂ ਚੀਫ ਆਫ ਸਟਾਫ ਜਾਨ ਕੇਲੀ ਨੇ ਵੀ ਪੋਰਟਰ ਦੇ ਆਚਰਣ (ਚਾਲ-ਚਲਣ) ਦੀ ਤਰੀਫ ਕੀਤੀ। ਸੋਰੇਨਸੇਂਸ 'ਤੇ ਉਨ੍ਹਾਂ ਦੀ ਸਾਬਕਾ ਪਤਨੀ ਜੇਸਿਕਾ ਕਾਰਬੇਟ ਨੇ ਦੋਸ਼ ਲਾਉਂਦੇ ਹੋਏ ਪੱਤਰਕਾਰਾਂ ਨੂੰ ਦੱਸਿਆ ਕਿ ਵਿਆਹ ਤੋਂ ਬਾਅਦ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਦਾ ਉਤਪੀੜਣ ਕੀਤਾ। ਸੋਰੇਨਸੇਂਸ ਨੇ ਉਨ੍ਹਾਂ ਦੇ ਪੈਰ 'ਤੇ ਕਾਰ ਚੱੜਾ ਦਿੱਤਾ ਅਤੇ ਕੁੱਟਮਾਰ ਕਰਦੇ ਸੀ।

ਕੈਪਟਨ ਨੇ ਟਰੂਡੋ ਨਾਲ ਲਾਹੇਵੰਦ ਗੱਲਬਾਤ ਦੀ ਉਮੀਦ ਪ੍ਰਗਟਾਈ
NEXT STORY