ਕਰਾਚੀ - ਪਾਕਿਸਤਾਨ ਦੇ ਸਿੰਧ ਸੂਬੇ 'ਚ 13 ਸਾਲਾ ਇਕ ਹਿੰਦੂ ਨਾਬਾਲਗ ਨਾਲ ਕਥਿਤ ਤੌਰ 'ਤੇ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਡਾਨ ਅਖਬਾਰ ਦੀ ਖਬਰ ਮੁਤਾਬਕ ਇਹ ਵਾਰਦਾਤ 7 ਜੂਨ ਨੂੰ ਤਾਂਡੋ ਮੁਹੰਮਦ ਖਾਨ ਜ਼ਿਲੇ 'ਚ ਉਸ ਸਮੇਂ ਹੋਈ ਜਦੋਂ ਪੀੜਤਾ ਕੁਝ ਸਮਾਨ ਖਰੀਦਣ ਲਈ ਦੁਕਾਨ 'ਤੇ ਜਾ ਰਹੀ ਸੀ। ਉਦੋਂ 2 ਲੋਕਾਂ ਨੇ ਉਸ ਨੂੰ ਆਪਣੇ ਕੋਲ ਬੁਲਾ ਕੇ ਸ਼ਰਾਬ ਪੀਣ ਨੂੰ ਮਜ਼ਬੂਰ ਕੀਤਾ ਅਤੇ ਉਸ ਦਾ ਬਲਾਤਕਾਰ ਕੀਤਾ।
ਅਖਬਾਰ ਨੇ ਪੀੜਤਾ ਦੇ ਪਿਤਾ ਦੇ ਹਵਾਲੇ ਤੋਂ ਆਖਿਆ ਕਿ ਨਾਬਾਲਗ ਦੇ ਘਰ ਨਾ ਆਉਣ 'ਤੇ ਉਸ ਦਾ ਪਿਤਾ ਅਤੇ ਭਰਾ ਉਸ ਦੀ ਭਾਲ 'ਚ ਗਏ। ਬਾਅਦ 'ਚ ਨਾਬਾਲਗ ਬੇਹੋਸ਼ੀ ਦੀ ਹਾਲਤ 'ਚ ਇਕ ਚੀਨੀ ਮਿੱਲ ਦੇ ਨੇੜੇ ਇਕ ਸਥਾਨਕ ਮੈਦਾਨ 'ਚ ਮਿਲੀ। ਪੀੜਤਾ ਦੇ ਪਿਤਾ ਨੇ ਦੱਸਿਆ ਕਿ ਅਸੀਂ ਉਸ ਨੂੰ ਚੀਨੀ ਮਿੱਲ ਨੇੜੇ ਇਕ ਮੈਦਾਨ 'ਚ ਪਾਇਆ। ਉਸ ਦੀ ਹਾਲਤ ਖਰਾਬ ਸੀ। ਅਸੀਂ ਉਸ ਨੂੰ ਇਕ ਹਸਪਤਾਲ 'ਚ ਦਾਖਲ ਕਰਾਇਆ ਅਤੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਮੁੱਢਲੀ ਜਾਂਚ ਤੋਂ ਬਾਅਦ ਪੁਲਸ ਨੇ 2 ਦੋਸ਼ੀਆਂ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਐਕਸਪ੍ਰੈਸ ਟ੍ਰਿਬਿਊਨ ਨੇ ਜ਼ਿਲਾ ਮੈਡੀਕਲ ਅਧਿਕਾਰੀ ਡਾ. ਮਕਬੂਲ ਮੱਲਾਹ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹਿੰਦੂ ਕੁੜੀ ਦੀ ਡਾਕਟਰੀ ਜਾਂਚ 'ਚ ਬਲਾਤਕਾਰ ਦਾ ਪਤਾ ਲੱਗਾ ਹੈ ਅਤੇ ਆਖਰੀ ਰਿਪੋਰਟ ਲਈ ਸਬੂਤਾਂ ਨੂੰ ਲੈਬਾਰਟਰੀ 'ਚ ਭੇਜਿਆ ਗਿਆ ਹੈ।
ਪਾਕਿਸਤਾਨ ਵਿਚ ਇਕ ਧਮਾਕੇ ਵਿਚ ਦੋ ਫੌਜੀਆਂ ਦੀ ਮੌਤ, 3 ਜ਼ਖਮੀ
NEXT STORY