ਕੈਲੇਫੋਰਨੀਆ , (ਨੀਟਾ ਮਾਛੀਕੇ)— ਜੂਨ ਦੇ ਮਹੀਨੇ ਵਿੱਚ ਦੁਨੀਆਂ ਭਰ ਵਿੱਚ ਤੀਜੇ ਘੱਲੂਘੇਰੇ ਨੂੰ ਯਾਦ ਕਰਦਿਆਂ ਸ਼ਹੀਦੀ ਸਮਾਗਮ ਕਰਵਾਏ ਜਾਂਦੇ ਹਨ। ਇਸੇ ਕੜੀ ਤਹਿਤ ਜੂਨ 84 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਫਰਿਜ਼ਨੋ ਏਰੀਏ ਦੇ ਟਰੱਕ ਵੀਰਾਂ ਵੱਲੋਂ ਸਥਾਨਕ ਗੁਰਦਵਾਰਾ ਨਾਨਕਸਰ ਚੈਰੀ ਰੋਡ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਸ਼੍ਰੀ ਅਖੰਠ ਪਾਠ ਸਹਿਬ ਦੇ ਭੋਗ ਪਾਏ ਗਏ।
ਭਾਈ ਹਰਭਜਨ ਸਿੰਘ ਅਤੇ ਦਾਰਾ ਸਿੰਘ ਦੇ ਜਥੇ ਨੇ ਕੀਰਤਨ ਕੀਤਾ ਅਤੇ ਭਾਈ ਇਕਬਾਲ ਸਿੰਘ ਰਾਜਪੁਰੇ ਵਾਲਿਆ ਖੂਨੀ ਸਾਕੇ ਦੀ ਦਾਸਤਾਨ ਸੁਣਾ ਹਰ ਅੱਖ ਨੰਮ ਕਰ ਦਿੱਤੀ। ਭਾਈ ਸੁਖਜਿੰਦਰ ਸਿੰਘ ਦੇ ਢਾਡੀ ਜਥੇ ਨੇ ਢਾਡੀ-ਵਾਰਾਂ ਨਾਲ ਗੁਰ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ। ਗੁਰਦਵਾਰਾ ਨਾਨਕਸਰ ਦੇ ਪ੍ਰਬੰਧਕਾਂ ਵੱਲੋਂ ਭਾਈ ਇਕਬਾਲ ਸਿੰਘ ਰਾਜਪੁਰੇ ਨੂੰ ਸਿਰੋਪਾਓ ਦੇ ਕੇ ਨਿਵਾਜ਼ਿਆ ਗਿਆ। ਅਰਦਾਸ ਅਤੇ ਕੜਾਹ ਪ੍ਰਸ਼ਾਦ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ।
ਇਸ ਅਨੋਖੇ ਹੋਟਲ 'ਚ ਆਰਡਰ ਸਰਵ ਕਰਦੇ ਹਨ ਦਿਮਾਗੀ ਮਰੀਜ਼
NEXT STORY