ਟੋਕੀਓ— ਹੋਟਲ 'ਚ ਖਾਣਾ ਖਾਂਦੇ ਸਮੇਂ ਉਹ ਪਲ ਬਹੁਤ ਅਜੀਬ ਲੱਗਦਾ ਹੈ ਜਦੋਂ ਤੁਸੀਂ ਆਰਡਰ ਕੁਝ ਕਰਦੇ ਹੋ ਅਤੇ ਮਿਲਦਾ ਕੁਝ ਹੋਰ ਹੀ ਹੈ। ਪਰ ਇਕ ਹੋਟਲ ਅਜਿਹਾ ਹੈ ਜੋ ਇਹੀ ਆਫਰ ਦੇ ਰਿਹਾ ਹੈ।
ਗਲਤੀ ਨਾਲ ਦਿੱਤੇ ਗਏ ਆਰਡਰ 'ਤੇ ਚੱਲਣ ਵਾਲਾ ਇਹ ਅਨੋਖਾ ਹੋਟਲ ਹੈ। ਟੋਕੀਓ ਦੇ ਟੋਯੋਸੂ ਜ਼ਿਲੇ 'ਚ ਅਜਿਹਾ ਹੀ ਹੋਟਲ ਖੁੱਲ੍ਹਾ ਹੈ, ਜਿਸ ਦਾ ਮਕਸਦ ਵੇਟਰਸ ਨੂੰ ਇਸ ਤਰ੍ਹਾਂ ਦੇ ਕੰਮ ਦੇਣਾ ਹੈ। ਦੋ ਤੋਂ ਚਾਰ ਜੂਨ 'ਚ ਇਸ ਨੂੰ ਟ੍ਰਾਈਲ ਪੀਰੀਅਡ 'ਤੇ ਚਲਾਇਆ ਗਿਆ।
ਸਟਾਫ ਦੇ ਲੋਕ ਵੀ ਦਿਮਾਗੀ ਤੌਰ 'ਤੇ ਬੀਮਾਰ ਅਤੇ ਸਨਕੀ ਕਿਸਮ ਦੇ ਰੱਖੇ ਗਏ ਹਨ, ਜੋ ਕਿ ਗਲਤ ਆਰਡਰ ਲੈਂਦੇ ਹਨ। ਇਸੇ ਬਹਾਨੇ ਤੁਹਾਨੂੰ ਉਨ੍ਹਾਂ ਲੋਕਾਂ ਨੂੰ ਨੇੜੇ ਤੋਂ ਜਾਨਣ ਦਾ ਮੌਕਾ ਮਿਲਦਾ ਹੈ, ਜੋ ਦਿਮਾਗੀ ਬੀਮਾਰੀ ਨਾਲ ਪੀੜਤ ਹਨ।
ਇਸ ਨਾਲ ਇਹ ਵੀ ਪਤਾ ਲੱਗ ਸਕੇਗਾ ਕਿ ਦਿਮਾਗੀ ਬੀਮਾਰੀ ਦੇ ਮਰੀਜ਼ ਵੀ ਸਮਾਜ ਦਾ ਹਿੱਸਾ ਹੋ ਸਕਦੇ ਹਨ। ਫੂਡ ਬਲਾਗਰ ਮਿਜੁ ਕੁਡੋ ਨੇ ਇਸ ਹੋਟਲ ਦਾ ਦੌਰਾ ਕੀਤਾ ਅਤੇ ਆਰਡਰ ਵੀ ਦਿੱਤਾ। ਉਨ੍ਹਾਂ ਨੇ ਹੈਮਬਰਗਰ ਆਰਡਰ ਕੀਤਾ ਅਤੇ ਉਨ੍ਹਾਂ ਨੂੰ ਗਯੋਜਾ ਡੰਪਲਿੰਗਸ ਦਿੱਤੀਆਂ ਗਈਆਂ। ਇਹ ਖਾਣ 'ਚ ਬਹੁਤ ਸੁÎਆਦੀ ਸੀ।
ਇਸ ਟ੍ਰਾਈਲ ਸਮੇਂ ਦੌਰਾਨ ਹੁਣ ਇਸ ਹੋਟਲ ਨੂੰ ਖੋਲਣ ਵਾਲਿਆਂ ਦਾ ਵਿਚਾਰ ਹੈ ਕਿ ਆਉਣ ਵਾਲੇ 21 ਸਤੰਬਰ ਨੂੰ ਵਿਸ਼ਵ ਅਲਜ਼ਾਈਮਰ ਦਿਵਸ ਦੇ ਮੌਕੇ 'ਤੇ ਅਜਿਹਾ ਹੀ ਇਕ ਪੋਪ ਅੱਪ ਈਵੈਂਟ ਆਯੋਜਿਤ ਕੀਤਾ ਜਾਏ।
ਇਮਾਰਤ 'ਚ ਲੱਗੀ ਅੱਗ, 6 ਦੀ ਮੌਤ, ਅੰਦਰ ਫਸੇ ਲੋਕਾਂ ਦੀ ਜਾਨ ਬਚਾਉਣ ਲਈ ਲਗਾਈ ਗਈ ਵਾ ਪਰ...
NEXT STORY