ਸਲੋਹ (ਸਰਬਜੀਤ ਸਿੰਘ ਬਨੂੜ) : ਯੂਕੇ 'ਚ ਪਹਿਲੀ ਤੇ ਦੂਜੀ ਵਿਸ਼ਵ ਜੰਗ ਵਿੱਚ ਸ਼ਹੀਦ ਹੋਏ ਸਮੂਹ ਫੌਜੀਆਂ ਦੀ ਯਾਦ 'ਚ ਸਰਕਾਰੀ ਪੱਧਰ ਦੇ ਸਮਾਗਮ ਹੋਏ। ਸਲੋਹ ਵਿੱਚ ਇਹ ਸਮਾਗਮ ‘ਦਿ ਪੈਰਿਸ ਚਰਚ ਸੈਂਟ ਮੈਰੀ’ ਵਿੱਚ ਹੋਏ। ਸਮਾਗਮ ਦੀ ਸ਼ੁਰੂਆਤ ਸਲੋਹ ਦੇ ਮੇਅਰ ਦਿਲਬਾਗ ਸਿੰਘ ਪਰਮਾਰ ਨੇ ਕੀਤੀ। ਇਸ ਮੌਕੇ ਸਥਾਨਕ ਐੱਮਪੀ ਤਨਮਨਜੀਤ ਸਿੰਘ ਢੇਸੀ, ਕੌਂਸਲਰ ਫਿਜ਼ਾ ਮਤਲੂਬ, ਸਾਬਕਾ ਮੇਅਰ ਜੋਗਿੰਦਰ ਸਿੰਘ ਬੱਲ, ਕੌਂਸਲਰ ਕਮਲਜੀਤ ਕੌਰ, ਕੌਂਸਲਰ ਗੁਰਦੀਪ ਸਿੰਘ ਗਰੇਵਾਲ, ਕੌਂਸਲਰ ਬਲਵਿੰਦਰ ਸਿੰਘ, ਕੌਂਸਲਰ ਨਜ਼ੀਰ ਅਹਿਮਦ, ਕੌਂਸਲਰ ਮਹਿਰੂਫ ਅਹਿਮਦ, ਕੌਂਸਲਰ ਪਰੈਸਟਨ ਬਰੁੱਕ, ਨਿਰਮਲਜੀਤ ਸਿੰਘ, ਸਥਾਨਕ ਪੁਲਸ ਤੇ ਵੱਖ-ਵੱਖ ਸਕੋਟਸ ਗਰੁੱਪਾਂ ਨੇ ਸ਼ਹੀਦਾਂ ਨੂੰ ਰੀਫ ਰੱਖ ਆਪਣੀ ਸ਼ਰਧਾਂਜਲੀ ਭੇਟ ਕੀਤੀ।
ਇਹ ਵੀ ਪੜ੍ਹੋ : ਇਟਲੀ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਰਵਾਇਆ ਵਿਸ਼ਾਲ ਸਮਾਗਮ





ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਤਾਈਵਾਨ ’ਚ ਲੱਗੇ ਭੂਚਾਲ ਦੇ ਝਟਕੇ
NEXT STORY