ਨਿਊਯਾਰਕ — ਅਮਰੀਕਾ ਦੇ ਨਿਊਜਰਸੀ ਰਾਜ 'ਚ 16 ਸਾਲਾ ਲੜਕੇ ਨੇ 61 ਸਾਲਾ ਭਾਰਤੀ ਮੂਲ ਦੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। 'ਦਿ ਪ੍ਰੈਸ ਐਟਲਾਂਟਿਕ ਸਿਟੀ' ਨੇ ਖਬਰ ਦਿੱਤੀ ਹੈ ਕਿ ਵੇਂਟਾਨੋਰ ਸ਼ਹਿਰ 'ਚ ਸੁਨੀਲ ਐਡਲਾ ਦੀ ਉਨ੍ਹਾਂ ਦੇ ਘਰ ਦੇ ਬਾਹਰ ਬੁੱਧਵਾਰ ਦੀ ਰਾਤ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਨ੍ਹਾਂ ਨੇ ਇਸ ਮਹੀਨੇ ਆਪਣੀ ਮਾਂ ਦਾ 95ਵਾਂ ਜਨਮਦਿਨ ਮਨਾਉਣ ਅਤੇ ਪਰਿਵਾਰ ਨਾਲ ਕ੍ਰਿਸਮਸ ਮਨਾਉਣ ਲਈ ਭਾਰਤ ਆਉਣਾ ਸੀ।
ਉਹ ਐਟਲਾਂਟਿਕ ਕਾਊਂਟੀ 'ਚ ਬੀਤੇ 30 ਸਾਲਾ ਤੋਂ ਰਹਿ ਰਹੇ ਸਨ ਅਤੇ ਐਟਲਾਂਟਿਕ ਸਿਟੀ ਦੇ ਹਾਸਪਿਟੇਲਟੀ ਉਦਯੋਗ 'ਚ ਕੰਮ ਕਰਦੇ ਸਨ। ਖਬਰ 'ਚ ਦੱਸਿਆ ਗਿਆ ਹੈ ਕਿ ਪੋਸਟਮਾਰਟਮ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਕਈ ਗੋਲੀਆਂ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋਈ ਹੈ। ਦੋਸ਼ੀ ਦੀ ਉਮਰ ਕਾਰਨ ਉਸ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਐਟਲਾਂਟਿਕ ਕਾਊਂਟੀ ਦੇ ਵਕੀਲ ਡੀ. ਜੀ. ਟਾਇਨਰ ਨੇ ਦੱਸਿਆ ਕਿ ਉਸ ਨੂੰ ਐਗ ਹਰਬਰ ਸਿਟੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਸਾਊਦੀ ਅਰਬ ਦੇ ਪ੍ਰਿੰਸ ਨੇ ਕਰਵਾਈ ਸੀ ਖਸ਼ੋਗੀ ਦੀ ਹੱਤਿਆ : ਸੀ. ਆਈ. ਏ.
NEXT STORY