ਸਿਡਨੀ (ਸਨੀ ਚਾਂਦਪੁਰੀ)— ਹਲਕਾ ਬਲਾਚੌਰ ਤੋਂ ਸਾਬਕਾ ਵਿਧਾਇਕ ਚੌਧਰੀ ਨੰਦ ਲਾਲ ਦੇ ਓ. ਐੱਸ. ਡੀ. ਇੰਦਰਜੀਤ ਸਿੰਘ ਲੁੱਡੀ ਦਾ ਆਸਟ੍ਰੇਲੀਆ ਪੁੱਜਣ 'ਤੇ ਆਸਟ੍ਰੇਲੀਆ ਵੱਸਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਖ਼ਾਸ ਕਰਕੇ ਜ਼ਿਲ੍ਹਾ ਨਵਾਂ ਸ਼ਹਿਰ ਨਾਲ ਸੰਬੰਧਤ ਪੰਜਾਬੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ । ਇੰਦਰਜੀਤ ਲੁੱਡੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਹਲਕਾ ਬਲਾਚੌਰ ਦੇ ਇੱਕ ਕੱਦਵਾਰ ਲੀਡਰ ਹਨ, ਦੇ ਆਸਟ੍ਰੇਲੀਆ ਦੌਰੇ 'ਤੇ ਆਉਣ ਨਾਲ ਸਮੁੱਚੀ ਪੰਜਾਬੀ ਭਾਈਚਾਰੇ 'ਚ ਉਤਸ਼ਾਹ ਹੈ।
ਇਸ ਮੌਕੇ ਆਸਟ੍ਰੇਲੀਆ ਦੇ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਵੱਲੋਂ ਫੁੱਲਾਂ ਦੇ ਗੁਲਦਸਤੇ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਇੰਦਰਜੀਤ ਲੁੱਡੀ ਨੇ ਕਿਹਾ ਕਿ ਪੰਜਾਬੀਆਂ ਨੇ ਹਰ ਦੇਸ਼ ਵਿੱਚ ਆਪਣੀ ਹੋਂਦ ਕਾਇਮ ਰੱਖੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਵਿਦੇਸ਼ ਦੀ ਧਰਤੀ 'ਤੇ ਆ ਕੇ ਪੰਜਾਬੀਆਂ ਨੇ ਆਪਣੀ ਮਿਹਨਤ ਸਦਕਾ ਜੋ ਬੁਲੰਦੀ ਹਾਸਲ ਕੀਤੀ ਹੈ ,ਉਸ ਅੱਗੇ ਸਾਰੇ ਹੀ ਪੰਜਾਬ ਨੂੰ ਮਾਣ ਹੈ ਅਤੇ ਪ੍ਰਵਾਸੀ ਭਾਈਚਾਰੇ ਵੱਲੋਂ ਪੰਜਾਬ ਵਿੱਚ ਸਮੇਂ-ਸਮੇਂ 'ਤੇ ਕਰਵਾਏ ਜਾ ਰਹੇ ਖੇਡਾਂ ਦੇ ਉੱਦਮ ਵੀ ਸ਼ਲਾਘਾਯੋਗ ਕੰਮ ਹਨ ।
ਇਸ ਮੌਕੇ ਇੰਦਰਜੀਤ ਲੁੱਡੀ ਦੇ ਨਾਲ ਚਰਨਪ੍ਰਤਾਪ ਸਿੰਘ ਸ਼ਰੋਮਣੀ ਅਕਾਲੀ ਦਲ ਆਸਟ੍ਰੇਲੀਆ, ਬੱਲੀ ਮਾਹਿਲ, ਸੱਤਪਾਲ ਸਿੰਘ ਰੌੜੀ, ਅਮਰਿੰਦਰ ਸਿੰਘ ਮੋਂਟੀ ,ਪੁਨੀਤ ਮਨੀ ਰੁੜਕੀ, ਤਜਿੰਦਰ ਸਿੰਘ ਟੀ. ਜੇ., ਪਲਵਿੰਦਰ ਸਿੰਘ, ਮੱਟੂ ਰੁੜਕੀ, ਅਰੁਨ ਬਾਠ, ਭੁਪਿੰਦਰ ਸਿੰਘ ਰੌੜੀ, ਦਵਿੰਦਰ ਸਿੰਘ ਕਾਕਾ ਰੌੜੀ , ਪਲਵਿੰਦਰ ਸਿੰਘ ਪਿੰਟੂ ਸੜੋਆ, ਦਵਿੰਦਰ ਸਿੰਘ ਬਿੰਦਾ, ਕਮਲ ਬੈਂਸ, ਗੁਰਵਿੰਦਰ ਸੁੰਘ ਗੁਰੀ, ਪਰੀਤ ਕਰੀਮਪੁਰੀ, ਹਰਮਨ ਬੈਂਸ, ਦਿਲਬਰ ਸਿੰਘ ਅਟਵਾਲ, ਸਾਹਿਲ ਭੂੰਬਲਾ, ਸੋਨੂੰ ਸ਼ਰਮਾ ਮੋਗਾ ਆਦਿ ਹਾਜ਼ਰ ਸਨ ।
ਈਰਾਨ ਮੁੜ ਸ਼ੁਰੂ ਕਰ ਸਕਦਾ ਹੈ ਪਲੂਟੋਨੀਅਮ ਉਤਪਾਦਨ : ਰੂਹਾਨੀ
NEXT STORY