ਨਵੀਂ ਦਿੱਲੀ (ਭਾਸ਼ਾ) - ਅਮਰੀਕੀ ਪਾਬੰਦੀਆਂ ਤੋਂ ਬਾਅਦ ਭਾਰਤ ਦੀ ਰੂਸੀ ਤੇਲ ਦਰਾਮਦ ਲੱਗਭਗ ਇਕ-ਤਿਹਾਈ ਘਟ ਗਈ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਦਸੰਬਰ ’ਚ ਇਹ ਹੋਰ ਘੱਟ ਹੋਵੇਗੀ, ਕਿਉਂਕਿ ਰਿਫਾਇਨਰੀ ਕੰਪਨੀਆਂ ਪਾਬੰਦੀਆਂ ਤੋਂ ਬਚਣ ਲਈ ਬਦਲਵੇਂ ਸਰੋਤਾਂ ਦਾ ਰੁਖ਼ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ Gold Price, ਰਿਕਾਰਡ ਉੱਚ ਪੱਧਰ ਤੋਂ ਇੰਨਾ ਸਸਤਾ ਹੋ ਗਿਆ ਸੋਨਾ
ਡਾਟਾ ਵਿਸ਼ਲੇਸ਼ਣ ਕੰਪਨੀ ਕੈਪਲਰ ਅਨੁਸਾਰ ਨਵੰਬਰ ’ਚ ਰੂਸ ਤੋਂ ਭਾਰਤ ਦੀ ਕੱਚਾ ਤੇਲ ਦਰਾਮਦ ਔਸਤਨ 18 ਲੱਖ ਬੈਰਲ ਰੋਜ਼ਾਨਾ ਰਹੀ ਅਤੇ ਕੁਲ ਕੱਚੇ ਤੇਲ ਦਰਾਮਦ ’ਚ ਇਸ ਦੀ ਹਿੱਸੇਦਾਰੀ 35 ਫ਼ੀਸਦੀ ਤੋਂ ਵੱਧ ਸੀ। ਇਸ ਤੋਂ ਪਹਿਲਾਂ ਅਕਤੂਬਰ ’ਚ ਇਹ ਅੰਕੜਾ 15-16 ਲੱਖ ਬੈਰਲ ਰੋਜ਼ਾਨਾ ਸੀ। ਮੰਨਿਆ ਜਾ ਰਿਹਾ ਹੈ ਕਿ ਨਵੰਬਰ ਦੀ ਦਰਾਮਦ 5 ਮਹੀਨਿਆਂ ’ਚ ਸਭ ਤੋਂ ਵੱਧ ਸੀ, ਕਿਉਂਕਿ ਪਾਬੰਦੀਆਂ ਲਾਗੂ ਹੋਣ ਦੀ ਸਮਾਂ-ਹੱਦ 21 ਨਵੰਬਰ ਤੋਂ ਪਹਿਲਾਂ ਦਰਾਮਦ ਵਧਾਈ ਗਈ।
ਇਹ ਵੀ ਪੜ੍ਹੋ : RBI ਨੇ ਜਾਰੀ ਕੀਤੇ ਨਵੇਂ ਨਿਯਮ, 1 ਲੱਖ ਤੱਕ ਦੀ ਜਮ੍ਹਾ ਰਾਸ਼ੀ ’ਤੇ ਵਿਆਜ ਦਰਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਕੈਪਲਰ ਦੇ ਪ੍ਰਮੁੱਖ ਖੋਜ ਵਿਸ਼ਲੇਸ਼ਕ ਸੁਮਿਤ ਰਿਤੋਲੀਆ ਨੇ ਕਿਹਾ, ‘‘21 ਨਵੰਬਰ ਤੋਂ ਪਹਿਲਾਂ ਦਰਾਮਦ 19-20 ਲੱਖ ਬੈਰਲ ਰੋਜ਼ਾਨਾ ਦੇ ਲੱਗਭਗ ਸੀ, ਕਿਉਂਕਿ ਖਰੀਦਦਾਰ ਸਮਾਂ-ਹੱਦ ਤੋਂ ਪਹਿਲਾਂ ਮਾਲ ਲਿਆ ਰਹੇ ਸਨ। ਇਸ ਤੋਂ ਬਾਅਦ ਮਾਤਰਾ ਘੱਟ ਹੋ ਗਈ। ਅਜਿਹਾ ਲੱਗਦਾ ਹੈ ਕਿ ਰਿਫਾਇਨਰੀਆਂ ਨੇ ਪਾਬੰਦੀਆਂ ਲਾਗੂ ਹੋਣ ਤੋਂ ਪਹਿਲਾਂ ਕੱਚੇ ਤੇਲ ਦਾ ਸਟਾਕ ਕਰ ਲਿਆ।’’
ਇਹ ਵੀ ਪੜ੍ਹੋ : ਅੱਜ ਤੋਂ ਬਦਲ ਗਏ ਹਨ ਕਈ ਅਹਿਮ ਨਿਯਮ, ਜਾਣੋ ਇਸ ਬਦਲਾਅ ਨਾਲ ਕੀ ਹੋਵੇਗਾ ਫ਼ਾਇਦਾ ਤੇ ਕੀ ਨੁਕਸਾਨ
ਇਹ ਵੀ ਪੜ੍ਹੋ : Credit Card ਯੂਜ਼ਰਸ ਲਈ ਵੱਡੀ ਖ਼ਬਰ, RBI ਨੇ ਬੇਕਾਬੂ ਖਰਚਿਆਂ 'ਤੇ ਲਗਾਮ ਕੱਸਣ ਲਈ ਲਿਆ ਫ਼ੈਸਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਅਮਰੀਕਾ 'ਚ 2 ਲੋਕਾਂ ਦੀ ਮੌਤ ਦੇ ਮਾਮਲੇ 'ਚ ਭਾਰਤੀ 'ਤੇ ਕਤਲ ਦਾ ਦੋਸ਼
NEXT STORY