ਕਾਠਮੰਡੂ (ਬਿਊਰੋ): ਭਾਰਤ ਅਤੇ ਨੇਪਾਲ ਸਰਕਾਰ ਨੇ ਹਵਾਈ ਸੇਵਾ ਦੁਬਾਰਾ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਏਅਰ ਟਰਾਂਸਪੋਰਟ ਬੱਬਲ ਸਿਸਟਮ ਦੇ ਤਹਿਤ ਦਿੱਲੀ ਅਤੇ ਕਾਠਮੰਡੂ ਵਿਚਾਲੇ ਉਡਾਣ ਸੇਵਾ ਸ਼ੁਰੂ ਹੋਵੇਗੀ। ਕਾਠਮੰਡੂ ਵਿਚ ਭਾਰਤੀ ਦੂਤਾਵਾਸ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਦੇ ਮੁਤਾਬਕ, ਏਅਰ ਇੰਡੀਆ ਅਤੇ ਨੇਪਾਲ ਏਅਰਲਾਈਨਜ਼ ਇਹਨਾਂ ਉਡਾਣਾਂ ਨੂੰ ਸ਼ੁਰੂ ਕਰੇਗੀ।
ਏਅਰ ਬੱਬਲ ਵਿਵਸਥਾ ਦੇ ਤਹਿਤ ਯਾਤਰਾ ਤੋਂ 72 ਘੰਟੇ ਪਹਿਲਾਂ ਆਰ.ਟੀ.-ਪੀ.ਸੀ.ਆਰ. ਜਾਂਚ ਦੀ ਰਿਪੋਰਟ ਸਮੇਤ ਸਿਹਤ ਸੰਬੰਧੀ ਉਹਨਾਂ ਸਾਰੇ ਦਿਸ਼ਾ-ਨਿਰਦੇਸ਼ਾਂ 'ਤੇ ਅਮਲ ਕੀਤਾ ਜਾਵੇਗਾ ਜਿਸ ਦੀ ਪਾਲਣਾ ਹੋਰ ਦੇਸ਼ਾਂ ਦੇ ਨਾਲ ਕੀਤੀ ਜਾ ਰਹੀ ਹੈ।ਸੂਤਰਾਂ ਦੇ ਮੁਤਾਬਕ, ਸ਼ੁਰੂ ਵਿਚ ਇਹ ਸੇਵਾ ਦਿੱਲੀ ਅਤੇ ਕਾਠਮੰਡੂ ਦੇ ਵਿਚ ਦੋਹਾਂ ਵੱਲੋਂ ਇਕ ਉਡਾਣ ਦੇ ਸੰਚਾਲਨ ਨਾਲ ਸ਼ੁਰੂ ਹੋਵੇਗੀ। ਇਹ ਸੇਵਾ ਭਾਰਤ ਅਤੇ ਨੇਪਾਲ ਦੇ ਨਾਗਰਿਕਾਂ ਸਮੇਤ ਉਹਨਾਂ ਲਈ ਸ਼ੁਰੂ ਹੋਵੇਗੀ ਜਿਹਨਾਂ ਕੋਲ ਵੈਧ ਭਾਰਤੀ ਵੀਜ਼ਾ ਹੈ। ਟੂਰਿਜ਼ਮ ਵੀਜ਼ਾ ਰੱਖਣ ਵਾਲਿਆਂ ਦੇ ਲਈ ਇਹ ਸਹੂਲਤ ਉਪਲਬਧ ਨਹੀਂ ਹੈ।
ਪੜ੍ਹੋ ਇਹ ਅਹਿਮ ਖਬਰ- ਦੱਖਣੀ ਅਫਰੀਕਾ 'ਚ 3 ਭਾਰਤੀ ਆਜ਼ਾਦੀ ਘੁਲਾਟੀਆਂ ਦੀ ਯਾਦ 'ਚ ਬਣਾਇਆ ਗਿਆ ਸਮਾਰਕ
ਭਾਰਤ ਵੱਲੋਂ ਜਿੱਥੇ ਜਹਾਜ਼ਾਂ ਦਾ ਸੰਚਾਲਨ ਏਅਰ ਇੰਡੀਆ ਕਰੇਗੀ, ਉੱਥੇ ਓਵਰਸੀਜ ਸਿਟੀਜਨਸ਼ਿਪ ਆਫ ਇੰਡੀਆ ਅਤੇ ਭਾਰਤੀ ਮੂਲ ਦੇ ਲੋਕ (ਪੀ.ਆਈ.ਓ.) ਕਾਰਡ ਧਾਰਕਾਂ ਨੂੰ ਵੀ ਯਾਤਰਾ ਦੀ ਇਜਾਜ਼ਤ ਮਿਲੇਗੀ। ਇੱਥੇ ਦੱਸ ਦਈਏ ਕਿ ਭਾਰਤ ਵਿਚ ਕੋਵਿਡ-19 ਮਹਾਮਾਰੀ ਕਾਰਨ ਨਿਰਧਾਰਤ ਅੰਤਰਰਾਸ਼ਟਰੀ ਉਡਾਣਾਂ 23 ਮਾਰਚ ਤੋਂ ਮੁਅੱਤਲ ਹਨ। ਭਾਵੇਂਕਿ ਵੰਦੇ ਭਾਰਤ ਮਿਸ਼ਨ ਦੇ ਤਹਿਤ ਕਈ ਮਹੀਨਿਆਂ ਤੋਂ ਵਿਸ਼ੇਸ਼ ਅੰਤਰਰਾਸ਼ਟਰੀ ਉਡਾਣਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ।
ਨੋਟ- ਦਿੱਲੀ-ਕਾਠਮੰਡੂ 'ਚ ਜਲਦ ਸ਼ੁਰੂ ਹੋਵੇਗੀ ਹਵਾਈ ਸੇਵਾ, ਖ਼ਬਰ ਬਾਰੇ ਦੱਸੋ ਆਪਣੀ ਰਾਏ।
ਸਕਾਟਲੈਂਡ ਸਰਕਾਰ ਟੈਕਸੀ ਡਰਾਈਵਰਾਂ ਤੇ ਹੋਰ ਕਾਰੋਬਾਰਾਂ ਨੂੰ ਦੇਵੇਗੀ 185 ਮਿਲੀਅਨ ਪੌਂਡ ਦਾ ਫੰਡ
NEXT STORY