ਨਵੀਂ ਦਿੱਲੀ - ਭਾਰਤ ਅਤੇ ਪਾਕਿਸਤਾਨ ਦੋਵੇਂ ਹੀ ਫਰਵਰੀ, 2019 ਨੂੰ ਬਿਲਕੁਲ ਵੀ ਭੁੱਲ ਨਹੀਂ ਸਕਦੇ, ਜਦੋਂ ਦੋਵਾਂ ਦੇਸ਼ਾਂ ਵਿਚਾਲੇ ਜੰਗ ਦੇ ਹਾਲਾਤ ਪੈਦਾ ਹੋ ਗਏ ਸੀ। ਆਲਮ ਇਹ ਹੋ ਗਿਆ ਸੀ ਕਿ ਭਾਰਤ ਨੇ ਪਾਕਿਸਤਾਨ ਵੱਲ 9 ਮਿਜ਼ਾਈਲਾਂ ਦਾ ਮੂੰਹ ਮੋੜ ਦਿੱਤਾ ਸੀ। ਇਸ ਦਾ ਕਾਰਨ ਇਹ ਸੀ ਕਿ ਪਾਕਿਸਤਾਨ ਨੇ ਭਾਰਤ ਦੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਬੰਦੀ ਬਣਾ ਲਿਆ ਸੀ ਅਤੇ ਉਨ੍ਹਾਂ ਨੂੰ ਨਾ ਛੱਡਣ ਦੀ ਗੱਲ ਕਹਿਣ ਲੱਗਾ ਸੀ।
ਹਾਲਾਂਕਿ, ਉਸ ਵੇਲੇ ਭਾਰਤੀ ਹਵਾਈ ਫੌਜ ਨੇ 26 ਫਰਵਰੀ ਨੂੰ ਪਾਕਿਸਤਾਨ ’ਚ ਦਾਖਲ ਹੋ ਕੇ ਬਾਲਾਕੋਟ ’ਚ ਏਅਰਸਟ੍ਰਾਈਕ ਕੀਤੀ ਸੀ। ਇਸ ਤੋਂ ਇਕ ਦਿਨ ਬਾਅਦ, 27 ਫਰਵਰੀ ਨੂੰ ਪਾਕਿਸਤਾਨੀ ਹਵਾਈ ਫੌਜ ਨਾਲ ਲੋਹਾ ਲੈਂਦਿਆਂ ਭਾਰਤੀ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਦਾ ਜਹਾਜ਼ ਦੁਸ਼ਮਣ ਦੇਸ਼ ’ਚ ਕਰੈਸ਼ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਜ਼ਖਮੀ ਹਾਲਤ ਵਿਚ ਫੜ ਲਿਆ ਗਿਆ। ਪਹਿਲਾਂ ਤਾਂ ਪਾਕਿਸਤਾਨ ਨੇ ਉਨ੍ਹਾਂ ਨੂੰ ਰਿਹਾਅ ਨਾ ਕਰਨ ਦੀ ਗੱਲ ਕਹੀ, ਫਿਰ ਇਮਰਾਨ ਖਾਨ ਨੇ ਨੈਸ਼ਨਲ ਅਸੈਂਬਲੀ ’ਚ ਐਲਾਨ ਕੀਤਾ ਕਿ ਪਾਕਿਸਤਾਨ ਅਭਿਨੰਦਨ ਨੂੰ ਰਿਹਾਅ ਕਰਨ ਵਾਲਾ ਹੈ।
ਇਹ ਖ਼ਬਰ ਵੀ ਪੜ੍ਹੋ : ਗੁਰਪ੍ਰੀਤ ਘੁੱਗੀ ਦੇ ਮਾਪਿਆਂ ਨੂੰ ਮਿਲੇ ਕਪਿਲ ਸ਼ਰਮਾ, ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ੀਆਂ
ਦਰਅਸਲ, ਪਾਕਿਸਤਾਨ ’ਚ ਭਾਰਤ ਦੇ ਹਾਈ ਕਮਿਸ਼ਨਰ ਰਹੇ ਅਜੇ ਬਿਸਾਰੀਆ ਨੇ ਇਕ ਕਿਤਾਬ ਲਿਖੀ ਹੈ, ਜਿਸ ਦਾ ਸਿਰਲੇਖ ‘ਐਂਗਰ ਮੈਨੇਜਮੈਂਟ : ਦਿ ਟ੍ਰਬਲਡ ਡਿਪਲੋਮੈਟਿਕ ਰਿਲੇਸ਼ਨਸ਼ਿਪ ਬਿਟਵੀਨ ਇੰਡੀਆ ਐਂਡ ਪਾਕਿਸਤਾਨ’ ਹੈ। ਇਸ ਕਿਤਾਬ ’ਚ ਦੱਸਿਆ ਗਿਆ ਹੈ ਕਿ 26 ਫਰਵਰੀ ਤੋਂ ਲੈ ਕੇ 28 ਫਰਵਰੀ 2019 ਦਰਮਿਆਨ 3 ਦਿਨਾਂ ਤੱਕ ਦੋਵਾਂ ਦੇਸ਼ਾਂ ’ਚ ਕਿਸ ਤਰ੍ਹਾਂ ਦੇ ਹਾਲਾਤ ਸਨ। ਇਸ ’ਚ ਦੱਸਿਆ ਗਿਆ ਹੈ ਕਿ ਇਮਰਾਨ ਖਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਨ ਲਈ ਲਗਾਤਾਰ ਪ੍ਰੇਸ਼ਾਨ ਹੋ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਯਸ਼ ਦੇ ਜਨਮਦਿਨ ਨੂੰ ਯਾਦਗਰ ਬਣਾਉਣ ਦੇ ਚੱਕਰ 'ਚ 3 ਲੋਕਾਂ ਦੀ ਮੌਤ, ਪੜ੍ਹੋ ਪੂਰੀ ਖ਼ਬਰ
ਪੀ. ਐੱਮ. ਮੋਦੀ ਨਾਲ ਗੱਲ ਕਰਨਾ ਚਾਹੁੰਦੇ ਸਨ ਇਮਰਾਨ
ਅਜੇ ਬਿਸਾਰੀਆ ਨੇ ਲਿਖਿਆ ਕਿ ਪਾਕਿਸਤਾਨੀ ਅਧਿਕਾਰੀ ਉਨ੍ਹਾਂ ਨੂੰ ਫੋਨ ਕਰ ਕੇ ਤਣਾਅ ਘੱਟ ਕਰਨ ਦੀ ਗੁਜ਼ਾਰਿਸ਼ ਕਰ ਰਹੇ ਸਨ। ਪਾਕਿਸਤਾਨੀ ਅਧਿਕਾਰੀ ਚਾਹੁੰਦੇ ਸਨ ਕਿ ਇਮਰਾਨ ਖਾਨ ਅਤੇ ਪੀ. ਐੱਮ. ਮੋਦੀ ਦੀ ਗੱਲਬਾਤ ਹੋ ਜਾਵੇ, ਜੋ ਸੰਭਵ ਨਹੀਂ ਹੋਇਆ। ਪੀ. ਐੱਮ. ਮੋਦੀ ਨੇ ਉਸ ਖਾਸ ਰਾਤ ਨੂੰ ‘ਕਤਲ ਦੀ ਰਾਤ’ ਦੱਸਿਆ ਸੀ। ਪੀ. ਐੱਮ. ਮੋਦੀ 27 ਫਰਵਰੀ ਦੀ ਰਾਤ ਦਾ ਜ਼ਿਕਰ ਕਰ ਰਹੇ ਸਨ, ਜਦੋਂ ਅਭਿਨੰਦਨ ਪਾਕਿਸਤਾਨ ਦੀ ਹਿਰਾਸਤ ’ਚ ਸੀ। ਉਹ 2 ਦਿਨ ਤੱਕ ਪਾਕਿਸਤਾਨ ਦੀ ਕੈਦ ’ਚ ਰਹੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕੈਨੇਡਾ IRGC ਨੂੰ ਅੱਤਵਾਦੀ ਸੰਗਠਨ ਵਜੋਂ ਸੂਚੀਬੱਧ ਕਰਨ 'ਤੇ ਕਰ ਰਿਹੈ ਵਿਚਾਰ: PM ਟਰੂਡੋ
NEXT STORY