ਵਾਸ਼ਿੰਗਟਨ— ਅਮਰੀਕਾ ਨਾਲ ਚੱਲਦੇ ਵਿਵਾਦ ਵਿਚਕਾਰ ਈਰਾਨ ਨੇ ਭਾਰਤ ਨੂੰ ਆਪਣਾ ਦੋਸਤ ਦੱਸਿਆ ਹੈ। ਈਰਾਨ ਨੇ ਮੰਗਲਵਾਰ ਨੂੰ ਕਿਹਾ ਕਿ ਤੇਲ ਇੰਪੋਰਟ ਦੇ ਮੁੱਦੇ 'ਤੇ ਭਾਰਤ ਆਪਣੇ ਰਾਸ਼ਟਰੀ ਹਿੱਤ 'ਚ ਫੈਸਲਾ ਕਰੇਗਾ। ਭਾਰਤ 'ਚ ਈਰਾਨ ਦੇ ਰਾਜਦੂਤ ਅਲੀ ਚੇਗੇਨੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਨੂੰ ਸੁਰੱਖਿਅਤ ਊਰਜਾ ਸਪਲਾਈ ਲਈ ਤਿਆਰ ਹੈ। ਈਰਾਨ ਦਾ ਇਹ ਬਿਆਨ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਹਾਲ ਹੀ 'ਚ ਭਾਰਤ ਆਏ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓਂ ਨੇ ਭਰੋਸਾ ਦਿੱਤਾ ਸੀ ਕਿ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਅਮਰੀਕਾ ਤੇਲ ਸਪਲਾਈ ਲਈ ਹਰ ਸੰਭਵ ਕਦਮ ਚੁੱਕ ਰਿਹਾ ਹੈ।
ਭਾਰਤ ਨੇ ਪੋਂਪੀਓ ਨੂੰ ਕਿਹਾ ਸੀ ਕਿ ਈਰਾਨ ਤੋਂ ਤੇਲ ਦਾ ਇੰਪੋਰਟ ਘਟਾਉਣ ਲਈ ਉਸ ਨੂੰ ਸਖਤ ਫੈਸਲੇ ਲੈਣੇ ਪਏ ਹਨ। ਚੇਗੇਨੀ ਨੇ ਕਿਹਾ,'ਅਸੀਂ ਮੰਨਦੇ ਹਾਂ ਕਿ ਭਾਰਤ ਦਬਾਅ 'ਚ ਹੈ ਪਰ ਹੋਰ ਦੇਸ਼ਾਂ ਨਾਲ ਸਬੰਧ ਸਾਨੂੰ ਪ੍ਰਭਾਵਿਤ ਨਹੀਂ ਕਰਨਗੇ।'
ਬੁੱਧਵਾਰ ਨੂੰ ਵਿਦੇਸ਼ ਰਾਜਮੰਤਰੀ ਵੀ. ਮੁਰਲੀਧਰ ਨੇ ਲੋਕਸਭਾ 'ਚ ਕਿਹਾ ਸੀ ਕਿ ਭਾਰਤ ਦੇ ਈਰਾਨ ਨਾਲ ਸਬੰਧ ਖੁਦ ਦੇ ਦਮ 'ਤੇ ਹਨ, ਕਿਸੇ ਤੀਸਰੇ ਦੇਸ਼ ਨਾਲ ਪ੍ਰਭਾਵਿਤ ਹੋ ਕੇ ਨਹੀਂ ਬਣਾਏ ਗਏ ਹਨ। ਉੱਥੇ ਹੀ ਭਾਰਤੀ ਵਿਦੇਸ਼ ਮੰਤਰਾਲੇ ਦੇ ਅਫਸਰਾਂ ਦਾ ਕਹਿਣਾ ਹੈ ਕਿ ਈਰਾਨ ਨਾਲ ਤੇਲ ਸਪਲਾਈ ਬੰਦ ਹੋਣ ਦੇ ਬਾਅਦ ਦੀ ਸਥਿਤੀ ਨਾਲ ਨਜਿੱਠਣ ਲਈ ਭਾਰਤ ਦੀ ਤਿਆਰੀ ਹੈ।
ਈਰਾਨ ਦੇ ਰਾਸ਼ਟਰਪਤੀ ਨੇ ਬੁੱਧਵਾਰ ਨੂੰ ਕੈਬਨਿਟ ਦੀ ਬੈਠਕ 'ਚ 2015 'ਚ ਵਿਸ਼ਵ ਦੀਆਂ ਮੁੱਖ ਸ਼ਕਤੀਆਂ ਨਾਲ ਕੀਤੇ ਗਏ ਸਮਝੌਤੇ ਦੀ ਗੱਲ ਛੇੜਦਿਆਂ ਕਿਹਾ ਕਿ ਈਰਾਨ ਐਤਵਾਰ ਨੂੰ ਯੂਰੇਨੀਅਮ ਦੀ ਲਿਮਟ ਪਾਰ ਕਰ ਜਾਵੇਗਾ। ਉਹ ਓਨੇ ਯੂਰੇਨੀਅਨ ਦੀ ਪ੍ਰੋਸੈਸਿੰਗ ਕਰੇਗਾ, ਜਿੰਨੀ ਉਸ ਨੂੰ ਜ਼ਰੂਰਤ ਪਵੇਗੀ। ਉਨ੍ਹਾਂ ਨੇ ਬੁੱਧਵਾਰ ਨੂੰ ਕਿਹਾ ਕਿ 7 ਜੁਲਾਈ ਨੂੰ ਸਾਡਾ ਯੂਰੇਨੀਅਮ ਦਾ ਪੱਧਰ 3.67 ਫੀਸਦੀ ਨਹੀਂ ਰਹਿ ਜਾਵੇਗਾ। ਇਸ 'ਚ ਅਸੀਂ ਪਲੂਟੋਨਿਯਮ ਦੀ ਪ੍ਰੋਸੈਸਿੰਗ ਵੀ ਸ਼ੁਰੂ ਕਰ ਦੇਵਾਂਗੇ। ਇਸ ਰਾਹੀਂ ਬੰਬ ਬਣਾਉਣ ਦਾ ਬਦਲ ਰਸਤਾ ਖੁੱਲ੍ਹ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਵਿਸ਼ਵ ਦੀਆਂ ਤਾਕਤਾਂ ਇਸ 'ਤੇ ਅਸਫਲ ਰਹਿੰਦੀਆਂ ਹਨ ਤਾਂ ਐਗਰੀਮੈਂਟ ਖਤਮ ਹੋ ਜਾਵੇਗਾ।
40 ਫੁੱਟ ਲੰਬੀ ਬੱਸ 'ਚ ਦੁਨੀਆ ਘੁੰਮਣ ਨਿਕਲਿਆ ਇਹ ਜੋੜਾ, ਤਸਵੀਰਾਂ
NEXT STORY