ਕੋਲੰਬੋ (ਭਾਸ਼ਾ): ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਦਿਆਂ, ਭਾਰਤ ਸਰਕਾਰ ਨੇ ਸੋਮਵਾਰ ਨੂੰ ਸ਼੍ਰੀਲੰਕਾ ਪੁਲਿਸ ਨੂੰ 134 ਪੁਲਿਸ ਕੈਬ ਸੌਂਪੀਆਂ ਹਨ। ਇਹ ਸਮਾਗਮ ਸ਼੍ਰੀਲੰਕਾ ਦੇ ਰਾਸ਼ਟਰਪਤੀ ਭਵਨ ਵਿਖੇ ਕਰਵਾਇਆ ਗਿਆ, ਜੋ ਦੋਵਾਂ ਦੇਸ਼ਾਂ ਦੇ ਬਹੁ-ਪੱਖੀ ਵਿਕਾਸ ਸਾਂਝੇਦਾਰੀ ਵਿੱਚ ਇੱਕ ਅਹਿਮ ਮੀਲ ਦਾ ਪੱਥਰ ਸਾਬਤ ਹੋਇਆ ਹੈ।

ਇਨ੍ਹਾਂ ਗੱਡੀਆਂ ਲਈ ਭਾਰਤ ਸਰਕਾਰ ਨੇ 300 ਮਿਲੀਅਨ ਸ਼੍ਰੀਲੰਕਾਈ ਰੁਪਏ (ਲਗਭਗ 30 ਕਰੋੜ SLR) ਦੀ ਗ੍ਰਾਂਟ ਦਿੱਤੀ ਹੈ। ਇਸ ਸਬੰਧੀ ਸਮਝੌਤਾ (MoU) ਦਸੰਬਰ 2024 ਵਿੱਚ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕ ਦੀ ਭਾਰਤ ਫੇਰੀ ਦੌਰਾਨ ਸਹੀਬੱਧ ਕੀਤਾ ਗਿਆ ਸੀ। ਭਾਰਤੀ ਹਾਈ ਕਮਿਸ਼ਨਰ ਸੰਤੋਸ਼ ਝਾਅ ਨੇ ਰਾਸ਼ਟਰਪਤੀ ਦਿਸਾਨਾਇਕੇ ਦੀ ਮੌਜੂਦਗੀ ਵਿੱਚ ਇਹ ਬੇੜਾ ਸ਼੍ਰੀਲੰਕਾ ਪੁਲਿਸ ਦੇ ਹਵਾਲੇ ਕੀਤਾ। ਸ਼੍ਰੀਲੰਕਾ ਪੁਲਿਸ ਦੀ ਵਿਸ਼ੇਸ਼ ਮੰਗ 'ਤੇ ਸ਼ੁਰੂ ਕੀਤੀ ਗਈ ਇਹ ਪਹਿਲ ਦੇਸ਼ ਵਿੱਚ ਸੜਕ ਸੁਰੱਖਿਆ, ਮੁਸੀਬਤ ਵਿੱਚ ਫਸੇ ਨਾਗਰਿਕਾਂ ਦੀ ਸਮੇਂ ਸਿਰ ਮਦਦ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਵਿੱਚ ਵੱਡਾ ਯੋਗਦਾਨ ਪਾਵੇਗੀ। ਇਹ ਗੱਡੀਆਂ ਮੁੱਖ ਤੌਰ 'ਤੇ ਉੱਤਰੀ ਸੂਬੇ ਦੇ ਪੁਲਿਸ ਸਟੇਸ਼ਨਾਂ ਵਿੱਚ ਵੰਡੀਆਂ ਜਾਣਗੀਆਂ।
ਪੜ੍ਹੋ ਇਹ ਅਹਿਮ ਖ਼ਬਰ- 82 ਪਾਕਿਸਤਾਨੀ ਫੌਜੀ ਹਲਾਕ, 121 ਤੋਂ ਵੱਧ ਜ਼ਖਮੀ! BLA ਦਾ ਵੱਡਾ ਦਾਅਵਾ
ਸਮਾਗਮ ਦੌਰਾਨ ਭਾਰਤੀ ਹਾਈ ਕਮਿਸ਼ਨਰ ਸੰਤੋਸ਼ ਝਾਅ ਨੇ ਭਰੋਸਾ ਦਿੱਤਾ ਕਿ ਭਾਰਤ, ਸ਼੍ਰੀਲੰਕਾ ਦੀ ਮਦਦ ਲਈ ਹਮੇਸ਼ਾ ਤਿਆਰ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਦੁਵੱਲੇ ਸਹਿਯੋਗ ਦੇ ਤਹਿਤ ਅਜਿਹੀ ਸਹਾਇਤਾ ਜਾਰੀ ਰਹੇਗੀ। ਇਸ ਮੌਕੇ ਸ਼੍ਰੀਲੰਕਾ ਦੇ ਜਨਤਕ ਸੁਰੱਖਿਆ ਮੰਤਰੀ ਆਨੰਦ ਵਿਜੇਪਾਲਾ ਅਤੇ ਪੁਲਿਸ ਮੁਖੀ (IGP) ਪ੍ਰਿਯੰਥਾ ਵੀਰਾਸੂਰਿਆ ਵੀ ਮੌਜੂਦ ਸਨ, ਜਿਨ੍ਹਾਂ ਨੇ ਭਾਰਤੀ ਸਹਾਇਤਾ ਲਈ ਧੰਨਵਾਦ ਪ੍ਰਗਟ ਕਰਦਿਆਂ ਹਾਈ ਕਮਿਸ਼ਨਰ ਨੂੰ ਇੱਕ ਯਾਦਗਾਰੀ ਚਿੰਨ੍ਹ ਭੇਟ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਿੰਗਾਪੁਰ 'ਚ ਭਾਰਤੀ ਨਾਗਰਿਕ 'ਤੇ ਦੋਸ਼ ਤੈਅ, ਹੋਵੇਗੀ ਸਜ਼ਾ ਤੇ ਲੱਗੇਗਾ ਜੁਰਮਾਨਾ
NEXT STORY