ਨਵੀਂ ਦਿੱਲੀ (ਭਾਸ਼ਾ): ਕਾਬੁਲ ’ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਅਫਗਾਨਿਸਤਾਨ ਦੀ ਰਾਜਧਾਨੀ ਵਿਚ ਪੈਦਾ ਹੋਏ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਉਥੇ ਸਥਿਤ ਭਾਰਤੀ ਰਾਜਦੂਤ ਅਤੇ ਹੋਰ ਕਰਮੀਆਂ ਨੂੰ ਲੈ ਕੇ ਭਾਰਤੀ ਹਵਾਈ ਫ਼ੌਜ ਦਾ ਇਕ ਜਹਾਜ਼ ਮੰਗਲਵਾਰ ਨੂੰ ਕਾਬੁਲ ਤੋਂ ਭਾਰਤ ਲਈ ਰਵਾਨਾ ਹੋਇਆ। ਕੁੱਝ ਸਮਾਂ ਪਹਿਲਾਂ ਹੀ ਹਵਾਈ ਫ਼ੌਜ ਦੇ ਸੀ-17 ਜਹਾਜ਼ ਨੇ ਕਾਬੁਲ ਤੋਂ ਭਾਰਤ ਲਈ ਉਡਾਣ ਭਰੀ ਹੈ। ਇਸ ਜਹਾਜ਼ ਵਿਚ 120 ਭਾਰਤੀ ਅਧਿਕਾਰੀ ਸਵਾਰ ਹਨ।
ਇਹ ਵੀ ਪੜ੍ਹੋ: ਕੰਪਿਊਟਰ ਤੋਂ ਵੀ ਤੇਜ਼ 8 ਸਾਲ ਦਾ ਬੱਚਾ, 5 ਮਿੰਟ ’ਚ ਦੱਸ ਦਿੱਤੇ 195 ਦੇਸ਼ਾਂ ਦੇ ਨਾਂ
ਵਿਦੇਸ਼ ਮੰਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਕਿ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਕਾਬੁਲ ਵਿਚ ਭਾਰਤ ਦੇ ਰਾਜਦੂਤ ਅਤੇ ਉਨ੍ਹਾਂ ਦੇ ਭਾਰਤੀ ਕਰਮੀਆਂ ਨੂੰ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਤੁਰੰਤ ਦੇਸ਼ ਵਾਪਸ ਲਿਆਇਆ ਜਾਏਗਾ। ਬਾਗਚੀ ਨੇ ਟਵੀਟ ਕੀਤਾ, ‘ਮੌਜੂਦਾ ਹਾਲਾਤ ਦੇ ਮੱਦੇਨਜ਼ਰ, ਇਹ ਫ਼ੈਸਲਾ ਕੀਤਾ ਗਿਆ ਹੈ ਕਿ ਕਾਬੁਲ ਵਿਚ ਸਾਡੇ ਰਾਜਦੂਤ ਅਤੇ ਉਨ੍ਹਾਂ ਦੇ ਭਾਰਤੀ ਕਰਮੀਆਂ ਨੂੰ ਤੁਰੰਤ ਭਾਰਤ ਲਿਆਇਆ ਜਾਏਗਾ।’ ਭਾਰਤੀ ਹਵਾਈ ਫ਼ੌਜ ਦਾ ਸੀ-17 ਜਹਾਜ਼ ਸੋਮਵਾਰ ਨੂੰ ਕੁੱਝ ਕਰਮੀਆਂ ਨੂੰ ਲੈ ਕੇ ਭਾਰਤ ਪਰਤਿਆਂ ਸੀ ਅਤੇ ਮੰਗਲਵਾਰ ਨੂੰ ਦੂਜਾ ਜਹਾਜ਼ ਭਾਰਤ ਆ ਰਿਹਾ ਹੈ।
ਇਹ ਵੀ ਪੜ੍ਹੋ: ਅਫ਼ਗਾਨਿਸਤਾਨ: 'ਜ਼ਿੰਦਗੀ' ਲਈ ਹੱਥੀਂ ਸਹੇੜ ਲਈ ਮੌਤ, ਜਹਾਜ਼ ਦੇ ਟਾਇਰਾਂ ਨਾਲ ਲਟਕਦੇ ਹੇਠਾਂ ਡਿੱਗੇ 2 ਲੋਕ, ਵੇਖੋ ਵੀਡੀਓ
ਕੰਪਿਊਟਰ ਤੋਂ ਵੀ ਤੇਜ਼ 8 ਸਾਲ ਦਾ ਬੱਚਾ, 5 ਮਿੰਟ ’ਚ ਦੱਸ ਦਿੱਤੇ 195 ਦੇਸ਼ਾਂ ਦੇ ਨਾਂ
NEXT STORY