ਨਿਊਯਾਰਕ- ਵਿਦੇਸ਼ ਰਾਜਮੰਤਰੀ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਭਾਰਤ ਨੇ ਦੁਨੀਆ ਨੂੰ ਬੌਧਿਕ ਪ੍ਰਭੂਸੱਤਾ ਅਤੇ ਨਵੀਨਤਾਕਾਰੀ ਜਾਂ ਮੋਹਰੀ ਸੋਚ ਵਾਲੀ ਅਗਵਾਈ’ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਇਹ ਪ੍ਰਦਰਸ਼ਿਤ ਕੀਤਾ ਹੈ ਕਿ ਮਨੁੱਖਤਾ ਨੂੰ ਭਲਾਈ ਵਿਚ ਸਭ ਤੋਂ ਵੱਧ ਭਰੋਸਾ ਰੱਖਣ ਦੀ ਲੋੜ ਹੈ। ਅਮਰੀਕਾ ਵਿਚ ਭਾਰਤੀ ਮਹਾਵਪਾਰਕ ਦੂਤਘਰ ਵਿਚ ਇਕ ਪ੍ਰੋਗਰਾਮ ਵਿਚ ਲੇਖੀ ਨੇ ਕਿਹਾ ਕਿ ਆਸਥਾ ਅਤੇ ਅਧਿਆਤਮਿਕਤਾ ਲੋਕਾਂ ਨੂੰ ਇਕਮੁੱਠ ਕਰਦੀਆਂ ਹਨ, ਪਰ ਜੇਕਰ ਇਕ ਵੱਖਰੀ ਦਿਸ਼ਾ ਵਿਚ ਚਲੀ ਜਾਵੇ ਤਾਂ ਉਨ੍ਹਾਂ ਨੂੰ ਵੰਡ ਸਕਦੀ ਹੈ ਅਤੇ ਉਨ੍ਹਾਂ ਦੇ ਚਰਿਤਰ ਨੂੰ ਬਦਲ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਲਗਾਤਾਰ ਹੀ ਦੁਨੀਆ ਵਿਚ ਦੂਸਰਿਆਂ ਲਈ ਪ੍ਰੇਸ਼ਾਨੀਆਂ ਪੈਦਾ ਕਰ ਰਹੇ ਹਨ।
ਇਸ ਮੌਕੇ ਅਧਿਆਤਮਿਕ ਗੁਰੂ ਸਵਾਮੀ ਚਿਦਾਨੰਦ ਸਰਸਵਤੀ ਨੇ ਕਿਹਾ ਕਿ ਮੈਂ ਦੇਖਿਆ ਹੈ ਕਿ ਸਾਨੂੰ ਪਹੁੰਚੇ ਨੁਕਸਾਨ ਨੂੰ ਪੂਰਾ ਕਰਨ ਵਿਚ ਆਸਥਾ ਕਿਵੇਂ ਇਕ ਸ਼ਕਤੀਸ਼ਾਲੀ ਔਜਾਰ ਹੋ ਸਕਦੀ ਹੈ ਅਤੇ ਕਿਵੇਂ ਆਸਥਾ ਸਾਨੂੰ ਇਕਮੁੱਠ ਕਰਨ ਅਤੇ ਵੰਡ ਕਰਨ ਦੀ ਇਕ ਸ਼ਕਤੀਸ਼ਾਲੀ ਔਜਾਰ ਹੋ ਸਕਦੀ ਹੈ। ਇਹ ਸਾਨੂੰ ਚੁਣਨਾ ਹੈ ਕਿ ਇਸਦੀ ਵਰਤੋਂ ਕਿਵੇਂ ਕਰਨੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਹਵਾ ਵਿਚ ਵਾਇਰਸ ਹੈ ਪਰ ਆਪਣੇ ਦਿਲੋਦਿਮਾਗ ਵਿਚ ਵਾਇਰਸ ਨਾ ਆਉਣ ਦਿਓ। ਸਾਡਾ ਧਰਮ ਸਾਨੂੰ ਇਹ ਸਿੱਖਿਆ ਦਿੰਦਾ ਹੈ ਕਿ ਅਸੀਂ ਇਕ ਪਰਿਵਾਰ ਹਾਂ, ਸਾਡੀ ਦੁਨੀਆ ਇਕ ਪਰਿਵਾਰ ਹੈ। ਇਹ ਭਾਰਤ ਦੀ ਸੁੰਦਰ ਸੰਸਕ੍ਰਿਤੀ ਹੈ।
ਆਡੀਓ ਟੇਪ ਤੋਂ ਹੋਇਆ ਖੁਲਾਸਾ : ਤਾਲਿਬਾਨ ਸਰਕਾਰ ’ਚ ਪਾਕਿ ਨੇ ਹੱਕਾਨੀ ਤੇ ਕਵੇਟਾ ਗਰੁੱਪ ਨੂੰ ਦਿਵਾਈ ਤਰਜੀਹ
NEXT STORY