ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਰੂਸ ਨਾਲ ਭਾਰਤ ਦੇ ਸਬੰਧ ਕਈ ਦਹਾਕਿਆਂ ਪੁਰਾਣੇ ਹਨ ਅਤੇ ਅਜਿਹੇ ਸਮੇਂ ਤੋਂ ਹਨ ਜਦੋਂ ਅਮਰੀਕਾ ਦੱਖਣੀ ਏਸ਼ੀਆਈ ਦੇਸ਼ ਦਾ ਭਾਈਵਾਲ ਨਹੀਂ ਸੀ। ਬਲਿੰਕਨ ਨੇ ਇਹ ਗੱਲ ਰਾਸ਼ਟਰਪਤੀ ਜੋਅ ਬਾਈਡੇਨ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵੱਲੋਂ ਯੂਕ੍ਰੇਨ 'ਤੇ ਰੂਸ ਦੇ ਹਮਲੇ ਦੀ ਘਟਨਾ 'ਤੇ ਭਾਰਤ ਦੀ ਸਥਿਤੀ ਨੂੰ ਸਮਝਣ ਦੇ ਸੰਕੇਤਾਂ ਦਰਮਿਆਨ ਕਹੀ। ਅਮਰੀਕੀ ਵਿਦੇਸ਼ ਮੰਤਰੀ ਨੇ ਰੱਖਿਆ ਮੰਤਰੀ ਲੋਇਡ ਆਸਟਿਨ ਅਤੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਰੂਸ ਨਾਲ ਭਾਰਤ ਦੇ ਸਬੰਧ ਦਹਾਕਿਆਂ ਪੁਰਾਣੇ ਹਨ ਅਤੇ ਅਜਿਹੇ ਸਮੇਂ ਤੋਂ ਹਨ ਜਦੋਂ ਅਮਰੀਕਾ ਭਾਰਤ ਦਾ ਭਾਈਵਾਲ ਨਹੀਂ ਸੀ।
ਉਹਨਾਂ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਅੱਜ ਅਸੀਂ ਵਣਜ, ਤਕਨਾਲੋਜੀ, ਸਿੱਖਿਆ ਅਤੇ ਸੁਰੱਖਿਆ ਵਰਗੇ ਖੇਤਰਾਂ ਵਿੱਚ ਭਾਰਤ ਨਾਲ ਭਾਈਵਾਲੀ ਕਰਨ ਦੇ ਸਮਰੱਥ ਅਤੇ ਇੱਛੁਕ ਹਾਂ। ਅੱਜ ਅਸੀਂ ਇਸ ਬਾਰੇ ਗੱਲਬਾਤ ਕੀਤੀ ਹੈ। ਜਦੋਂ ਗੱਲ ਤੇਲ ਦੀ ਖਰੀਦ, ਪਾਬੰਦੀਆਂ ਆਦਿ ਦੀ ਆਉਂਦੀ ਹੈ, ਤਾਂ ਮੈਂ ਸਿਰਫ ਇਹੀ ਕਹਾਂਗਾ ਕਿ ਇਹ ਤੇਲ ਦੀ ਖਰੀਦ ਲਈ ਇੱਕ ਗੁੰਝਲਦਾਰ ਪ੍ਰਕਿਰਿਆ ਹੈ। ਚੋਟੀ ਦੇ ਅਮਰੀਕੀ ਡਿਪਲੋਮੈਟ ਨੇ ਹਾਲਾਂਕਿ ਸਹਿਯੋਗੀਆਂ ਅਤੇ ਭਾਈਵਾਲਾਂ ਨੂੰ ਰੂਸ ਤੋਂ ਤੇਲ ਆਦਿ ਦੀ ਖਰੀਦ ਨੂੰ ਵਧਾਉਣ ਪ੍ਰਤੀ ਚੇਤਾਵਨੀ ਦਿੱਤੀ।ਉਨ੍ਹਾਂ ਨੇ ਕਿਹਾ ਕਿ ਅਸੀਂ ਨਿਸ਼ਚਿਤ ਤੌਰ 'ਤੇ ਦੇਸ਼ਾਂ ਨੂੰ ਰੂਸ ਤੋਂ ਵਾਧੂ ਈਂਧਨ ਨਾ ਖਰੀਦਣ ਲਈ ਉਤਸ਼ਾਹਿਤ ਕਰ ਰਹੇ ਹਾਂ।ਹਰੇਕ ਦੇਸ਼ ਦੀ ਸਥਿਤੀ ਵੱਖ ਹੈ, ਉਹਨਾਂ ਦੀਆਂ ਲੋੜਾਂ ਵੱਖ ਹਨ ਪਰ ਅਸੀਂ ਸਹਿਯੋਗੀਆਂ ਅਤੇ ਭਾਈਵਾਲਾਂ ਤੋਂ ਆਸ ਕਰਦੇ ਹਾਂ ਕਿ ਉਹ ਰੂਸ ਤੋਂ ਈਂਧਨ ਨਾ ਖਰੀਦਣ।
ਪੜ੍ਹੋ ਇਹ ਅਹਿਮ ਖ਼ਬਰ- ਭਾਰਤ-ਅਮਰੀਕਾ ਦਾ ਸਾਂਝਾ ਬਿਆਨ, ਪਾਕਿ ਅੱਤਵਾਦ ਵਿਰੁੱਧ ਕਰੇ "ਤੁਰੰਤ, ਸਥਾਈ, ਅਟੱਲ ਕਾਰਵਾਈ"
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਜੋਅ ਬਾਈਡੇਨ ਵਿਚਕਾਰ ਵਰਚੁਅਲ ਸੰਮੇਲਨ ਦੌਰਾਨ ਦੋਵਾਂ ਨੇਤਾਵਾਂ ਨੇ ਗਲੋਬਲ ਭੋਜਨ ਸਪਲਾਈ ਅਤੇ ਕੀਮਤਾਂ, ਬਾਜ਼ਾਰਾਂ 'ਤੇ ਪੈਣ ਵਾਲੇ ਡੂੰਘੇ ਪ੍ਰਭਾਵ ਨੂੰ ਘੱਟ ਕਰਨ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਮਿਲ ਕੇ ਕੰਮ ਕਰਨ ਦੇ ਢੰਗਾਂ ਬਾਰੇ ਗੱਲ ਕੀਤੀ। ਬਲਿੰਕਨ ਨੇ ਕਿਹਾ ਕਿ ਮੈਂ ਇਹ ਕਹਿਣਾ ਚਾਹਾਂਗਾ ਕਿ ਭਾਰਤ ਨੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਵਿੱਚ ਬਹੁਤ ਸਖ਼ਤ ਬਿਆਨ ਦਿੱਤੇ, ਮੰਤਰੀ ਨੇ ਭਾਰਤੀ ਸੰਸਦ ਵਿੱਚ ਸਖ਼ਤ ਬਿਆਨ ਦਿੱਤਾ, ਯੂਕ੍ਰੇਨ ਵਿੱਚ ਨਾਗਰਿਕਾਂ ਦੀ ਹੱਤਿਆ ਦੀ ਨਿੰਦਾ ਕੀਤੀ, ਇਨ੍ਹਾਂ ਮਾਮਲਿਆਂ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ। ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਭਾਰਤ ਯੂਕ੍ਰੇਨ ਦੇ ਲੋਕਾਂ ਨੂੰ ਮਹੱਤਵਪੂਰਨ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ, ਖਾਸ ਤੌਰ 'ਤੇ ਦਵਾਈਆਂ। ਇਕ ਹੋਰ ਸਵਾਲ ਦੇ ਜਵਾਬ ਵਿਚ ਉਹਨਾਂ ਨੇ ਕਿਹਾ ਕਿ ਜਦੋਂ ਗੱਲ ਮਿਲਟਰੀ ਉਪਕਰਣ ਦੀ ਆਉਂਦੀ ਹੈ ਤਾਂ ਭਾਰਤ ਅਤੇ ਰੂਸ ਵਿਚਾਲੇ ਸਬੰਧਾਂ ਦਾ ਇੱਕ ਲੰਮਾ ਇਤਿਹਾਸ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤ-ਅਮਰੀਕਾ ਦਾ ਸਾਂਝਾ ਬਿਆਨ, ਪਾਕਿ ਅੱਤਵਾਦ ਵਿਰੁੱਧ ਕਰੇ "ਤੁਰੰਤ, ਸਥਾਈ, ਅਟੱਲ ਕਾਰਵਾਈ"
NEXT STORY