ਢਾਕਾ: ਪੱਛਮੀ ਏਸ਼ੀਆ 'ਚ ਚੱਲ ਰਹੇ ਸੰਘਰਸ਼ ਕਾਰਨ ਪੈਦਾ ਹੋਏ ਗੰਭੀਰ ਊਰਜਾ ਸੰਕਟ ਦੇ ਵਿਚਕਾਰ ਭਾਰਤ ਨੇ ਗੁਆਂਢੀ ਦੇਸ਼ ਬੰਗਲਾਦੇਸ਼ ਨੂੰ 5,000 ਟਨ ਵਾਧੂ ਡੀਜ਼ਲ ਦੀ ਸਪਲਾਈ ਕੀਤੀ ਹੈ। ਬੰਗਲਾਦੇਸ਼ ਪੈਟਰੋਲੀਅਮ ਕਾਰਪੋਰੇਸ਼ਨ (BPC) ਦੇ ਜਨਰਲ ਮੈਨੇਜਰ ਮੁਹੰਮਦ ਮੁਰਸ਼ਦ ਹੁਸੈਨ ਆਜ਼ਾਦ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹਾਲ ਹੀ ਦੇ ਦਿਨਾਂ ਵਿੱਚ ਭਾਰਤ ਤੋਂ ਕੁੱਲ 15,000 ਟਨ ਡੀਜ਼ਲ ਪ੍ਰਾਪਤ ਹੋ ਚੁੱਕਾ ਹੈ।
ਇਹ ਡੀਜ਼ਲ ਭਾਰਤ ਦੇ ਅਸਾਮ ਵਿੱਚ ਸਥਿਤ ਨੁਮਾਲੀਗੜ੍ਹ ਰਿਫਾਇਨਰੀ ਤੋਂ 'ਭਾਰਤ-ਬੰਗਲਾਦੇਸ਼ ਫ੍ਰੈਂਡਸ਼ਿਪ ਪਾਈਪਲਾਈਨ' ਰਾਹੀਂ ਬੰਗਲਾਦੇਸ਼ ਦੇ ਪਾਰਬਤੀਪੁਰ ਡਿਪੂ ਤੱਕ ਪਹੁੰਚਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸਾਲ 2024 ਵਿੱਚ ਸ਼ੇਖ ਹਸੀਨਾ ਸਰਕਾਰ ਵਿਰੁੱਧ ਹੋਏ ਅੰਦੋਲਨ ਕਾਰਨ ਇਸ ਪਾਈਪਲਾਈਨ ਦੀ ਸਪਲਾਈ ਰੋਕ ਦਿੱਤੀ ਗਈ ਸੀ। ਹਾਲਾਂਕਿ, ਫਰਵਰੀ ਵਿੱਚ ਹੋਈਆਂ ਆਮ ਚੋਣਾਂ ਤੋਂ ਬਾਅਦ ਤਾਰਿਕ ਰਹਿਮਾਨ ਦੀ ਅਗਵਾਈ ਵਾਲੀ ਨਵੀਂ ਸਰਕਾਰ ਦੇ ਆਉਣ 'ਤੇ ਇਸ ਸੇਵਾ ਨੂੰ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ।
ਅਧਿਕਾਰੀਆਂ ਅਨੁਸਾਰ, 28 ਮਾਰਚ ਨੂੰ 6,000 ਟਨ ਹੋਰ ਡੀਜ਼ਲ ਪੰਪ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਭਾਰਤ ਨੇ ਅਪ੍ਰੈਲ ਮਹੀਨੇ ਵਿੱਚ 40,000 ਟਨ ਡੀਜ਼ਲ ਸਪਲਾਈ ਕਰਨ ਦੀ ਤਜਵੀਜ਼ ਰੱਖੀ ਹੈ, ਜਿਸ ਨੂੰ ਬੰਗਲਾਦੇਸ਼ ਨੇ ਅਧਿਕਾਰਤ ਤੌਰ 'ਤੇ ਸਵੀਕਾਰ ਕਰ ਲਿਆ ਹੈ।
ਊਰਜਾ ਮਾਹਿਰਾਂ ਅਨੁਸਾਰ, ਬੰਗਲਾਦੇਸ਼ ਦੀ ਸਾਲਾਨਾ ਡੀਜ਼ਲ ਦੀ ਮੰਗ ਲਗਭਗ 40 ਲੱਖ ਟਨ ਹੈ, ਜੋ ਕਿ ਪੂਰੀ ਤਰ੍ਹਾਂ ਵਿਦੇਸ਼ੀ ਦਰਾਮਦ (ਇੰਪੋਰਟ) 'ਤੇ ਨਿਰਭਰ ਹੈ। ਬੰਗਲਾਦੇਸ਼ ਮੁੱਖ ਤੌਰ 'ਤੇ ਭਾਰਤ, ਸਿੰਗਾਪੁਰ ਅਤੇ ਮੱਧ ਪੂਰਬ (Middle East) ਤੋਂ ਡੀਜ਼ਲ ਮੰਗਵਾਉਂਦਾ ਹੈ। ਹਾਲਾਂਕਿ ਦੇਸ਼ ਦੀ 'ਈਸਟਰਨ ਰਿਫਾਇਨਰੀ' ਵਿੱਚ ਕੁਝ ਕੱਚੇ ਤੇਲ ਨੂੰ ਸਾਫ਼ ਕੀਤਾ ਜਾਂਦਾ ਹੈ, ਪਰ ਬਾਕੀ ਸਾਰੀ ਜ਼ਰੂਰਤ ਰਿਫਾਇੰਡ ਡੀਜ਼ਲ ਰਾਹੀਂ ਹੀ ਪੂਰੀ ਹੁੰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਈਰਾਨ ਦੇ ਪ੍ਰਮਾਣੂ ਕੇਂਦਰਾਂ 'ਤੇ ਇਜ਼ਰਾਈਲ ਨੇ ਕੀਤਾ ਹਮਲਾ! ਤੇਲ ਸਪਲਾਈ ਨੂੰ ਲੈ ਕੇ ਵਧੀ ਚਿੰਤਾ
NEXT STORY