ਟੋਕੀਓ (ਭਾਸ਼ਾ)- ਜਾਪਾਨ ਦੇ ਅਰਬਪਤੀ ਯੂਸਾਕੂ ਮੇਜ਼ਾਵਾ ਦੇ ਨਾਲ ਸਪੇਸਐਕਸ ਪੁਲਾੜ ਯਾਨ ਜ਼ਰੀਏ ਚੰਨ 'ਤੇ ਜਾਣ ਲਈ ਉਡਾਣ ਭਰਨ ਵਾਲੇ 8 ਹੋਰ ਲੋਕਾਂ 'ਚ ''ਬਾਲਵੀਰ'' ਨਾਟਕ ਵਿਚ ਕੰਮ ਕਰਨ ਵਾਲੇ ਅਦਾਕਾਰ ਦੇਵ ਜੋਸ਼ੀ ਅਤੇ ਕੋਰੀਆਈ ਪੌਪ ਸਟਾਰ ਟੀ.ਓ.ਪੀ ਵੀ ਸ਼ਾਮਲ ਹੋਣਗੇ। ਮੇਜ਼ਾਵਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇੱਕ ਜਾਪਾਨੀ ਕਾਰੋਬਾਰੀ ਨੇ 2018 ਵਿੱਚ ਪੁਲਾੜ ਯਾਨ ਦੀਆਂ ਸਾਰੀਆਂ ਸੀਟਾਂ ਖ਼ਰੀਦ ਕੇ ਚੰਨ ਦੀ ਯਾਤਰਾ ਦੀ ਯੋਜਨਾ ਬਣਾਈ ਸੀ। ਉਨ੍ਹਾਂ ਨੇ ਮਾਰਚ 2021 ਵਿੱਚ ਦੁਨੀਆ ਭਰ ਤੋਂ ਅਰਜ਼ੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਸਨ।
ਪਿਛਲੇ ਸਾਲ ਵੀ ਉਨ੍ਹਾਂ ਨੇ ਸੋਯੂਜ਼ ਰੂਸੀ ਪੁਲਾੜ ਯਾਨ 'ਤੇ ਸਵਾਰ ਹੋ ਕੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦਾ 12 ਦਿਨਾਂ ਦਾ ਦੌਰਾ ਕੀਤਾ ਸੀ। ਇਸ ਤੋਂ ਬਾਅਦ ਇਹ ਉਨ੍ਹਾਂ ਦੀ ਦੂਜੀ ਪੁਲਾੜ ਯਾਤਰਾ ਹੋਵੇਗੀ। ਮੇਜ਼ਾਵਾ ਨੇ ਟਵੀਟ ਕੀਤਾ ਕਿ ਉਨ੍ਹਾਂ ਦੇ "ਡੀਅਰਮੂਨ" ਪ੍ਰੋਜੈਕਟ ਲਈ ਚੁਣੇ ਗਏ 8 ਲੋਕਾਂ ਵਿੱਚ "ਬਾਲਵੀਰ" ਅਭਿਨੇਤਾ ਜੋਸ਼ੀ ਵੀ ਸ਼ਾਮਲ ਹੋਣਗੇ। ਉਨ੍ਹਾਂ ਦੇ ਨਾਲ ਟੀ.ਓ.ਪੀ. ਵੀ ਉਡਾਣ ਭਰਨਗੇ, ਜਿਨ੍ਹਾਂ ਨੇ ਕੇ (ਕੋਰੀਆਈ)-ਪੌਪ ਸਮੂਹ 'ਬਿਗ ਬੈਂਗ' ਲਈ ਮੁੱਖ ਰੈਪਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਇਨ੍ਹਾਂ ਤੋਂ ਇਲਾਵਾ ਅਮਰੀਕੀ ਡੀਜੇ ਸਟੀਵ ਆਓਕੀ, ਫਿਲਮ ਨਿਰਮਾਤਾ ਬ੍ਰੈਂਡਨ ਹਾਲ ਅਤੇ ਯੂਟਿਊਬਰ ਟਿਮ ਡੋਡ ਵੀ ਟੀਮ ਵਿਚ ਸ਼ਾਮਲ ਹਨ। ਬ੍ਰੈਂਡਨ ਅਤੇ ਟਿਮ ਡੋਡ ਵੀ ਅਮਰੀਕੀ ਹਨ। ਬ੍ਰਿਟਿਸ਼ ਫੋਟੋਗ੍ਰਾਫਰ ਕਰੀਮ ਇਲੀਆ, ਚੈੱਕ ਗਣਰਾਜ ਦੀ ਕਲਾਕਾਰ ਯੇਮੀ ਐਡੀ ਅਤੇ ਆਇਰਿਸ਼ ਫੋਟੋਗ੍ਰਾਫਰ ਰਿਆਨਨ ਐਡਮ ਵੀ ਟੀਮ ਵਿੱਚ ਸ਼ਾਮਲ ਹੋਣਗੇ। ਅਮਰੀਕੀ ਓਲੰਪਿਕ ਅਥਲੀਟ ਕੈਟਲਿਨ ਫਰਿੰਗਟਨ ਅਤੇ ਜਾਪਾਨੀ ਡਾਂਸਰ ਮੀਯੂ ਨੂੰ ਬਦਲ ਵਜੋਂ ਚੁਣਿਆ ਗਿਆ ਸੀ।
ਸਿਡਨੀ ਹਾਰਬਰ ਪੁਲ 'ਤੇ ਆਵਾਜਾਈ ਰੋਕਣ ਲਈ ਵਾਤਾਵਰਨ ਕਾਰਕੁਨ ਨੂੰ ਜੇਲ੍ਹ
NEXT STORY