ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਭਾਰਤੀ-ਅਮਰੀਕੀ ਪੁਲਾੜ ਯਾਤਰੀ ਰਾਜਾ ਜੇ ਚਾਰੀ ਨੂੰ ਹਵਾਈ ਫ਼ੌਜ ਦੇ ਬ੍ਰਿਗੇਡੀਅਰ ਜਨਰਲ ਦੇ ਗ੍ਰੇਡ ਵਿਚ ਨਿਯੁਕਤ ਕਰਨ ਲਈ ਨਾਮਜ਼ਦ ਕੀਤਾ ਹੈ। ਅਮਰੀਕੀ ਰੱਖਿਆ ਵਿਭਾਗ ਦੇ ਅਨੁਸਾਰ, ਬਾਈਡੇਨ ਨੇ ਵੀਰਵਾਰ ਨੂੰ ਏਅਰ ਫੋਰਸ ਦੇ ਕਰਨਲ ਚਾਰੀ (45) ਨੂੰ ਏਅਰ ਫੋਰਸ ਦੇ ਬ੍ਰਿਗੇਡੀਅਰ ਜਨਰਲ ਦੇ ਗ੍ਰੇਡ ਲਈ ਨਿਯੁਕਤ ਕਰਨ ਲਈ ਨਾਮਜ਼ਦ ਕੀਤਾ। ਉਨ੍ਹਾਂ ਦੀ ਨਾਮਜ਼ਦਗੀ ਨੂੰ ਸੈਨੇਟ ਦੀ ਮਨਜ਼ੂਰੀ ਦੀ ਲੋੜ ਹੋਵੇਗੀ, ਜੋ ਸਾਰੀਆਂ ਪ੍ਰਮੁੱਖ ਨਾਗਰਿਕ ਅਤੇ ਫੌਜੀ ਨਿਯੁਕਤੀਆਂ ਨੂੰ ਮਨਜ਼ੂਰੀ ਦਿੰਦੀ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਪੁਲਸ ਨੇ ਇੱਕ ਹੋਰ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰਿਆ, ਵੀਡੀਓ ਹੋਈ ਜਾਰੀ, ਮਿੰਨਤਾ ਕਰਦਾ ਰਿਹਾ ਪੀੜਤ
ਚਾਰੀ ਵਰਤਮਾਨ ਵਿੱਚ 'ਨੈਸ਼ਨਲ ਏਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ' (ਨਾਸਾ) ਦੇ ਟੈਕਸਾਸ ਸਥਿਤ ਜੌਹਨਸਨ ਸਪੇਸ ਸੈਂਟਰ ਵਿੱਚ ਕਰੂ-3 ਦੇ ਕਮਾਂਡਰ ਅਤੇ ਪੁਲਾੜ ਯਾਤਰੀ ਵਜੋਂ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਨੇ ਮੈਸੇਚਿਉਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ (MIT) ਤੋਂ ਏਰੋਨਾਟਿਕਸ ਵਿੱਚ ਮਾਸਟਰਜ਼ ਅਤੇ ਮੈਰੀਲੈਂਡ ਵਿੱਚ ਸਥਿਤ ਯੂ.ਐੱਸ. ਨੇਵਲ ਟੈਸਟ ਪਾਇਲਟ ਸਕੂਲ ਤੋਂ ਗ੍ਰੈਜੂਏਟ ਕੀਤੀ ਹੈ। ਉਹ ਕੈਲੀਫੋਰਨੀਆ ਸਥਿਤ ਐਡਵਰਡਜ਼ ਏਅਰ ਫੋਰਸ ਬੇਸ ਵਿਖੇ 461ਵੇਂ ਫਲਾਈਟ ਟੈਸਟ ਸਕੁਐਡਰਨ ਦੇ ਕਮਾਂਡਰ ਅਤੇ ਏ-35 ਏਕੀਕ੍ਰਿਤ ਟੈਸਟ ਫੋਰਸ ਦੇ ਨਿਰਦੇਸ਼ਕ ਵਜੋਂ ਸੇਵਾਵਾਂ ਦੇ ਚੁੱਕੇ ਹਨ।
ਇਹ ਵੀ ਪੜ੍ਹੋ: ਜੇਕਰ ਮੈਂ ਰਾਸ਼ਟਰਪਤੀ ਹੁੰਦਾ ਤਾਂ 24 ਘੰਟਿਆਂ 'ਚ ਖ਼ਤਮ ਕਰ ਦਿੰਦਾ ਰੂਸ-ਯੂਕ੍ਰੇਨ ਯੁੱਧ: ਡੋਨਾਲਡ ਟਰੰਪ
ਸਾਲ 2020 ਵਿੱਚ ਉਨ੍ਹਾਂ ਨੂੰ ਇੰਟਰਨੈਸ਼ਨਲ ਸਪੇਸ ਸਟੇਸ਼ਨ (ISS) 'ਤੇ ਭੇਜੇ ਜਾਣ ਵਾਲੇ ਸਪੇਸਐਕਸ ਦੇ ਕਰੂ-3 ਮਿਸ਼ਨ ਦਾ ਕਮਾਂਡਰ ਚੁਣਿਆ ਗਿਆ ਸੀ। ਚਾਰੀ ਕੋਲ 2,500 ਘੰਟਿਆਂ ਤੋਂ ਵੱਧ ਉਡਾਣ ਦਾ ਤਜ਼ਰਬਾ ਹੈ। ਬ੍ਰਿਗੇਡੀਅਰ ਜਨਰਲ ਅਮਰੀਕੀ ਹਵਾਈ ਫ਼ੌਜ ਦਾ ਇੱਕ ਸਿਤਾਰਾ ਜਨਰਲ ਅਫ਼ਸਰ ਰੈਂਕ ਹੈ। ਇਹ ਕਰਨਲ ਦੇ ਬਿਲਕੁਲ ਉੱਪਰ ਹੈ ਅਤੇ ਮੇਜਰ ਜਨਰਲ ਤੋਂ ਹੇਠਾਂ ਹੁੰਦਾ ਹੈ।
ਇਹ ਵੀ ਪੜ੍ਹੋ: ਬ੍ਰਿਟੇਨ 'ਚ ਅਦਾਕਾਰਾ ਪਰਿਣੀਤੀ ਚੋਪੜਾ, ਗੋਲਕੀਪਰ ਅਦਿਤੀ ਚੌਹਾਨ ਅਤੇ 'ਆਪ' ਦੇ ਰਾਘਵ ਚੱਢਾ ਨੂੰ ਮਿਲਿਆ ਐਵਾਰਡ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪਾਕਿਸਤਾਨ ਦੀ ਤਰੱਕੀ ਲਈ ਅੱਲਾਹ ਜ਼ਿੰਮੇਵਾਰ : ਵਿੱਤ ਮੰਤਰੀ
NEXT STORY