ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਵਰਜੀਨੀਆ 'ਚ ਇਕ ਭਾਰਤੀ-ਅਮਰੀਕੀ ਜੋੜੇ ਨੂੰ ਆਪਣੀਆਂ ਦੁਕਾਨਾਂ 'ਤੇ ਜਬਰੀ ਮਜ਼ਦੂਰੀ ਕਰਵਾਉਣ ਦੇ ਮਾਮਲੇ 'ਚ ਦੋਸ਼ੀ ਪਾਇਆ ਗਿਆ ਹੈ। ਹਰਮਨਪ੍ਰੀਤ ਸਿੰਘ (30) ਅਤੇ ਕੁਲਬੀਰ ਕੌਰ (43) 'ਤੇ ਵਰਜੀਨੀਆ ਦੀ ਫੈਡਰਲ ਅਦਾਲਤ ਦੇ ਕੇਸ ਵਿਚ ਇਕ ਦੂਰ ਦੇ ਭਰਾ ਨੂੰ ਗੈਸ ਸਟੇਸ਼ਨ ਅਤੇ ਕਰਿਆਨੇ ਦੀ ਦੁਕਾਨ 'ਤੇ ਕੰਮ ਕਰਨ ਲਈ ਮਜਬੂਰ ਕਰਨ ਦਾ ਦੋਸ਼ ਹੈ। ਇਸ ਵਿਚ ਪਾਇਆ ਗਿਆ ਕਿ ਇਸ ਜੋੜੇ ਨੇ ਨਾ ਸਿਰਫ਼ ਉਸ ਆਦਮੀ ਤੋਂ ਕੈਸ਼ੀਅਰ ਦਾ ਕੰਮ ਕਰਵਾਇਆ, ਸਗੋਂ ਉਸ ਨੂੰ ਖਾਣਾ ਬਣਾਉਣ, ਸਫ਼ਾਈ ਕਰਨ ਅਤੇ ਦੁਕਾਨਾਂ ਵਿਚ ਵਿਕਰੀ ਦਾ ਲੇਖਾ-ਜੋਖਾ ਵੀ ਕਰਵਾਇਆ।
ਮਾਮਲੇ 'ਚ ਦੋਸ਼ੀ ਪਾਏ ਜਾਣ ਤੋਂ ਬਾਅਦ ਜੋੜੇ ਨੂੰ 20 ਸਾਲ ਦੀ ਸਜ਼ਾ ਅਤੇ 2,50,000 ਡਾਲਰ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਰਿਹਾਈ ਦੇ ਪੰਜ ਸਾਲ ਬਾਅਦ ਵੀ ਉਨ੍ਹਾਂ 'ਤੇ ਨਜ਼ਰ ਰੱਖੀ ਜਾਵੇਗੀ। ਇਸਤਗਾਸਾ ਪੱਖ ਵੱਲੋਂ ਪੇਸ਼ ਹੋਏ ਸਹਾਇਕ ਅਟਾਰਨੀ ਜਨਰਲ ਕ੍ਰਿਸਟਨ ਕਲਾਰਕ ਨੇ ਕਿਹਾ ਕਿ ਜੋੜੇ ਨੇ ਨੌਜਵਾਨ ਨੂੰ ਅਮਰੀਕਾ ਵਿੱਚ ਸਕੂਲ ਭੇਜਣ ਦਾ ਝੂਠਾ ਵਾਅਦਾ ਕੀਤਾ ਸੀ। ਪਰ ਉਸ ਨੇ ਉਸ ਨੂੰ ਸਕੂਲ ਨਾ ਜਾਣ ਦੇ ਕੇ ਪੀੜਤ ਦਾ ਭਰੋਸਾ ਤੋੜ ਦਿੱਤਾ। ਇਸ ਤੋਂ ਇਲਾਵਾ ਉਸ ਨੂੰ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਦਾ ਵੀ ਸ਼ਿਕਾਰ ਬਣਾਇਆ ਗਿਆ। ਉਹ ਵੀ ਇਸ ਲਈ ਕਿ ਜੋੜਾ ਨੌਜਵਾਨ ਤੋਂ ਹਰ ਤਰ੍ਹਾਂ ਦਾ ਫ਼ਾਇਦਾ ਉਠਾ ਸਕੇ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਵਿਰੋਧੀ ਧਿਰ ਨੇ ਸਟੱਡੀ ਪਰਮਿਟ ’ਚ ਕਟੌਤੀ ਲਈ PM ਟਰੂਡੋ ਨੂੰ ਠਹਿਰਾਇਆ ਜ਼ਿੰਮੇਵਾਰ
ਹਰਮਨਪ੍ਰੀਤ ਅਤੇ ਕੁਲਬੀਰ ਨੂੰ ਪੀੜਤ ਦੇ ਇਮੀਗ੍ਰੇਸ਼ਨ ਦਸਤਾਵੇਜ਼ ਜ਼ਬਤ ਕਰਨ ਅਤੇ ਉਸ ਨਾਲ ਵਾਰ-ਵਾਰ ਕੁੱਟਮਾਰ ਕਰਨ ਦਾ ਵੀ ਦੋਸ਼ੀ ਪਾਇਆ ਗਿਆ ਸੀ। ਦੱਸਿਆ ਜਾਂਦਾ ਹੈ ਕਿ ਜੋੜੇ ਨੇ ਉਸ ਦੇ ਰਹਿਣ-ਸਹਿਣ ਦੇ ਹਾਲਾਤ ਖਰਾਬ ਕਰ ਦਿੱਤੇ ਸਨ ਅਤੇ ਘੱਟ ਤਨਖਾਹ ਲਈ ਉਸ ਨੂੰ ਲੰਬੇ ਸਮੇਂ ਤੱਕ ਕੰਮ ਕਰਨ ਲਈ ਮਜਬੂਰ ਕਰ ਦਿੱਤਾ ਸੀ। ਇਸਤਗਾਸਾ ਪੱਖ ਨੇ ਕਿਹਾ ਕਿ ਜਬਰੀ ਮਜ਼ਦੂਰੀ ਅਤੇ ਮਨੁੱਖੀ ਤਸਕਰੀ ਘਿਣਾਉਣੇ ਅਪਰਾਧ ਹਨ ਜਿਨ੍ਹਾਂ ਦੀ ਸਮਾਜ ਵਿੱਚ ਕੋਈ ਥਾਂ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਨੇਡਾ 'ਚ ਵਿਰੋਧੀ ਧਿਰ ਨੇ ਸਟੱਡੀ ਪਰਮਿਟ ’ਚ ਕਟੌਤੀ ਲਈ PM ਟਰੂਡੋ ਨੂੰ ਠਹਿਰਾਇਆ ਜ਼ਿੰਮੇਵਾਰ
NEXT STORY