ਨਿਊਯਾਰਕ (ਏਜੰਸੀ) : ਟੈਕਸਾਸ ਵਿਚ ਇਕ ਭਾਰਤੀ-ਅਮਰੀਕੀ ਵਿਅਕਤੀ ਨੂੰ ਆਪਣੇ 9 ਸਾਲਾ ਪੁੱਤਰ ਦਾ ਕਥਿਤ ਤੌਰ 'ਤੇ ਚਾਕੂ ਮਾਰ ਕੇ ਕਤਲ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। McKinney ਪੁਲਸ ਵਿਭਾਗ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ McKinney ਦੇ 39 ਸਾਲਾ ਸੁਬਰਾਮਣੀਅਨ ਪੋਨਾਜ਼ਾਕਨ ਨੇ ਖ਼ੁਦ ਨੂੰ ਵੀ ਜ਼ਖਮੀ ਕਰ ਲਿਆ ਅਤੇ ਹੁਣ ਉਹ ਇੱਕ ਹਸਪਤਾਲ ਵਿੱਚ ਪੁਲਸ ਹਿਰਾਸਤ ਵਿੱਚ ਹੈ ਅਤੇ ਉਸਦੀ ਜ਼ਮਾਨਤ 1 ਮਿਲੀਅਨ ਡਾਲਰ ਰੱਖੀ ਗਈ ਹੈ।
ਇਹ ਵੀ ਪੜ੍ਹੋ: ਅਮਰੀਕਾ: 15 ਵਾਹਨਾਂ ਦੀ ਭਿਆਨਕ ਟੱਕਰ, 2 ਲੋਕਾਂ ਦੀ ਮੌਤ, ਵੇਖੋ ਵੀਡੀਓ
ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਹਫ਼ਤੇ ਇੱਕ ਗੁਆਂਢੀ ਦਾ ਫ਼ੋਨ ਆਇਆ, ਜਿਸ ਨੇ ਕਿਹਾ ਕਿ ਇੱਕ ਔਰਤ ਨੇ ਆਪਣੇ ਪੁੱਤਰ ਨੂੰ ਹਾਈਵੇਅ 380 ਅਤੇ ਕਸਟਰ ਰੋਡ ਨੇੜੇ ਇੱਕ ਘਰ ਵਿੱਚ "ਬੇਹੋਸ਼ ਅਤੇ ਖੂਨ ਨਾਲ ਲਥਪਥ ਸਥਿਤੀ ਵਿਚ ਪਾਇਆ ਸੀ। ਜਦੋਂ ਅਧਿਕਾਰੀ "ਜ਼ਬਰਦਸਤੀ" ਘਰ ਵਿੱਚ ਦਾਖ਼ਲ ਹੋਏ, ਤਾਂ ਉਨ੍ਹਾਂ ਨੇ ਔਰਤ ਦੇ ਪਤੀ ਨੂੰ ਚਾਕੂ ਨਾਲ ਖ਼ੁਦ ਨੂੰ ਨੁਕਸਾਨ ਪਹੁੰਚਾਉਣ ਦੀ ਕਾਰਵਾਈ ਕਰਦੇ ਦੇਖਿਆ।
ਇਹ ਵੀ ਪੜ੍ਹੋ: ਕੋਰੋਨਾ ਇਨਫੈਕਸ਼ਨ ਵੀ ਹੋ ਸਕਦੈ ਕਾਰਡੀਅਕ ਅਰੈਸਟ ਦਾ ਕਾਰਨ, ਮਾਹਿਰ ਬੋਲੇ ਇਸ ’ਤੇ ਜ਼ਿਆਦਾ ਖੋਜ ਦੀ ਲੋੜ
ਗੈਰਾਜ 'ਚ ਜ਼ਖਮੀ ਹਾਲਤ ਵਿਚ ਮਿਲੇ ਬੱਚੇ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। McKinney ਪੁਲਸ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਇਸ ਮੁਸ਼ਕਲ ਸਮੇਂ ਦੌਰਾਨ ਸਾਡੇ ਵਿਚਾਰਾਂ ਅਤੇ ਪ੍ਰਾਰਥਨਾਵਾਂ ਵਿੱਚ ਬੱਚੇ ਦੀ ਮਾਂ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਹੈ।
ਇਹ ਵੀ ਪੜ੍ਹੋ: ਅਮਰੀਕਾ: ਪਤਨੀ ਅਤੇ ਬੱਚਿਆਂ ਦਾ ਕਤਲ ਕਰਨ ਮਗਰੋਂ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
ਮਿਸਰ : ਸਵੇਜ਼ ਨਹਿਰ 'ਚ ਫਸੇ ਜਹਾਜ਼ ਨੂੰ ਕੱਢਿਆ ਗਿਆ
NEXT STORY