ਵਾਸ਼ਿੰਗਟਨ (ਭਾਸ਼ਾ)- ਮਿਸ਼ੀਗਨ ਵਿੱਚ ਭਾਰਤੀ ਮੂਲ ਦੇ ਇੱਕ ਨੌਜਵਾਨ ਨੇ ਅਮਰੀਕਾ ਵਿੱਚ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਦਿੱਤਾ ਜਾਣ ਵਾਲਾ ਸਭ ਤੋਂ ਵੱਕਾਰੀ ਵਿਗਿਆਨ ਪ੍ਰਤਿਭਾ ਖੋਜ ਪੁਰਸਕਾਰ ਜਿੱਤਿਆ ਹੈ। ਨੀਲ ਮੌਦਗਿਲ (ਉਮਰ 17 ਸਾਲ) ਨੂੰ 2023 ਦੇ 'ਰੀਜੇਨਰਾਨ ਸਾਇੰਸ ਟੈਲੇਂਟ ਸਰਚ' ਮੁਕਾਬਲੇ ਵਿੱਚ ਇਕ ਅਜਿਹਾ ਕੰਪਿਊਟਰ ਮਾਡਲ ਬਣਾਉਣ ਲਈ 2.50 ਲੱਖ ਡਾਲਰ ਦਾ ਪੁਰਸਕਾਰ ਦਿੱਤਾ ਗਿਆ, ਜੋ ਕਿ ਆਸਾਨੀ ਨਾਲ ਉਪਲੱਬਧ ਡਾਟਾ ਦੀ ਵਰਤੋਂ ਕਰਕੇ 'ਰਾਈਬੋਨਿਊਕਲਿਕ ਐਸਿਡ' (RNA) ਦੇ ਅਣੂਆਂ ਦੀ ਬਣਤਰ ਦੀ ਭਵਿੱਖਬਾਣੀ ਕਰ ਸਕਦਾ ਹੈ ਅਤੇ ਤੇਜ਼ ਅਤੇ ਸਹੀ ਅਨੁਮਾਨ ਲਗਾਉਣ ਦੇ ਸਮਰੱਥ ਹੈ।
ਇਹ ਵੀ ਪੜ੍ਹੋ: 700 ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਜਾਣੋ ਕੈਨੇਡਾ ਸਰਕਾਰ ਨੇ ਕਿਵੇਂ ਫੜਿਆ ਫਰਜ਼ੀਵਾੜਾ
ਇਹ ਮੁਕਾਬਲਾ ਅਮਰੀਕਾ ਵਿੱਚ ਹਾਈ ਸਕੂਲ ਦੇ ਵਿਦਿਆਰਥੀਆਂ ਲਈ ਆਯੋਜਿਤ ਕੀਤਾ ਜਾਣ ਵਾਲਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਕਾਰੀ ਵਿਗਿਆਨ ਅਤੇ ਗਣਿਤ ਮੁਕਾਬਲਾ ਹੈ। ਮੌਦਗਿਲ ਨੇ ਕਿਹਾ ਕਿ ਉਨ੍ਹਾਂ ਦਾ ਕੰਪਿਊਟਰ ਮਾਡਲ ਕੁਝ ਬੀਮਾਰੀਆਂ ਦੇ ਨਿਦਾਨ ਅਤੇ ਇਲਾਜ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਦੇਵੇਗਾ। ਇਕ ਬਿਆਨ ਦੇ ਅਨੁਸਾਰ, ਮੌਦਗਿਲ ਦੇ ਕੰਪਿਊਟਰ ਮਾਡਲ ਵਿੱਚ ਕਿਸੇ ਆਰ.ਐੱਨ.ਏ. ਅਣੂ ਦੀ ਅਣੂ ਬਣਤਰ ਦੇ ਆਧਾਰ 'ਤੇ ਉਸ ਦੇ ਸੰਭਾਵੀ ਰੂਪ 'ਤੇ ਰੌਸ਼ਨੀ ਪਾਉਣ ਵਾਲੀ ਇਕ 'ਲਾਈਬ੍ਰੇਰੀ' ਮੌਜੂਦ ਹੈ। ਬਿਆਨ ਅਨੁਸਾਰ, ਅਮਰੀਕੀ ਪੱਤਰਕਾਰ ਸੋਲਡੇਡ ਓ'ਬ੍ਰਾਇਨ ਨੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਕੀਤਾ।
ਇਹ ਵੀ ਪੜ੍ਹੋ: ਕੈਨੇਡਾ 'ਚ ਨੌਕਰੀ ਕਰਨ ਤੋਂ ਪਹਿਲਾਂ ਪੜ੍ਹ ਲਓ ਸਰਕਾਰ ਦੀ ਚਿਤਾਵਨੀ, ਵਰਕ ਵੀਜ਼ਾ ਨੂੰ ਲੈ ਕੇ ਕੀਤਾ ਅਲਰਟ
ਸਮਾਰੋਹ ਵਿੱਚ ਮੌਦਗਿਲ ਸਮੇਤ 40 ਜੇਤੂਆਂ ਨੂੰ ਕੁੱਲ 18 ਲੱਖ ਡਾਲਰ ਤੋਂ ਵੱਧ ਦੀ ਇਨਾਮੀ ਰਾਸ਼ੀ ਦਿੱਤੀ ਗਈ। ਜੇਤੂਆਂ ਦੀ ਚੋਣ ਉਹਨਾਂ ਦੇ ਕੰਮ ਦੀ ਵਿਗਿਆਨਕ ਦ੍ਰਿੜਤਾ, ਸਮੱਸਿਆ ਦਾ ਹੱਲ ਕਰਨ ਦੀਆਂ ਅਸਾਧਾਰਨ ਕਾਬਲੀਅਤਾਂ ਅਤੇ STEM (ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ) ਵਿਸ਼ਿਆਂ ਵਿੱਚ ਲੀਡਰ ਬਣਨ ਦੇ ਆਧਾਰ 'ਤੇ ਕੀਤੀ ਗਈ। ਵਰਜੀਨੀਆ ਦੀ 18 ਸਾਲਾ ਐਮਿਲੀ ਓਕੇਸ਼ੀਓ ਇਸ ਮੁਕਾਬਲੇ ਵਿਚ ਦੂਜੇ ਅਤੇ ਕੈਲੀਫੋਰਨੀਆ ਦੀ 17 ਸਾਲਾ ਐਲੇਨ ਸ਼ੂ ਤੀਜੇ ਸਥਾਨ 'ਤੇ ਰਹੀ। ਓਕੇਸ਼ੀਓ ਅਤੇ ਸ਼ੂ ਨੂੰ ਕ੍ਰਮਵਾਰ 1.75 ਲੱਖ ਡਾਲਰ ਅਤੇ 1.50 ਲੱਖ ਡਾਲਰ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ: ਅਮਰੀਕਾ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ, ਇਸ ਸਾਲ ਭਾਰਤੀਆਂ ਲਈ ਜਾਰੀ ਕਰੇਗਾ 10 ਲੱਖ ਵੀਜ਼ਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਨਿਊਜ਼ੀਲੈਂਡ 'ਚ 7.0 ਦੀ ਤੀਬਰਤਾ ਦੇ ਭੂਚਾਲ ਦੇ ਤੇਜ਼ ਝਟਕੇ, ਸੁਨਾਮੀ ਦੀ ਚਿਤਾਵਨੀ ਜਾਰੀ
NEXT STORY