ਨਵੀਂ ਦਿੱਲੀ- ਅਮਰੀਕਾ ਇਸ ਸਾਲ 10 ਲੱਖ ਭਾਰਤੀਆਂ ਨੂੰ ਵੀਜ਼ਾ ਜਾਰੀ ਕਰੇਗਾ। ਅਮਰੀਕੀ ਦੂਤਘਰ ਦੇ ਇਕ ਬੁਲਾਰੇ ਨੇ ਕਿਹਾ ਕਿ ਅਮਰਕੀ ਮਿਸ਼ਨ ਨੇ ਪਹਿਲਾਂ ਹੀ ਭਾਰਤ ਵਿਚ ਸਾਡੇ ਦੂਤਘਰ ਅਤੇ ਵਣਜ ਦੂਤਘਰਾਂ ਵਿਚ 2 ਲੱਖ ਤੋਂ ਜ਼ਿਆਦਾ ਅਰਜ਼ੀਆਂ 'ਤੇ ਕਾਰਵਾਈ ਕੀਤੀ ਹੈ ਅਤੇ ਅਸੀਂ 2023 ਵਿਚ 10 ਲੱਖ ਤੋਂ ਜ਼ਿਆਦਾ ਗ਼ੈਰ-ਅਪ੍ਰਵਾਸੀ ਵੀਜ਼ਾ ਅਰਜ਼ੀਆਂ ਦਾ ਨਿਪਟਾਰਾ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿਚ ਅੱਗੇ ਵੱਧ ਰਹੇ ਹਾਂ। ਸਾਡਾ ਟੀਚਾ 10 ਲੱਖ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਕਰਨਾ ਹੈ, ਜਿਸ ਵਿੱਚ ਸਾਰੀਆਂ ਸ਼੍ਰੇਣੀਆਂ ਦੇ ਗੈਰ-ਪ੍ਰਵਾਸੀ ਵੀਜ਼ੇ ਸ਼ਾਮਲ ਹਨ।
ਇਹ ਵੀ ਪੜ੍ਹੋ: ਕੈਨੇਡਾ 'ਚ ਨੌਕਰੀ ਕਰਨ ਤੋਂ ਪਹਿਲਾਂ ਪੜ੍ਹ ਲਓ ਸਰਕਾਰ ਦੀ ਚਿਤਾਵਨੀ, ਵਰਕ ਵੀਜ਼ਾ ਨੂੰ ਲੈ ਕੇ ਕੀਤਾ ਅਲਰਟ
ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਦੂਤਘਰ ਅਤੇ ਮਹਾ ਵਣਜ ਦੂਤਘਰਾਂ ਵਿਚ ਕਰਮਚਾਰੀਆਂ ਦੀ ਸੰਖਿਆ ਵਧਾਈ ਜਾ ਰਹੀ ਹੈ। ਨਾਲ ਹੀ ਡਰਾਪ-ਬਾਕਸ ਸੁਵਿਧਾਵਾਂ ਦੇ ਦਾਇਰੇ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਭਾਰਤ ਵਿਚ ਅਮਰੀਕੀ ਦੂਤਘਰ ਨੇ ਪਹਿਲੀ ਵਾਰ ਵੀਜ਼ਾ ਅਰਜ਼ੀਆਂ ਨੂੰ ਤੇਜ਼ੀ ਨਾਲ ਨਿਪਟਾਉਣ ਲਈ ਸ਼ਨੀਵਾਰ ਨੂੰ ਵਿਸ਼ੇਸ਼ ਇੰਟਰਵਿਊ ਸਲਾਟ ਖੋਲੇ ਹਨ। ਇਸ ਦੀ ਸ਼ੁਰੂਆਤ ਜਨਵਰੀ ਤੋਂ ਹੀ ਕਰ ਦਿੱਤੀ ਗਈ ਹੈ। ਵੀਜ਼ਾ ਲਈ ਵੇਟਿੰਗ ਸਮਾਂ ਪਹਿਲਾਂ ਹੀ ਕਾਫੀ ਘੱਟ ਹੋ ਗਿਆ ਹੈ। ਬੁਲਾਰੇ ਨੇ ਇਕ ਬਿਆਨ ਵਿਚ ਕਿਹਾ ਕਿ ਅਮਰੀਕੀ ਮਿਸ਼ਨ ਜਿਸ ਦੇ ਦਫ਼ਤਰ ਰਾਸ਼ਟਰੀ ਰਾਜਧਾਨੀ ਦੇ ਇਲਾਵਾ ਮੁੰਬਈ, ਚੇਨਈ, ਕੋਲਕਾਤਾ ਅਤੇ ਹੈਦਰਾਬਾਦ ਵਿਚ ਹਨ, ਨੇ ਵੀ ਆਪਣੇ ਕਾਊਂਸਲ ਸਟਾਫ਼ ਦੀ ਗਿਣਤੀ ਵਧਾ ਦਿੱਤੀ ਹੈ। ਅਮਰੀਕੀ ਦੂਤਘਰ ਇਸ ਸਾਲ ਹੁਣ ਤੱਕ 2 ਲੱਖ ਤੋਂ ਜ਼ਿਆਦਾ ਅਰਜ਼ੀਆਂ ਦਾ ਨਿਪਟਾਰਾ ਕਰ ਚੁੱਕਾ ਹੈ।
ਇਹ ਵੀ ਪੜ੍ਹੋ: 9 ਸਾਲ ਸਰਕਾਰੀ ਨੌਕਰੀ ਕਰਨ ਵਾਲਾ ਬਾਂਦਰ, ਮਿਲਦੀ ਸੀ ਚੰਗੀ ਤਨਖ਼ਾਹ ਤੇ ਬੀਅਰ, ਇੰਝ ਮਿਲੀ ਜੌਬ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਬਿਨਾਂ ਇੰਟਰਵਿਊ ਦੇ ਲਓ ਯੂਕੇ ਦਾ Sure Short Visa, ਜਲਦੀ ਕਰੋ ਅਪਲਾਈ
NEXT STORY