ਲੰਡਨ (ਭਾਸ਼ਾ)- ਪੂਰਬੀ ਲੰਡਨ ਵਿੱਚ ਇਕ ਹੈਦਰਾਬਾਦੀ ਰੈਸਟੋਰੈਂਟ ਵਿੱਚ ਇੱਕ ਭਾਰਤੀ ਵਿਦਿਆਰਥਣ 'ਤੇ ਚਾਕੂ ਨਾਲ ਹਮਲਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ 23 ਸਾਲਾ ਭਾਰਤੀ ਵਿਅਕਤੀ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਦੋਸ਼ ਲਾਇਆ ਗਿਆ ਹੈ। ਕੇਰਲ ਮੂਲ ਦੀ ਵਿਦਿਆਰਥਣ ਸੋਨਾ ਬੀਜੂ 'ਤੇ ਚਾਕੂ ਨਾਲ ਹਮਲਾ ਕੀਤੇ ਜਾਣ ਦੇ ਮਾਮਲੇ 'ਚ ਸ਼੍ਰੀਰਾਮ ਅੰਬਰਲਾ ਨੂੰ ਸ਼ੁੱਕਰਵਾਰ ਨੂੰ ਈਸਟ ਹੈਮ ਸਥਿਤ ਹੈਦਰਾਬਾਦ ਵਾਲਾ ਬਿਰਯਾਨੀ ਰੈਸਟੋਰੈਂਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟਿਸ਼ ਸੰਸਦ 'ਚ ਸਕਾਟਿਸ਼ ਐੱਮ.ਪੀ. ਨੇ ਉਠਾਇਆ ਜਲ੍ਹਿਆਂਵਾਲਾ ਬਾਗ ਕਤਲੇਆਮ ਸਬੰਧੀ 'ਮੁਆਫ਼ੀ' ਦਾ ਮੁੱਦਾ
ਬੀਜੂ ਰੈਸਟੋਰੈਂਟ ਦੀ ਪਾਰਟ ਟਾਈਮ ਵਰਕਰ ਹੈ। ਦੋਸ਼ੀ ਨੂੰ ਸੋਮਵਾਰ ਨੂੰ ਇੱਥੇ ਥੇਮਜ਼ ਮੈਜਿਸਟ੍ਰੇਟ ਅਦਾਲਤ 'ਚ ਪੇਸ਼ ਕੀਤਾ ਗਿਆ। ਉਸ ਨੂੰ 25 ਅਪ੍ਰੈਲ ਨੂੰ ਮੁੜ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ ਅਤੇ ਰਿਮਾਂਡ ’ਤੇ ਭੇਜ ਦਿੱਤਾ ਗਿਆ ਸੀ। ਮੈਟਰੋਪੋਲਿਸ ਪੁਲਸ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਅਧਿਕਾਰੀਆਂ ਨੂੰ ਇੱਕ 20 ਸਾਲਾ ਔਰਤ ਦੇ ਸਰੀਰ 'ਤੇ ਚਾਕੂ ਦੇ ਜ਼ਖ਼ਮ ਮਿਲੇ ਹਨ, ਜਿਸ ਨੂੰ ਬਾਅਦ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਗੰਭੀਰ ਪਰ ਸਥਿਰ ਹਾਲਤ ਵਿੱਚ ਹੈ। ਮੁਲਜ਼ਮ ਦਾ ਲੰਡਨ ਵਿੱਚ ਕੋਈ ਪੱਕਾ ਪਤਾ ਨਹੀਂ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਭਾਰਤੀ ਮੂਲ ਦੇ 7 ਲੋਕਾਂ ਖ਼ਿਲਾਫ਼ ਲੱਗੇ ਵੱਡੇ ਦੋਸ਼, ਇੰਝ ਕਮਾਏ 10 ਲੱਖ ਡਾਲਰ
ਸੀਸੀਟੀਵੀ ਫੁਟੇਜ 'ਚ ਸ਼ੁੱਕਰਵਾਰ ਦੁਪਹਿਰ ਨੂੰ ਰੈਸਟੋਰੈਂਟ 'ਤੇ ਹੋਏ ਹਮਲੇ ਦੀ ਘਟਨਾ ਦਿਖਾਈ ਦੇ ਰਹੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪੀੜਤਾ ਸ਼੍ਰੀਰਾਮ ਨੂੰ ਖਾਣਾ ਪਰੋਸ ਰਹੀ ਸੀ, ਜਿਸ ਤੋਂ ਬਾਅਦ ਉਸ ਨੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਉਥੇ ਮੌਜੂਦ ਗਾਹਕਾਂ ਅਤੇ ਹੋਰ ਕਰਮਚਾਰੀਆਂ ਨੂੰ ਵੀ ਦਖਲ ਨਾ ਦੇਣ ਦੀ ਧਮਕੀ ਦਿੱਤੀ। ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸ਼੍ਰੀਰਾਮ ਨੇ ਹਮਲਾ ਕਿਉਂ ਕੀਤਾ। ਪੀੜਤਾ ‘ਯੂਨੀਵਰਸਿਟੀ ਆਫ ਈਸਟ ਲੰਡਨ’ ਦੀ ਵਿਦਿਆਰਥਣ ਦੱਸੀ ਜਾਂਦੀ ਹੈ। ਈਸਟ ਲੰਡਨ ਯੂਨੀਵਰਸਿਟੀ ਨੇ ਕਿਹਾ ਕਿ ਉਹ ਪੁਲਸ ਨਾਲ ਸਹਿਯੋਗ ਕਰ ਰਹੀ ਹੈ।
ਕੀ ਤੁਸੀਂ ਜਾਣਦੇ ਹੋ-ਪੁਰਸ਼ਾਂ ’ਚ ਮਰਦਾਨਾ ਤਾਕਤ ਦੀ ਕਮੀ ਕਿਉਂ ਆ ਰਹੀ ਹੈ?
NEXT STORY