ਟੋਰਾਂਟੋ: ਟੋਰਾਂਟੋ ਪੁਲਸ ਨੇ ਇੱਕ 29 ਸਾਲਾ ਵਿਅਕਤੀ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ, ਜਿਸ 'ਤੇ ਖੁਦ ਨੂੰ ਜੋਤਸ਼ੀ ਅਤੇ ਰੂਹਾਨੀ ਮਾਹਰ ਦੱਸ ਕੇ ਇੱਕ ਵਿਅਕਤੀ ਨਾਲ ਲਗਭਗ 8 ਲੱਖ ਡਾਲਰ ਤੋਂ ਵੱਧ ਦੀ ਠੱਗੀ ਮਾਰਨ ਦਾ ਦੋਸ਼ ਹੈ। ਦੋਸ਼ੀ ਦੀ ਪਛਾਣ ਗੰਗਾਧਰ ਬਾਬੂ ਵਜੋਂ ਹੋਈ ਹੈ, ਜੋ ਕੈਨੇਡਾ ਤੋਂ ਫਰਾਰ ਹੋ ਚੁੱਕਾ ਹੈ ਤੇ ਪੁਲਸ ਨੂੰ ਸ਼ੱਕ ਹੈ ਕਿ ਉਹ ਭਾਰਤ ਵਾਪਸ ਆ ਗਿਆ ਹੈ।
ਪੁਲਸ ਅਨੁਸਾਰ ਇਹ ਧੋਖਾਧੜੀ ਅਪ੍ਰੈਲ 2024 ਤੋਂ ਸਤੰਬਰ 2025 ਦੇ ਵਿਚਕਾਰ ਹੋਈ। ਬਾਬੂ ਨੇ 'ਇੰਡੀਅਨ ਸਾਈਕਿਕ ਐਂਡ ਸਪਿਰਿਚੁਅਲ ਹੀਲਰ' ਨਾਮ ਹੇਠ ਆਪਣਾ ਕਾਰੋਬਾਰ ਚਲਾਇਆ ਤੇ ਪੀੜਤ ਦਾ ਭਰੋਸਾ ਜਿੱਤਣ ਲਈ ਅਲੌਕਿਕ ਸ਼ਕਤੀਆਂ ਦਾ ਦਾਅਵਾ ਕੀਤਾ। ਜਾਂਚਕਰਤਾਵਾਂ ਨੇ ਦੱਸਿਆ ਕਿ ਦੋਸ਼ੀ ਨੇ ਪੀੜਤ ਨੂੰ ਇਹ ਕਹਿ ਕੇ ਡਰਾਇਆ ਕਿ ਜੇਕਰ ਉਸ ਨੇ 'ਅਧਿਆਤਮਿਕ ਸੁਰੱਖਿਆ' ਲਈ ਭੁਗਤਾਨ ਨਹੀਂ ਕੀਤਾ, ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਮੌਤ ਜਾਂ ਗੰਭੀਰ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਡਰ ਕਾਰਨ ਪੀੜਤ ਨੇ ਲੰਬੇ ਸਮੇਂ ਤੱਕ ਵੱਡੀ ਰਕਮ ਉਸ ਨੂੰ ਟ੍ਰਾਂਸਫਰ ਕੀਤੀ।
ਗੰਗਾਧਰ ਬਾਬੂ 'ਤੇ 5,000 ਡਾਲਰ ਤੋਂ ਵੱਧ ਦੀ ਧੋਖਾਧੜੀ, ਅਪਰਾਧ ਦੀ ਕਮਾਈ ਰੱਖਣ ਤੇ ਮਨੀ ਲਾਂਡਰਿੰਗ ਦੇ ਦੋਸ਼ ਲਗਾਏ ਗਏ ਹਨ। ਪੁਲਸ ਨੇ ਦੱਸਿਆ ਕਿ ਦੋਸ਼ੀ ਦਾ ਕੱਦ ਲਗਭਗ 5 ਫੁੱਟ 6 ਇੰਚ ਹੈ, ਉਹ ਪਤਲੇ ਸਰੀਰ ਦਾ ਹੈ, ਉਸ ਦੇ ਵਾਲ ਕਾਲੇ ਅਤੇ ਘੁੰਗਰਾਲੇ ਹਨ ਅਤੇ ਉਸ ਦੇ ਮੂਹਰਲੇ ਦੰਦਾਂ ਵਿੱਚ ਇੱਕ ਨਜ਼ਰ ਆਉਣ ਵਾਲਾ ਫਰਕ ਹੈ। ਪੁਲਸ ਨੂੰ ਸ਼ੱਕ ਹੈ ਕਿ ਇਸ ਸਕੀਮ ਰਾਹੀਂ ਹੋਰ ਵੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੋ ਸਕਦਾ ਹੈ। ਟੋਰਾਂਟੋ ਪੁਲਸ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਹੋਰ ਨਾਲ ਵੀ ਇਸ ਤਰ੍ਹਾਂ ਦੀ ਧੋਖਾਧੜੀ ਹੋਈ ਹੈ, ਤਾਂ ਉਹ ਜਾਂਚ ਵਿੱਚ ਮਦਦ ਲਈ ਅੱਗੇ ਆਉਣ। ਅਧਿਕਾਰੀ ਹੁਣ ਦੋਸ਼ੀ ਦਾ ਪਤਾ ਲਗਾਉਣ ਲਈ ਭਾਰਤੀ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ।
PoK ਦੇ ਬ੍ਰਾਡ ਪੀਕ 'ਤੇ ਕੁਦਰਤ ਦਾ ਕਹਿਰ ! ਨੇਪਾਲੀ ਪਰਬਤਾਰੋਹੀ ਨਿਰਮਲ ਪੁਰਜਾ ਸਮੇਤ 3 ਦੀ ਮੌਤ
NEXT STORY