ਦੁਬਈ (ਏਜੰਸੀ)- ਦੁਬਈ ਵਿੱਚ ਇੱਕ 39 ਸਾਲਾ ਭਾਰਤੀ ਵਿਅਕਤੀ ਨੂੰ ਇੱਕ ਔਰਤ ਦੀਆਂ ਲੱਤਾਂ ਉੱਤੇ ਗੱਡੀ ਚੜ੍ਹਾ ਕੇ ਉਸਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰਨ ਕਾਰਨ 1 ਮਹੀਨੇ ਦੀ ਜੇਲ੍ਹ ਅਤੇ 10,000 ਦਿਰਹਮ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਦਿ ਨੈਸ਼ਨਲ ਦੀ ਰਿਪੋਰਟ ਮੁਤਾਬਕ, ਦੁਬਈ ਦੀ ਕੋਰਟ ਆਫ ਅਪੀਲ ਨੇ ਵੀ ਭਾਰਤੀ ਨੂੰ, ਜੋ ਸ਼ਰਾਬ ਦੇ ਨਸ਼ੇ ਵਿੱਚ ਗੱਡੀ ਚਲਾ ਰਿਹਾ ਸੀ, ਹਾਦਸੇ ਵਾਲੀ ਥਾਂ ਤੋਂ ਭੱਜਣ ਦਾ ਦੋਸ਼ੀ ਪਾਇਆ ਅਤੇ ਉਸ ਦੇ ਦੇਸ਼ ਨਿਕਾਲੇ ਦੇ ਹੁਕਮ ਨੂੰ ਰੱਦ ਕਰ ਦਿੱਤਾ।
ਇਹ ਵੀ ਪੜ੍ਹੋ: ਅਮਰੀਕਾ ’ਚ ਭਾਰਤੀ ਵਿਅਕਤੀ ਦਾ ਕਤਲ, ਲੁੱਟ ਦੌਰਾਨ ਮਾਰੀ ਗੋਲੀ (ਵੀਡੀਓ)
ਪਿਛਲੇ ਸਾਲ ਨਵੰਬਰ ਵਿੱਚ ਬੁਰ ਦੁਬਈ ਦੇ ਅਲ ਮਾਨਖੂਲ ਖੇਤਰ ਵਿੱਚ ਇੱਕ ਹੋਟਲ ਦੀ ਕਾਰ ਪਾਰਕਿੰਗ ਵਿੱਚ ਆਪਣੀ ਨਿਸਾਨ ਪੈਟਰੋਲ ਨੂੰ ਚਲਾ ਰਿਹਾ ਇਹ ਵਿਅਕਤੀ ਫੁੱਟਪਾਥ 'ਤੇ ਬੈਠੀ ਔਰਤ ਨੂੰ ਦੇਖਣ 'ਚ ਅਸਫ਼ਲ ਰਿਹਾ ਅਤੇ ਉਸ ਦੀਆਂ ਲੱਤਾਂ 'ਤੇ ਕਾਰ ਚੜ੍ਹਾ ਦਿੱਤੀ। ਦਿ ਨੈਸ਼ਨਲ ਦੀ ਖ਼ਬਰ ਮੁਤਾਬਕ ਵਿਅਕਤੀ ਦੇ ਦੋਸਤ ਨੇ ਅਦਾਲਤ ਨੂੰ ਦੱਸਿਆ ਕਿ , ਜਦੋਂ ਇਹ ਘਟਨਾ ਵਾਪਰੀ ਤਾਂ ਅਸੀਂ ਕਾਰ ਵਿੱਚ ਇਕੱਠੇ ਸੀ। ਉਸ ਨੇ ਕਿਹਾ ਡਰਾਈਵਰ ਨੇ ਕਾਰ ਰੋਕੀ ਤਾਂ ਮੈਂ ਔਰਤ ਨੂੰ ਚੈੱਕ ਕਰਨ ਲਈ ਬਾਹਰ ਨਿਕਲਿਆ ਪਰ ਡਰਾਈਵਰ ਉਥੋਂ ਚਲਾ ਗਿਆ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬਾਅਦ ਵਿਚ ਉਸ ਦਾ ਪਤਾ ਲਗਾਇਆ ਗਿਆ ਅਤੇ ਗ੍ਰਿਫ਼ਤਾਰ ਕੀਤਾ ਗਿਆ। ਇਹ ਵੀ ਕਿਹਾ ਕਿ ਅਪਰਾਧੀ ਨੇ ਪੁਲਸ ਜਾਂਚ ਦੌਰਾਨ ਅਤੇ ਅਦਾਲਤ ਵਿੱਚ ਦੋਸ਼ਾਂ ਨੂੰ ਸਵੀਕਾਰ ਕਰ ਲਿਆ।
ਇਹ ਵੀ ਪੜ੍ਹੋ: ਇਟਲੀ ਤੋਂ ਆਈ ਮੰਦਭਾਗੀ ਖ਼ਬਰ, ਕਪੂਰਥਲਾ ਦੇ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ
ਸੰਯੁਕਤ ਅਰਬ ਅਮੀਰਾਤ (ਯੂਏਈ) ਦੀ, ਸ਼ਰਾਬ ਪੀ ਕੇ ਗੱਡੀ ਚਲਾਉਣ ਸਬੰਧੀ ਜ਼ੀਰੋ-ਟੌਲਰੈਂਸ ਨੀਤੀ ਹੈ, ਜੋ ਕਿ ਇੱਕ ਅਪਰਾਧਿਕ ਅਪਰਾਧ ਹੈ। ਜਸਿਟੀਆ ਐਡਵੋਕੇਟਸ ਅਤੇ ਲੀਗਲ ਕੰਸਲਟੈਂਟਸ ਦੀ ਕਾਨੂੰਨੀ ਸਲਾਹਕਾਰ ਨਿਦਾ ਅਲ ਮਸਰੀ ਨੇ ਦਿ ਨੈਸ਼ਨਲ ਨੂੰ ਦੱਸਿਆ, "ਯੂਏਈ ਦੇ ਟ੍ਰੈਫਿਕ ਕਾਨੂੰਨ ਦੀ ਧਾਰਾ 393 ਦੇ ਅਨੁਸਾਰ, ਸੜਕ 'ਤੇ ਮੌਤ ਦਾ ਕਾਰਨ ਬਣਨ ਵਾਲੇ ਅਪਰਾਧੀਆਂ ਨੂੰ 1 ਮਹੀਨੇ ਤੋਂ 3 ਸਾਲ ਦੀ ਜੇਲ੍ਹ ਜਾਂ ਅਦਾਲਤ ਵੱਲੋਂ ਤੈਅ ਕੀਤੇ ਗਏ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।"
ਇਹ ਵੀ ਪੜ੍ਹੋ: ਕੀ UK ਤੋਂ ਬਾਅਦ ਹੁਣ US 'ਚ ਵੀ ਭਾਰਤੀ ਦਾ ਚੱਲੇਗਾ ਸਿੱਕਾ? ਨਿੱਕੀ ਹੇਲੀ ਲੜ ਸਕਦੀ ਹੈ 2024 ਦੀਆਂ ਰਾਸ਼ਟਰਪਤੀ ਚੋਣਾਂ
ਇਸ: ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਰੂਸ ਦੀ ਚੇਤਾਵਨੀ, ਯੂਕ੍ਰੇਨ ਨੂੰ ਸ਼ਕਤੀਸ਼ਾਲੀ ਹਥਿਆਰ ਦੇਣ ਵਾਲੇ ਦੇਸ਼ ਖ਼ੁਦ ਦੇ ਰਹੇ ਤਬਾਹੀ ਨੂੰ ਸੱਦਾ
NEXT STORY