ਵਾਸ਼ਿੰਗਟਨ ਡੀ. ਸੀ. (ਰਾਜ ਗੋਗਨਾ) – ਭਾਰਤੀ ਅੰਬੈਸੀ ਅਮਰੀਕਾ ਵਲੋਂ ਹਰ ਸਾਲ ਵਿਸਾਖੀ ਦਾ ਸਮਾਗਮ ਭਾਰਤੀ ਸਫੀਰ ਦੀ ਰਿਹਾਇਸ਼ ਤੇ ਮਨਾਇਆ ਜਾਂਦਾ ਹੈ। ਪਰ ਇਸ ਸਾਲ ਸਾਹਿਬੇ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਖਾਲਸਾ ਦਿਵਸ ਨੂੰ ਸਮਰਪਿਤ ਵਿਸਾਖੀ ਦਾ ਦਿਹਾੜਾ ਬੜੀ ਹੀ ਧੂਮਧਾਮ ਅਤੇ ਸ਼ਰਧਾ ਵਜੋਂ ਮਨਾਇਆ ਗਿਆ, ਜਿਸ ਦੀ ਸ਼ੁਰੂਆਤ ਭਾਈ ਜਸਵਿੰਦਰ ਸਿੰਘ ਦੇ ਜਥੇ ਵਲੋਂ ਗੁਰੂ ਸ਼ਬਦ ਦਾ ਉਚਾਰਨ ਕਰਕੇ ਕੀਤੀ, ਜਿਸ ਦੇ ਬੋਲ ਸਨ 'ਜਗਤ ਜੋਤ ਜਪੈ ਨਿਤ ਬਾਸਰ' ਜੋ ਬਹੁਤ ਹੀ ਸ਼ਰਧਾ ਨਾਲ ਗਾਇਆ ਗਿਆ। ਪੂਰਾ ਪੰਡਾਲ ਇਸ ਗੁਰੂਸ਼ਬਦ 'ਚ ਲੀਨ ਹੋ ਕੇ ਅਨੰਦ ਲੈਂਦਾ ਰਿਹਾ ਸੀ ਅਤੇ ਮਾਹੌਲ ਸ਼ਰਧਾ ਨੂੰ ਸਮਰਪਿਤ ਨਜ਼ਰ ਆਇਆ।
ਪ੍ਰੋਗਰਾਮ ਦੀ ਸ਼ੁਰੂਆਤ ਬੀਬੀ ਸਤਿੰਦਰ ਕੌਰ ਨੇ ਭਾਰਤੀ ਅੰਬੈਸਡਰ ਨਵਤੇਜ ਸਿੰਘ ਸਰਨਾ ਜੀ ਨੂੰ ਇਸ ਦਿਹਾੜੇ ਪ੍ਰਤੀ ਆਪਣੇ ਵਿਚਾਰਾਂ ਦੀ ਸਾਂਝ ਨਾਲ ਸ਼ੁਰੂ ਕਰਨ ਲਈ ਨਿਮੰਤਰਤ ਕੀਤਾ ਗਿਆ। ਸਰਨਾ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸੰਤ ਸਿਪਾਹੀ, ਕਵੀ, ਗਿਆਨ ਦੇ ਸਾਗਰ, ਸੂਰਬੀਰਤਾ ਅਤੇ ਖਾਲਸੇ ਦੀ ਸਿਰਜਣਾ ਸਬੰਧੀ ਗੂੜ੍ਹ ਗਿਆਨ ਨੂੰ ਵਿਚਾਰਦਿਆਂ ਖਾਲਸਾ ਪੰਥ ਦੀ ਸਿਰਜਣਾ ਰਾਹੀਂ ਕੀਤੀ । ਜੋ ਕਾਬਲੇ ਤਾਰੀਫ ਅਤੇ ਜ਼ੁਲਮ-ਜਬਰ ਦੇ ਖਿਲਾਫ ਲੜਨ ਦੀ ਪ੍ਰੇਰਨਾ ਦੀ ਸਾਂਝ ਸੀ।ਜਿੱਥੇ ਉਨ੍ਹਾਂ ਆਈਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ, ਉੱਥੇ ਇਸ ਸਮਾਗਮ ਦੀ ਦੇਰੀ ਸਬੰਧੀ ਆਪਣੇ ਆਪ ਨੂੰ ਅੰਕਿਤ ਕੀਤਾ। ਉਨ੍ਹਾਂ ਕਿਹਾ ਕਿ ਇਹ ਸਮਾਗਮ ਸਿਰਫ ਇਕੱਲੇ ਪੰਜਾਬ ਤਕ ਹੀ ਸੀਮਤ ਨਹੀਂ ਹੈ ਸਗੋਂ ਇਹ ਪੂਰੇ ਸੰਸਾਰ ਵਿੱਚ ਮਨਾਇਆ ਜਾਂਦਾ ਹੈ। ਇੱਥੋਂ ਤੱਕ ਕਿ ਇਸ ਦੀ ਮਹੱਤਤਾ ਜਿਊਜ ਕੁਮਿਨਟੀ ਅਤੇ ਹੋਰ ਧਰਮਾਂ ਨਾਲ ਵੀ ਸਬੰਧਤ ਹੈ ਪਰ ਸਿੱਖਾਂ ਦੀ ਉਤਪਤੀ ਅਤੇ ਖਾਲਸੇ ਦੀ ਸਾਜਨਾ ਸਦਕਾ ਇਸ ਦੀ ਅਹਿਮੀਅਤ ਸਿੱਖਾਂ ਲਈ ਖਾਸ ਹੈ, ਜੋ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਅਤੇ ਸਿੱਖਿਆਦਾਇਕ ਹੈ। ਜੋ ਸਾਡੇ ਲਈ ਮਾਣ ਵਾਲੀ ਗੱਲ ਹੈ।
ਇਸ ਸਮਾਗਮ ਦੇ ਨਾਇਕ ਅਤੇ ਗੈਸਟ ਡਾ. ਹਰਭਜਨ ਸਿੰਘ ਅਜਰਾਵਤ ਜਿਨ੍ਹਾਂ ਨੂੰ ਸਿੱਖ ਸਕਾਲਰ ਵਜੋਂ ਵੀ ਜਾਣਿਆ ਜਾਂਦਾ ਹੈ ਉਨ੍ਹਾਂ ਟੀਚਰ ਤੇ ਗੁਰੂ ਦੀ ਪਰਿਭਾਸ਼ਾ ਤੇ ਚਾਨਣਾ ਪਾਇਆ। ਗੁਰੂ ਨੂੰ ਬੁੱਧੀ, ਗਿਆਨ ਵਿਵੇਕ ਅਤੇ ਅਕਲਮੰਦੀ ਦਾ ਰਾਹ ਦਸੇਰਾ ਦਸਿਆ ਹੈ ਜਦਕਿ ਅਧਿਆਪਕ ਨੂੰ ਸੂਝ, ਜਾਣਕਾਰੀ, ਵਾਕਫੀ ਅਤੇ ਵਿੱਦਿਆ ਦਾ ਸੋਮੇ ਵਜੋਂ ਦਰਸਾਇਆ। ਪਰ ਉਨ੍ਹਾਂ ਪਹਿਲੇ ਪਾਤਸ਼ਾਹ ਵਲੋਂ ਦਿੱਤੀਆਂ ਤਿੰਨ ਦਾਤਾਂ ਕਿਰਤ, ਵੰਡ ਅਤੇ ਨਾਮ ਸਬੰਧੀ ਵਿਆਖਿਆ ਕੀਤੀ ਪਰ ਦਸਵੇਂ ਪਾਤਸ਼ਾਹ ਵਲੋਂ ਦਿੱਤੀ ਦਸਤਾਰ ਦੀ ਸਾਂਭ ਸੰਭਾਲ ਅਤੇ ਇਸ ਦੇ ਡੂੰਘੇ ਅਰਥਾਂ ਦੀ ਸਾਂਝ ਪਾਈ। ਉਨ੍ਹਾਂ ਕਿਹਾ ਅਸੀਂ ਹਰ ਪਲ ਗੁਰੂ ਗੋਬਿੰਦ ਸਿੰਘ ਜੀ ਦਾ ਦਿਨ ਮਨਾਉਂਦੇ ਹਾਂ । ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜਨਾ ਕਰਕੇ ਸਾਨੂੰ ਗੁਰੂਆਂ, ਪੀਰਾਂ, ਭਗਤਾਂ ਅਤੇ ਫਕੀਰਾਂ ਨਾਲ ਜੋੜਦਾ ਹੈ । ਰੋਸ ਸਬੰਧੀ ਜਾਣਕਾਰੀ ਦੇ ਕੇ ਉਨਾ ਸਰੋਤਿਆਂ ਨੂੰ ਨਿਵਾਜਿਆ ਜੋ ਕਿ ਪ੍ਰੇਰਨਾ ਸ੍ਰੋਤ ਸੀ।
ਉਪਰੰਤ ਕਲਚਰਲ ਆਈਟਮਾਂ ਦੀ ਸਾਂਝ ਪਾਈ ਗਈ ਜਿਸ ਵਿੱਚ ਰਾਜ ਨਿੱਜਰ ਨੇ ਉਨ੍ਹਾਂ ਦੀ ਸਹਿਯੋਗੀ ਵਲੋਂ 'ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ' ਅਤੇ ਫਿਰ ਚਮਨ ਸਿੰਘ ਸਫਰੀ ਦੇ ਦੋ ਗੀਤ ਜਿਨ੍ਹਾਂ ਦੇ ਬੋਲ ਕਲਗੀਧਰ ਦੀਵਾਨ ਸਜਾਕੇ, ਰੋਹ ਵਿੱਚ ਆ ਕੇ ਤੇਗ ਉਠਾ ਕੇ ਇੱਕ ਦਿੱਤੀ ਲਲਕਾਰ, ਇੱਕ ਸੀਸ ਚਾਹੀਦਾ, ਇੱਕ ਸੀਸ ਚਾਹੀਦਾ ਅਤੇ 'ਤੇਰੇ ਅੰਮ੍ਰਿਤ ਦੀ ਇੱਕ ਬੂੰਦ ਕੋਈ ਮੇਰੇ ਹੋਠਾਂ ਨੂੰ ਛੁਹਾ ਜਾਂਦਾ, ਪ੍ਰਵਾਨੇ ਕੋਲੋਂ ਮੈਂ ਪਹਿਲਾਂ ਤੇਰੇ ਦਰ ਤੇ ਸੜਨ ਲਈ ਆ ਜਾਂਦਾ'। ਬਹਤੁ ਹੀ ਖੂਬ ਨਿਵੇਕਲੇ ਅਤੇ ਜੋਸ਼ੀਲੇ ਅੰਦਾਜ਼ ਵਿੱਚ ਗਾ ਕੇ ਆਏ ਮਹਿਮਾਨਾਂ ਵਿੱਚ ਜੋਸ਼ ਭਰ ਦਿੱਤਾ। ਜਿਸ ਨੂੰ ਬਹੁਤ ਸਲਾਹਿਆ ਗਿਆ।
ਰੰਗਾਰੰਗ ਪ੍ਰੋਗਰਾਮ ਵਿੱਚ ਲੱਕੀ ਰਹੇਜਾ ਅਤੇ ਸੁਰਿੰਦਰ ਮਠਾਰੂ ਦੀ ਵਰਜੀਨੀਆ ਗਿੱਧਾ ਟੀਮ ਵਲੋਂ ਪੰਜਾਬੀ ਬੋਲੀਆਂ ਰਾਹੀਂ ਪੰਜਾਬ ਦੀ ਨੁਹਾਰ ਅਤੇ ਪਿੰਡਾਂ ਦੇ ਤ੍ਰਿਝਣਾਂ ਵਾਲੇ ਮਹੌਲ ਦੀ ਯਾਦ ਦਿਵਾ ਦਿੱਤੀ। ਵਰਜੀਨੀਆ ਸਕੂਲ ਦੇ ਗੱਭਰੂਆਂ ਤੇ ਮੁਟਿਆਰਾ ਦੀ ਭੰਗੜਾ ਟੀਮ ਨੇ ਧਮਾਲ ਰਾਹੀਂ ਵਿਸਾਖੀ ਦੇ ਦਿਹਾੜੇ ਦੀ ਯਾਦ ਨੂੰ ਪੰਜਾਬੀਆਂ ਦੇ ਮੇਲੇ, ਛਿੰਝਾਂ ਅਤੇ ਖੁਸ਼ਗਵਾਰ ਮਹੌਲ ਰਾਹੀਂ ਸਟੇਜ ਨੂੰ ਸਿਰਜ ਕੇ ਰੱਖ ਦਿੱਤਾ । ਜੋ ਹਰੇਕ ਨੂੰ, ਪੰਜਾਬੀਆਂ ਦੀ ਸ਼ਾਨ ਦੀ ਅਥਾਹ ਯਾਦ ਦਿਵਾਉਂਦੀ, ਗੱਭਰੂਆਂ ਅਤੇ ਮੁਟਿਆਰਾਂ ਦੀ ਭੰਗੜਾ ਟੀਮ ਨੇ ਅਥਾਹ ਅਨੰਦ ਬਖਸ਼ਿਆ।
ਧੰਨਵਾਦ ਦੇ ਸ਼ਬਦ ਅਮਰਜੀਤ ਸਿੰਘ ਸਾਬਕਾ ਆਈ. ਏ. ਐੱਸ. ਨੂੰ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤੇ ਅਤੇ ਸਮਾਗਮ ਦੀ ਤਾਰੀਫ ਦਾ ਸਿਹਰਾ ਅੰਬੈਸੀ ਸਟਾਫ ਅਤੇ ਸਹਿਯੋਗੀਆਂ ਨੂੰ ਦਿੱਤਾ। ਇਸ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਡਿਪਟੀ ਅੰਬੈਸਡਰ ਰੀਨਤ ਸੰਧੂ, ਕਮਿਊਨਿਟੀ ਮਨਿਸਟਰ ਐਨ.ਕੇ.ਮਿਸ਼ਰਾ, ਫਰਸਟ ਸੈਕਟਰੀ ਅਰੁਣ ਸਿਨਹਾ, ਡਾ. ਦਰਸ਼ਨ ਸਿੰਘ ਸਲੂਜਾ, ਡਾ. ਸੁਰੇਸ਼ ਗੁਪਤਾ, ਸੁਰਿੰਦਰ ਰਹੇਜਾ, ਸੁਰਜੀਤ ਸਿੱਧੂ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਦੇ ਮਹਿਮਾਨਾਂ ਵਲੋਂ ਭਰਪੂਰ ਯੋਗਦਾਨ ਪਾਇਆ। ਰਾਜੇਸ਼ ਮੁਬਰਨੋ ਪਰਸਨਲ ਕੌਂਸਲਰ ਵਲੋਂ ਇਸ ਸਮਾਗਮ ਨੂੰ ਕਾਮਯਾਬ ਕਰਨ ਲਈ ਅਹਿਮ ਭੂਮਿਕਾ ਨਿਭਾਈ ਗਈ ਹੈ। ਪ੍ਰੈੱਸ 'ਚ ਸਰਵਣ ਸਿੰਘ ਮਾਣਕੂ, ਡਾ. ਸੁਰਿੰਦਰ ਸਿੰਘ ਗਿੱਲ ਅਤੇ ਟੀ. ਵੀ. ਏਸ਼ੀਆ ਦਾ ਭਰਪੂਰ ਸਹਿਯੋਗ ਸ਼ਲਾਘਾਯੋਗ ਸੀ। ਸਮੁੱਚੇ ਤੌਰ 'ਤੇ ਇਹ ਸਮਾਗਮ ਬਹੁਤ ਹੀ ਪ੍ਰਭਾਵੀ ਅਤੇ ਮਹਿਮਾਨਾਂ ਦੀਆਂ ਆਸਾਂ ਤੇ ਖਰਾ ਉਤਰਿਆ, ਜਿਸ ਦੀਆਂ ਤਾਰੀਫਾਂ ਆਮ ਵੇਖਣ ਨੂੰ ਮਿਲੀਆਂ ਹਨ।
ਕੈਨੇਡਾ ਦੇ ਗੁਰੂਘਰ ਵਿਖੇ ਗਿੰਨੀ ਮਾਹੀ, ਰਾਜ ਦਦਰਾਲ ਤੇ ਹੋਰ ਮਿਸ਼ਨਰੀ ਗਾਇਕਾਂ ਨੇ ਬੰਨ੍ਹਿਆ ਰੰਗ (ਵੀਡੀਓ)
NEXT STORY