ਇੰਟਰਨੈਸ਼ਨਲ ਡੈਸਕ : ਇੰਡੋਨੇਸ਼ੀਆ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ ਬਾਲੀ ਤੋਂ ਇੱਕ ਭਾਰਤੀ ਪਰਿਵਾਰ ਦੀ ਬੇਹੱਦ ਸ਼ਰਮਨਾਕ ਵੀਡੀਓ ਸਾਹਮਣੇ ਆਈ ਹੈ, ਜਿਸ ਨੇ ਵਿਦੇਸ਼ਾਂ 'ਚ ਭਾਰਤ ਦੇ ਅਕਸ ਨੂੰ ਠੇਸ ਪਹੁੰਚਾਈ ਹੈ। ਇਸ ਵੀਡੀਓ 'ਚ ਇੱਕ ਭਾਰਤੀ ਪਰਿਵਾਰ ਨੂੰ ਹੋਟਲ ਦੇ ਕਮਰੇ ਦਾ ਸਾਮਾਨ ਚੋਰੀ ਕਰ ਕੇ ਬੈਗਾਂ ਵਿੱਚ ਭਰਦੇ ਹੋਏ ਰੰਗੇ ਹੱਥੀਂ ਫੜਿਆ ਗਿਆ ਹੈ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਲੋਕ ਇਸ ਪਰਿਵਾਰ ਦੀ ਜੰਮ ਕੇ ਆਲੋਚਨਾ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਇਹ ਘਟਨਾ ਬਾਲੀ ਦੇ ਜਿਆਨਯਾਰ ਜ਼ਿਲ੍ਹੇ ਦੇ ਉਬੁਦ ਵਿੱਚ ਸਥਿਤ 'ਅਸਵਾਰਾ ਰਿਜ਼ੋਰਟ' ਦੀ ਹੈ। ਇਹ ਭਾਰਤੀ ਪਰਿਵਾਰ 16 ਅਪ੍ਰੈਲ ਤੋਂ ਰਿਜ਼ੋਰਟ ਵਿੱਚ ਰੁਕਿਆ ਹੋਇਆ ਸੀ ਅਤੇ 19 ਅਪ੍ਰੈਲ ਨੂੰ ਚੈੱਕਆਊਟ ਕਰ ਰਿਹਾ ਸੀ। ਜਦੋਂ ਪਰਿਵਾਰ ਜਾਣ ਲੱਗਿਆ ਤਾਂ ਹੋਟਲ ਸਟਾਫ ਨੂੰ ਕਮਰੇ ਵਿੱਚੋਂ ਸਾਮਾਨ ਗਾਇਬ ਦੇਖ ਕੇ ਉਨ੍ਹਾਂ ਦੇ ਬੈਗਾਂ 'ਤੇ ਸ਼ੱਕ ਹੋਇਆ। ਜਦੋਂ ਸਟਾਫ ਨੇ ਤਲਾਸ਼ੀ ਲਈ ਤਾਂ ਪਰਿਵਾਰ ਦੀ ਕਰਤੂਤ ਸਭ ਦੇ ਸਾਹਮਣੇ ਆ ਗਈ।
ਬੈਗਾਂ 'ਚੋਂ ਨਿਕਲਿਆ ਹੋਟਲ ਦਾ ਸਾਮਾਨ
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਟਾਫ ਨੇ ਜਦੋਂ ਬੈਗ ਖੋਲ੍ਹੇ ਤਾਂ ਉਨ੍ਹਾਂ ਵਿੱਚੋਂ ਹੋਟਲ ਦੇ ਤੌਲੀਏ, ਸਾਬਣ ਡਿਸਪੈਂਸਰ, ਸਜਾਵਟੀ ਸ਼ੋਪੀਸ, ਹੇਅਰ ਡਰਾਇਰ, ਪਾਇਦਾਨ (ਡੋਰਮੈਟ) ਅਤੇ ਚਮਚੇ ਵਰਗਾ ਸਾਮਾਨ ਬਰਾਮਦ ਹੋਇਆ। ਜਦੋਂ ਪਰਿਵਾਰ ਰੰਗੇ ਹੱਥੀਂ ਫੜਿਆ ਗਿਆ ਤਾਂ ਉਨ੍ਹਾਂ ਨੇ ਹੋਟਲ ਸਟਾਫ ਤੋਂ ਮੁਆਫੀ ਮੰਗੀ ਅਤੇ ਸਾਮਾਨ ਦੇ ਪੈਸੇ ਦੇਣ ਦੀ ਪੇਸ਼ਕਸ਼ ਵੀ ਕੀਤੀ। ਹਾਲਾਂਕਿ, ਹੋਟਲ ਸਟਾਫ ਨੇ ਕਿਹਾ ਕਿ ਇਹ ਪੈਸਿਆਂ ਦਾ ਮਾਮਲਾ ਨਹੀਂ ਹੈ, ਸਗੋਂ ਇਹ ਬਹੁਤ ਹੀ ਘਟੀਆ ਹਰਕਤ ਹੈ।
ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ
ਸਥਾਨਕ ਪੁਲਸ ਅਧਿਕਾਰੀਆਂ ਅਨੁਸਾਰ ਇਸ ਮਾਮਲੇ ਵਿੱਚ ਕੋਈ ਰਸਮੀ ਪੁਲਿਸ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਹੈ। ਹੋਟਲ ਪ੍ਰਬੰਧਕਾਂ ਅਤੇ ਪਰਿਵਾਰ ਵਿਚਕਾਰ ਆਪਸੀ ਸਹਿਮਤੀ ਨਾਲ ਮਾਮਲਾ ਸੁਲਝਾ ਲਿਆ ਗਿਆ ਹੈ। ਪਰਿਵਾਰ ਨੇ ਹੋਟਲ ਦਾ ਸਾਰਾ ਸਾਮਾਨ ਵਾਪਸ ਕਰ ਦਿੱਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜਾਣ ਦਿੱਤਾ ਗਿਆ। ਭਾਵੇਂ ਕਿ ਮਾਮਲਾ ਸੁਲਝ ਗਿਆ ਹੈ, ਪਰ ਸੋਸ਼ਲ ਮੀਡੀਆ 'ਤੇ ਭਾਰਤੀ ਯੂਜ਼ਰਸ ਇਸ ਨੂੰ ਦੇਸ਼ ਲਈ ਬੇਹੱਦ ਨਾਮੋਸ਼ੀ ਭਰਿਆ ਦੱਸ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
Hormuz 'ਚ IRGC ਵੱਲੋਂ ਦੋ ਜਹਾਜ਼ ਜ਼ਬਤ! ਟਰੰਪ ਦੇ Ceasefire ਨੂੰ ਈਰਾਨ ਦਾ ਵੱਡਾ ਝਟਕਾ
NEXT STORY