ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੇ ਕਿਊਬਿਕ ਸੂਬੇ ਵਿੱਚ ਇੱਕ ਭਾਰਤੀ ਮੂਲ ਦੇ ਟਰੱਕ ਡਰਾਈਵਰ ਬਲਜੀਤ ਸਿੰਘ (29) ਨੇ ਖਤਰਨਾਕ ਡਰਾਈਵਿੰਗ ਰਾਹੀਂ ਮੌਤ ਦਾ ਕਾਰਨ ਬਣਨ ਦੇ ਦੋਸ਼ਾਂ ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਓਨਟਾਰੀਓ ਦੇ ਰਹਿਣ ਵਾਲੇ ਬਲਜੀਤ ਨੇ ਮੰਨਿਆ ਕਿ 19 ਜੁਲਾਈ, 2022 ਨੂੰ ਮਾਂਟਰੀਅਲ ਨੇੜੇ ਹਾਈਵੇਅ 30 'ਤੇ ਵਾਪਰੇ ਇਸ ਭਿਆਨਕ ਹਾਦਸੇ ਸਮੇਂ ਉਹ ਆਪਣੇ ਮੋਬਾਈਲ ਫੋਨ 'ਤੇ ਆਨਲਾਈਨ ਲੂਡੋ ਗੇਮ ਖੇਡ ਰਿਹਾ ਸੀ।
ਮਾਂ-ਪੁੱਤ ਦੀ ਹੋਈ ਸੀ ਮੌਤ
ਇਸ ਦਰਦਨਾਕ ਹਾਦਸੇ 'ਚ 42 ਸਾਲਾ ਨੈਂਸੀ ਲੇਫ੍ਰਾਂਕੋਇਸ ਤੇ ਉਸਦੇ 11 ਸਾਲਾ ਪੁੱਤਰ ਲੋਇਕ ਚੇਵਲੀਅਰ ਦੀ ਮੌਤ ਹੋ ਗਈ ਸੀ, ਜਿਨ੍ਹਾਂ ਦੀ ਕਾਰ ਨੂੰ ਬਲਜੀਤ ਦੇ 53 ਫੁੱਟ ਲੰਬੇ ਟਰੱਕ ਨੇ ਟੱਕਰ ਮਾਰੀ ਸੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਸਿੰਘ ਨੇ ਨਿਰਮਾਣ ਅਧੀਨ ਜ਼ੋਨ (construction zone) ਵਿੱਚ ਪਹੁੰਚਣ ਸਮੇਂ ਗਤੀ ਘੱਟ ਨਹੀਂ ਕੀਤੀ, ਜਿਸ ਕਾਰਨ ਕਈ ਵਾਹਨ ਆਪਸ ਵਿੱਚ ਟਕਰਾ ਗਏ। ਜਾਂਚ ਵਿੱਚ ਸਾਹਮਣੇ ਆਇਆ ਕਿ ਹਾਦਸੇ ਤੋਂ ਪਹਿਲਾਂ ਇੱਕ ਘੰਟੇ ਦੇ ਅੰਦਰ ਉਸਨੇ 18 ਵਾਰ ਆਪਣੇ ਫੋਨ ਦੀ ਵਰਤੋਂ ਕੀਤੀ ਸੀ।
ਭਾਰਤ ਫਰਾਰ ਹੋ ਗਿਆ ਸੀ ਦੋਸ਼ੀ
ਹਾਦਸੇ ਤੋਂ ਬਾਅਦ ਪੁਲਸ ਨਾਲ ਸ਼ੁਰੂਆਤੀ ਗੱਲਬਾਤ ਕਰਨ ਤੋਂ ਬਾਅਦ, ਬਲਜੀਤ ਸਿੰਘ ਕੈਨੇਡਾ ਛੱਡ ਕੇ ਭਾਰਤ ਫਰਾਰ ਹੋ ਗਿਆ ਸੀ। ਉਸਨੂੰ 2025 ਵਿੱਚ ਵਿਦੇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਵਾਪਸ ਕੈਨੇਡਾ ਲਿਆਂਦਾ ਗਿਆ।
ਉਮਰ ਕੈਦ ਦੀ ਹੋ ਸਕਦੀ ਹੈ ਸਜ਼ਾ
ਬਲਜੀਤ ਸਿੰਘ ਨੇ ਹੁਣ ਅਦਾਲਤ ਵਿੱਚ ਪਛਤਾਵਾ ਜ਼ਾਹਰ ਕੀਤਾ ਹੈ ਅਤੇ ਉਹ ਇਸ ਵੇਲੇ ਹਿਰਾਸਤ ਵਿੱਚ ਹੈ। ਇਸ ਮਾਮਲੇ ਵਿੱਚ ਸਜ਼ਾ ਦਾ ਐਲਾਨ ਜੂਨ ਵਿੱਚ ਕੀਤਾ ਜਾਵੇਗਾ। ਦੱਸ ਦੇਈਏ ਕਿ ਕੈਨੇਡਾ ਵਿੱਚ ਖਤਰਨਾਕ ਡਰਾਈਵਿੰਗ ਕਾਰਨ ਹੋਈ ਮੌਤ ਦੇ ਮਾਮਲੇ ਵਿੱਚ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵਿਦੇਸ਼ ਦੇ ਹੋਟਲ 'ਚ ਭਾਰਤੀ ਪਰਿਵਾਰ ਦੀ ਸ਼ਰਮਨਾਕ ਕਰਤੂਤ ! ਇਹ ਕੰਮ ਕਰਦੇ ਫੜੇ ਗਏ, ਵੀਡੀਓ ਵਾਇਰਲ
NEXT STORY