ਜਲੰਧਰ (ਇੰਟ.)– ਭਾਰਤੀ ਮੂਲ ਦੇ ਅਰਬਪਤੀ ਪੰਕਜ ਓਸਵਾਲ ਅਤੇ ਉਨ੍ਹਾਂ ਦੀ ਪਤਨੀ ਰਾਧਿਕਾ ਓਸਵਾਲ ਨੇ ਹਾਲ ਹੀ ਵਿਚ ਸਵਿਟਜ਼ਰਲੈਂਡ ਵਿਚ ਸਥਿਤ ਦੁਨੀਆ ਦੇ ਸਭ ਤੋਂ ਮਹਿੰਗੇ ਘਰਾਂ ਵਿਚੋਂ ਇਕ ਨੂੰ ਖਰੀਦਿਆ ਹੈ। ਵਿਲਾ ਵੈਰੀ ਨਾਮਕ ਇਸ ਆਲੀਸ਼ਾਨ ਘਰ ਦੀ ਕੀਮਤ 1649 ਕਰੋੜ ਰੁਪਏ ਹੈ। ਗਿੰਗਿਨਸ ਦੇ ਸਵਿਸ ਪਿੰਡ ਵਿਚ ਸਥਿਤ ਵਿਲਾ ਵੈਰੀ 4.3 ਲੱਖ ਵਰਗ ਫੁੱਟ ਵਿਚ ਫੈਲਿਆ ਹੋਇਆ ਹੈ, ਜਿਥੇ ਆਲਪਸ ਦੀਆਂ ਬਰਫ ਨਾਲ ਢਕੀਆਂ ਚੋਟੀਆਂ ਦਿਖਾਈ ਦਿੰਦੀਆਂ ਹਨ। ਇਸ ਨੂੰ ਦੁਨੀਆ ਦੇ ਟਾਪ 10 ਸਭ ਤੋਂ ਮਹਿੰਗੇ ਘਰਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਇਹ ਜਿਨੇਵਾ ਤੋਂ ਸਿਰਫ 15 ਮਿੰਟ ਦੀ ਡਰਾਈਵ ’ਤੇ ਹੈ।
ਇਹ ਵੀ ਪੜ੍ਹੋ: ਜੇ ਤੁਸੀਂ ਵੀ 4 ਤੋਂ 15 ਜੁਲਾਈ ਤੱਕ ਚਾਰਧਾਮ ਯਾਤਰਾ ’ਤੇ ਜਾਣ ਦੀ ਬਣਾ ਰਹੇ ਹੋ ਯੋਜਨਾ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਰੀਡਿਜ਼ਾਈਨ ਕੀਤਾ ਗਿਆ ਹੈ ਘਰ
ਓਸਵਾਲ ਪਰਿਵਾਰ ਵਲੋਂ ਐਕਵਾਇਰ ਕੀਤੇ ਜਾਣ ਤੋਂ ਪਹਿਲਾਂ ਇਹ ਵਿਲਾ ਪ੍ਰਸਿੱਧ ਗ੍ਰੀਕ ਸ਼ਿਪਿੰਗ ਟਾਈਕੂਨ ਅਰਸਤੂ ਓਨਾਸਿਸ ਦੀ ਬੇਟੀ ਕ੍ਰਿਸਟੀਨਾ ਓਨਾਸਿਸ ਦਾ ਸੀ। ਇਸ ਦੀ ਖਰੀਦ ਤੋਂ ਬਾਅਦ ਓਸਵਾਲ ਪਰਿਵਾਰ ਨੇ ਪ੍ਰਾਪਰਟੀ ਦਾ ਰੀਡਿਜ਼ਾਈਨ ਸ਼ੁਰੂ ਕੀਤਾ ਅਤੇ ਇਸ ਨੂੰ ਆਪਣੀਆਂ ਪਹਿਲਕਦਮੀਆਂ ਅਤੇ ਸ਼ੈਲੀ ਮੁਤਾਬਕ ਬਦਲ ਦਿੱਤਾ। ਮਸ਼ਹੂਰ ਇੰਟੀਰੀਅਰ ਡਿਜ਼ਾਈਨਰ ਜੇਫਰੀ ਵਿਲਕੇਸ ਨੂੰ ਵਿਲਾ ਨੂੰ ਰੈਨੋਵੇਟ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
ਇਹ ਵੀ ਪੜ੍ਹੋ: ਅਣਪਛਾਤੇ ਬੰਦੂਕਧਾਰੀਆਂ ਨੇ ਘਰ 'ਚ ਦਾਖ਼ਲ ਹੋ ਚਲਾਈਆਂ ਅੰਨ੍ਹੇਵਾਹ ਗੋਲੀਆਂ, ਇਕੋ ਪਰਿਵਾਰ ਦੇ 9 ਮੈਂਬਰਾਂ ਦੀ ਮੌਤ

ਕੌਣ ਹੈ ਪੰਕਜ ਓਸਵਾਲ?
ਓਸਵਾਲ ਐਗਰੋ ਮਿਲਸ ਅਤੇ ਓਸਵਾਲ ਗ੍ਰੀਨਟੈੱਕ ਦੀ ਸਥਾਪਨਾ ਕਰਨ ਵਾਲੇ ਅਭੈ ਕੁਮਾਰ ਓਸਵਾਲ ਦੇ ਬੇਟੇ ਪੰਕਜ ਓਸਵਾਲ ਖੁਦ ਇਕ ਕਾਰੋਬਾਰੀ ਹਨ। 2016 ਵਿਚ ਆਪਣੇ ਪਿਤਾ ਦੇ ਦਿਹਾਂਤ ਤੋਂ ਬਾਅਦ ਪੰਕਜ ਓਸਵਾਲ ਨੇ ਓਸਵਾਲ ਗਰੁੱਪ ਗਲੋਬਲ ਦੀ ਕਮਾਨ ਸੰਭਾਲੀ, ਜਿਸ ਵਿਚ ਪੈਟਰੋਕੈਮੀਕਲਜ਼, ਰੀਅਲ ਅਸਟੇਟ, ਫਰਟੀਲਾਈਜ਼ਰ ਅਤੇ ਮਾਈਨਿੰਗ ਸ਼ਾਮਲ ਹਨ।
ਇਹ ਵੀ ਪੜ੍ਹੋ: ਅਮਰੀਕੀ H-1B ਵੀਜ਼ਾ ਧਾਰਕਾਂ ਲਈ ਕੈਨੇਡਾ ਨੇ ਕੀਤਾ ਵੱਡਾ ਐਲਾਨ, ਪਰਿਵਾਰਾਂ ਨੂੰ ਵੀ ਮਿਲੇਗਾ ਫ਼ਾਇਦਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਫਰਾਂਸ ਦੇ ਆਸਮਾਨ 'ਚ ਗਰਜਣਗੇ ਭਾਰਤ ਦੇ ਰਾਫੇਲ, ਬੈਸਟਿਲ ਡੇਅ ਪਰੇਡ 'ਚ ਮੁੱਖ ਮਹਿਮਾਨ ਹੋਣਗੇ PM ਮੋਦੀ
NEXT STORY