ਇੰਟਰਨੈਸ਼ਨਲ ਡੈਸਕ– ਯੂਕ੍ਰੇਨ ਅਤੇ ਰੂਸ ਵਿਚਾਲੇ ਜੰਗ ਕਾਰਨ ਵਿਗੜੇ ਹਾਲਾਤ ਦਾ ਅਸਰ ਪੂਰੀ ਦੁਨੀਆ ’ਤੇ ਪੈ ਰਿਹਾ ਹੈ। ਦਿਨੋਂ-ਦਿਨ ਵਿਗੜਦੇ ਹਾਲਾਤ ਕਾਰਨ ਜੰਗ ਦੀ ਸ਼ੁਰੂਆਤ ਤੋਂ ਹੁਣ ਤਕ ਭਾਰੀ ਜਾਨ-ਮਾਲ ਦਾ ਨੁਕਸਾਨ ਹੋ ਚੁੱਕਾ ਹੈ. ਰੂਸੀ ਫੌਜ ਦੇ ਯੂਕ੍ਰੇਨ ’ਤੇ ਹਮਲੇ ਲਗਾਤਾਰ ਜਾਰੀ ਹਨ। ਇਸ ਵਿਚਕਾਰ ਹਜ਼ਾਰਾਂ ਭਾਰਤੀ ਨਾਗਰਿਕ ਅਤੇ ਵਿਦਿਆਰਥੀ ਯੂਕ੍ਰੇਨ ’ਚ ਫਸੇ ਹੋਏ ਸਨ, ਜਿਨ੍ਹਾਂ ਨੂੰ ਵਾਪਸ ਦੇਸ਼ ਲਿਆਉਣ ਲਈ ਭਾਰਤ ਸਰਕਾਰ ਨੇ ਆਪਰੇਸ਼ਨ ਗੰਗਾ ਚਲਾਇਆ, ਜਿਸ ਤਹਿਤ ਹਜ਼ਾਰਾਂ ਵਿਦਿਆਰਥੀ ਅਤੇ ਨਾਗਰਿਕ ਆਪਣੇ ਵਤਨ ਅਤੇ ਆਪਣੇ ਪਰਿਵਾਰਾਂ ਕੋਲ ਵਾਪਸ ਪਹੁੰਚਾਏ ਜਾ ਚੁੱਕੇ ਹਨ।
ਇਹ ਹੀ ਨਹੀਂ ਇਸ ਦੌਰਾਨ ਦੇਸ਼ ਦੇ ਤਿਰੰਗੇ ਨੇ ਪੂਰੀ ਦੁਨੀਆ ’ਚ ਫਿਰ ਤੋਂ ਮਾਣ ਵਧਾਉਂਦੇ ਹੋਏ ਭਾਰਤੀਆਂ ਤੋਂ ਇਲਾਵਾ ਪਾਕਿਸਤਾਨ ਅਤੇ ਤੁਰਕੀ ਦੇ ਲੋਕਾਂ ਨੂੰ ਵੀ ਯੂਕ੍ਰੇਨ ’ਚੋਂ ਕੱਢਣ ’ਚ ਮਦਦ ਕੀਤੀ। ਇਕ ਵਿਦਿਆਰਥੀ ਨੇ ਕਿਹਾ, ‘ਅਸੀਂ ਓਡੇਸਾ ਤੋਂ ਬੱਸ ਬੁੱਕ ਕੀਤੀ ਅਤੇ ਮੋਲੋਡੋਵਾ ਸਰਹੱਦ ’ਤੇ ਆ ਗਏ। ਮੋਲਦੋਵਨ ਦੇ ਨਾਗਰਿਕ ਬਹੁਤ ਚੰਗੇ ਸਨ। ਉਨ੍ਹਾਂ ਸਾਨੂੰ ਰੋਮਾਨੀਆ ਜਾਣ ਲਈ ਮੁਫ਼ਤ ਟੈਕਸੀ ਅਤੇ ਬੱਸਾਂ ਉਪਲੱਬਧ ਕਰਵਾਈਆਂ। ਇਸਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਮੋਲੋਡੋਵਾ ’ਚ ਜ਼ਿਆਦਾ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ ਕਿਉਂਕਿ ਭਾਰਤੀ ਦੂਤਘਰ ਨੇ ਪਹਿਲਾਂ ਹੀ ਵਿਵਸਥਾਨ ਕਰ ਲਈ ਸੀ।
ਯੂਕ੍ਰੇਨ ਤੋਂ ਰੋਮਾਨੀਆ ਦੇ ਬੁਖਾਰੇਸਟ ਸ਼ਹਿਰ ਪਹੁੰਚੇ ਭਾਰਤੀ ਵਿਦਿਆਰਥੀਆਂ ਨੇ ਦੱਸਿਆ ਕਿ ਰਾਸ਼ਟਰੀ ਤਿਰੰਗੇ ਨੇ ਉਨ੍ਹਾਂ ਨੂੰ ਅਤੇ ਨਾਲ ਹੀ ਕੁਝ ਪਾਕਿਸਤਾਨੀ ਤੇ ਤੁਰਕੀ ਵਿਦਿਆਰਥੀਆਂ ਨੂੰ ਯੂਕ੍ਰੇਨ ’ਚ ਵੱਖ-ਵੱਖ ਚੌਂਕੀਆਂ ਨੂੰ ਸੁਰੱਖਿਅਤ ਰੂਪ ਨਾਲ ਪਾਰ ਕਰਨ ’ਚ ਮਦਦ ਕੀਤੀ। ਦੱਖਣੀ ਯੂਕ੍ਰੇਨ ਦੇ ਓਡੇਸਾਤੋਂਆਏ ਇਕ ਮੈਡੀਕਲ ਵਿਦਿਆਰਥੀ ਨੇ ਕਿਹਾ, ‘ਸਾਨੂੰ ਯੂਕ੍ਰੇਨ ’ਚ ਕਿਹਾ ਗਿਆ ਸੀ ਕਿ ਭਾਰਤੀ ਹੋਣ ਅਤੇ ਭਾਰਤੀ ਤਿਰੰਗਾ ਲੈ ਕੇ ਜਾਣ ਨਾਲ ਸਾਨੂੰ ਕੋਈ ਸਮੱਸਿਆ ਨਹੀਂ ਹੋਵੇਗੀ।’
ਰਿਪੋਰਟ 'ਚ ਖੁਲਾਸਾ, ਯਾਨੁਕੋਵਿਚ ਨੂੰ ਯੂਕ੍ਰੇਨ ਦੇ ਨਵੇਂ ਰਾਸ਼ਟਰਪਤੀ ਵਜੋਂ ਦੇਖਣਾ ਚਾਹੁੰਦੇ ਹਨ ਪੁਤਿਨ
NEXT STORY