ਲਾਹੌਰ— ਭਾਰਤ ਅਤੇ ਪਾਕਿਸਤਾਨ ਭਾਵੇਂ ਕੱਟੜ ਦੁਸ਼ਮਣ ਹਨ ਪਰ ਭਾਰਤ ਦੇ ਪਕਵਾਨਾਂ ਦੀ ਪਾਕਿਸਤਾਨ ’ਚ ਖੂਬ ਡਿਮਾਂਡ ਹੈ। ਲਾਹੌਰ ਦੇ ਲੋਕ ਭਾਰਤੀ ਨਾਵਾਂ 'ਤੇ ਰੱਖੇ ਗਏ ਸੁਆਦੀ ਪਕਵਾਨਾਂ ਦਾ ਆਨੰਦ ਲੈਂਦੇ ਤੁਹਾਨੂੰ ਆਸਾਨੀ ਨਾਲ ਨਜ਼ਰ ਆ ਜਾਣਗੇ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਅੰਮ੍ਰਿਤਸਰੀ ਹਰੀਸਾ, ਜਲੰਧਰ ਦੇ ਮੋਤੀਚੂਰ ਅਤੇ ਮੁੰਬਈ ਦੀ ਬਰਿਆਨੀ ਦਾ ਮਜ਼ਾ ਪਾਕਿਸਤਾਨ ਦੇ ਨਾਗਰਿਕਾਂ ਦੇ ਨਾਲ-ਨਾਲ ਵਿਦੇਸ਼ੀ ਸੈਲਾਨੀ ਵੀ ਲੈਂਦੇ ਹਨ।
ਜਲੰਧਰ ਮੋਤੀਚੂਰ ਨਾਂ ਦੀ ਦੁਕਾਨ ਲਾਹੌਰ ਦੇ ਅਨਾਰਕਲੀ ਬਾਜ਼ਾਰ ਵਿਚ ਹੈ, ਜਿਸ ਦੀ ਸਥਾਪਨਾ ਦੇ 100 ਸਾਲ ਪੂਰੇ ਹੋਣ ਜਾ ਰਹੇ ਹਨ। ਇਸ ਦੁਕਾਨ ਦੀ ਖਾਸੀਅਤ ਸ਼ੁੱਧ ਦੇਸੀ ਘਿਉ ਦੇ ਮੋਤੀਚੂਰ ਦੇ ਲੱਡੂ ਅਤੇ ਮੋਤੀ ਪਾਕਿ ਬਰਫੀ ਹੈ। ਦੁਕਾਨ 'ਤੇ ਕੰਮ ਕਰਨ ਵਾਲੇ ਲਿਆਕਤ ਅਲੀ ਖਾਨ ਨੇ ਦੱਸਿਆ ਕਿ ਇਸ ਦੁਕਾਨ ਦੀ ਸਥਾਪਨਾ ਜਲੰਧਰ ਦੇ ਰਹਿਣ ਵਾਲੇ ਹਾਜੀ ਅਬਦੁਲ ਕਰੀਮ ਨੇ ਸੰਨ 1922 ਵਿਚ ਕੀਤੀ ਸੀ।
ਲਾਹੌਰ ਦੀ ਨਿਸਬਤ ਰੋਡ 'ਤੇ ਸਥਿਤ ਹੈ ਦੁਕਾਨ ਅੰਮ੍ਰਿਤਸਰੀ ਹਰੀਸਾ, ਜਿਸ ਨੂੰ 70 ਸਾਲ ਹੋਣ ਜਾ ਰਹੇ ਹਨ। ਦੁਕਾਨ ਦੇ ਮੈਨੇਜਰ ਮੁਹੰਮਦ ਅਲੀ ਅਤਾਰੀ ਨੇ ਕਿਹਾ ਕਿ ਉਨ੍ਹਾਂ ਦੇ ਦਾਦਾ 1947 ਦੀ ਵੰਡ ਤੋਂ ਬਾਅਦ ਅੰਮ੍ਰਿਤਸਰ ਤੋਂ ਲਾਹੌਰ ਆਏ ਸਨ ਅਤੇ ਇਹ ਦੁਕਾਨ ਸ਼ੁਰੂ ਕੀਤੀ ਸੀ।
ਅਮਰੀਕਾ ਨੇ ਕਸ਼ਮੀਰ 'ਚ ਇੰਟਰਨੈੱਟ 'ਤੇ ਪਾਬੰਦੀ ਤੇ ਨੇਤਾਵਾਂ ਦੀ ਹਿਰਾਸਤ 'ਤੇ ਜਤਾਈ ਚਿੰਤਾ
NEXT STORY