ਦੁਬਈ/ਦਵਾਰਕਾ (ਏਜੰਸੀਆਂ) : ਈਰਾਨ ਅਤੇ ਅਮਰੀਕਾ ਦੀ ਸਮੁੰਦਰੀ ਫੌਜ ਦਰਮਿਆਨ ਬੀਤੀ ਰਾਤ ਹੋਰਮੁਜ਼ ਸਟ੍ਰੇਟ ਵਿਚ ਹੋਈ ਫਾਇਰਿੰਗ ਦੀ ਲਪੇਟ ਵਿਚ ਆਉਣ ਕਾਰਨ ਗੁਜਰਾਤ ਦਾ ਇਕ ਭਾਰ ਢੋਣ ਜਹਾਜ਼ ਡੁੱਬ ਗਿਆ। ਇਹ ਜਹਾਜ਼ ਗੁਜਰਾਤ ਦੇ ਦਵਾਰਕਾ ਜ਼ਿਲ੍ਹੇ ਦੇ ਸਲਾਇਆ ਦਾ ਸੀ। ਹਾਦਸੇ ਵਿਚ ਜਹਾਜ਼ ਦੇ ਇੰਜਣ ਰੂਮ ’ਚ ਕੰਮ ਕਰ ਰਹੇ ਅਲਤਾਫ਼ ਤਾਲਬ ਕੇਰ ਨਾਂ ਦੇ ਭਾਰਤੀ ਕਰੂ (ਚਾਲਕ ਦਲ) ਮੈਂਬਰ ਦੀ ਮੌਤ ਹੋ ਗਈ, ਜਦਕਿ ਬਾਕੀ 17 ਕਰੂ ਮੈਂਬਰਾਂ ਨੂੰ ਬਚਾ ਲਿਆ ਗਿਆ। ਭਾਰ ਢੋਣ ਵਾਲਾ ਜਹਾਜ਼ ਦੁਬਈ ਤੋਂ ਜਨਰਲ ਕਾਰਗੋ ਲੈ ਕੇ ਯਮਨ ਦੀ ਮੁਕਾਲਾ ਬੰਦਰਗਾਹ ਜਾ ਰਿਹਾ ਸੀ। ਜਹਾਜ਼ ’ਤੇ ਇਕ ਗੰਨਮੈਨ ਸਮੇਤ ਕੁੱਲ 18 ਕਰੂ ਸਵਾਰ ਸਨ।
ਇਹ ਵੀ ਪੜ੍ਹੋ - 96,00,00,00,000 ਦੇ ਘੁਟਾਲੇ ‘ਚ ਸਾਬਕਾ ਮੰਤਰੀ ਗ੍ਰਿਫ਼ਤਾਰ! ਰਾਜਸਥਾਨ ਦੀ ਸਿਆਸਤ ‘ਚ ਹੜਕੰਪ
ਆਦਮ ਭਾਈ ਮੁਤਾਬਕ 7 ਮਈ ਦੀ ਸਵੇਰ ਕਰੀਬ 1 ਵਜੇ ਜਹਾਜ਼ ਹੋਰਮੁਜ਼ ਸਟ੍ਰੇਟ ਤੋਂ ਗੁਜ਼ਰ ਰਿਹਾ ਸੀ। ਇਸੇ ਦੌਰਾਨ ਈਰਾਨ ਅਤੇ ਅਮਰੀਕੀ ਸਮੁੰਦਰੀ ਫੌਜ ਵਿਚਕਾਰ ਆਹਮੋ-ਸਾਹਮਣੇ ਗੋਲੀਬਾਰੀ ਸ਼ੁਰੂ ਹੋ ਗਈ। ਕ੍ਰਾਸ ਫਾਇਰਿੰਗ ’ਚ ਗੁਜਰਾਤ ਦਾ ਇਹ ਜਹਾਜ਼ ਵੀ ਲਪੇਟ ਵਿਚ ਆ ਗਿਆ। ਜਹਾਜ਼ ਡੁੱਬਣ ਤੋਂ ਬਾਅਦ ਕਰੂ ਨੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ। ਉਸੇ ਸਮੇਂ ਨੇੜਿਓਂ ਲੰਘ ਰਹੇ ਦੂਜੇ ਜਹਾਜ਼ ਨੇ ਮਦਦ ਕੀਤੀ। ਬਚਾਏ ਗਏ ਸਾਰੇ ਕਰੂ ਮੈਂਬਰ 8 ਮਈ ਦੀ ਦੇਰ ਸ਼ਾਮ ਸਹੀ ਸਲਾਮਤ ਦੁਬਈ ਬੰਦਰਗਾਹ ਪਹੁੰਚ ਗਏ। ਇੰਡੀਅਨ ਸੇਲਿੰਗ ਵੈਸਲਜ਼ ਐਸੋਸੀਏਸ਼ਨ ਨੇ ਅੰਤਰਰਾਸ਼ਟਰੀ ਸਮੁੰਦਰੀ ਸਰਹੱਦ ਵਿਚ ਭਾਰਤੀ ਜਹਾਜ਼ਾਂ ਦੀ ਸੁਰੱਖਿਆ ਵਧਾਉਣ ਦੀ ਵੀ ਮੰਗ ਕੀਤੀ ਹੈ। ਫਿਲਹਾਲ ਭਾਰਤੀ ਦੂਤਘਰ ਇਸ ਮਾਮਲੇ ’ਚ ਸਰਗਰਮ ਹੈ ਅਤੇ ਕਰੂ ਨੂੰ ਭਾਰਤ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ - 3 ਦਿਨ ਸਰਕਾਰੀ ਛੁੱਟੀ ਦਾ ਐਲਾਨ, ਚੋਣਾਂ ਨੂੰ ਲੈ ਕੇ ਬੰਦ ਰਹਿਣਗੇ ਹਿਮਾਚਲ ਦੇ ਇਹ ਸਕੂਲ ਤੇ ਦਫ਼ਤਰ
ਈਰਾਨ ਨੇ ਯੂ. ਏ. ਈ. ’ਤੇ ਦਾਗੀਆਂ ਮਿਜ਼ਾਈਲਾਂ ਅਤੇ ਡਰੋਨ, ਅਮਰੀਕਾ ਦੀ ਈਰਾਨੀ ਫੌਜੀ ਟਿਕਾਣਿਆਂ ’ਤੇ ਏਅਰਸਟ੍ਰਾਈਕ
ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੇ ਦਾਅਵਾ ਕੀਤਾ ਹੈ ਕਿ ਈਰਾਨ ਨੇ ਉਸ ਦੇ ਖਿਲਾਫ 2 ਬੈਲਿਸਟਿਕ ਮਿਜ਼ਾਈਲਾਂ ਅਤੇ 3 ਡਰੋਨ ਦਾਗੇ ਹਨ। ਯੂ. ਏ. ਈ. ਰੱਖਿਆ ਮੰਤਰਾਲਾ ਨੇ ‘ਐਕਸ’ ’ਤੇ ਪੋਸਟ ਕਰ ਕੇ ਕਿਹਾ ਕਿ ਸਾਰੇ ਟਾਰਗੈੱਟਸ ਨੂੰ ਹਵਾ ਵਿਚ ਹੀ ਨਸ਼ਟ ਕਰ ਦਿੱਤਾ ਗਿਆ। ਇਸ ਹਮਲੇ ’ਚ 3 ਲੋਕ ਜ਼ਖਮੀ ਹੋਏ ਹਨ। ਹਾਲਾਂਕਿ, ਇਸ ਦਾਅਵੇ ’ਤੇ ਈਰਾਨ ਵੱਲੋਂ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ। ਇਸੇ ਦੌਰਾਨ ਅਮਰੀਕਾ ਨੇ ਜੰਗ ਬੰਦੀ ਦੇ ਬਾਵਜੂਦ ਈਰਾਨ ’ਤੇ ਫਿਰ ਬੰਬਾਰੀ ਕੀਤੀ। ਅਮਰੀਕਾ ਨੇ ਕਿਹਾ ਕਿ ਈਰਾਨੀ ਫੌਜ ਨੇ ਉਸ ਦੇ ਜੰਗੀ ਜਹਾਜ਼ਾਂ ’ਤੇ ਮਿਜ਼ਾਈਲਾਂ, ਡਰੋਨਾਂ ਅਤੇ ਛੋਟੀਆਂ ਕਿਸ਼ਤੀਆਂ ਨਾਲ ਹਮਲਾ ਕੀਤਾ ਸੀ।
ਇਹ ਵੀ ਪੜ੍ਹੋ - ਬਿਜਲੀ ਬਿੱਲ ਦੀ ਟੈਂਸ਼ਨ ਖ਼ਤਮ! ਹੁਣ 10 ਕਿਸ਼ਤਾਂ 'ਚ ਭਰੋ ਬਕਾਇਆ, ਪ੍ਰੀਪੇਡ ਮੀਟਰਾਂ ਦੇ ਯੂਪੀ 'ਚ ਬਦਲੇ ਨਿਯਮ
ਇਸ ਦੇ ਜਵਾਬ ਵਿਚ ਅਮਰੀਕੀ ਫੌਜ ਨੇ ਈਰਾਨ ਦੇ ਫੌਜੀ ਟਿਕਾਣਿਆਂ ’ਤੇ ਏਅਰਸਟ੍ਰਾਈਕ ਕੀਤੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਜੇਕਰ ਈਰਾਨ ਨੇ ਸਮਝੌਤਾ ਨਾ ਕੀਤਾ ਤਾਂ ਅਮਰੀਕਾ ਅੱਗੇ ਵੀ ਹਮਲੇ ਕਰੇਗਾ। ਦੂਜੇ ਪਾਸੇ, ਈਰਾਨ ਦਾ ਦਾਅਵਾ ਹੈ ਕਿ ਅਮਰੀਕੀ ਹਮਲੇ ਵਿਚ ਫੌਜੀ ਟਿਕਾਣਿਆਂ ਨੂੰ ਨਹੀਂ ਸਗੋਂ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਈਰਾਨੀ ਫੌਜ ਨੇ ਕਿਹਾ ਕਿ ਉਸ ਨੇ ਜਵਾਬੀ ਕਾਰਵਾਈ ਵਿਚ ਹੋਰਮੁਜ਼ ਸਟ੍ਰੇਟ ਅਤੇ ਚਾਬਹਾਰ ਪੋਰਟ ਕੋਲ ਮੌਜੂਦ ਅਮਰੀਕੀ ਫੌਜੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ। ਈਰਾਨ ਨੇ ਦੋਸ਼ ਲਾਇਆ ਕਿ ਅਮਰੀਕੀ ਫੌਜ ਨੇ ਓਮਾਨ ਦੀ ਖਾੜੀ ਵਿਚ ਉਸ ਦੇ ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ।
ਇਹ ਵੀ ਪੜ੍ਹੋ - ਵਿਜੇ ਨੂੰ ਰਾਜਪਾਲ ਨੇ ਮੁੜ ਖਾਲੀ ਹੱਥ ਭੇਜਿਆ ਵਾਪਸ! ਕਿਹਾ- ''118 ਵਿਧਾਇਕ ਲੈ ਕੇ ਆਓ, ਤਾਂ ਹੀ ਚੁੱਕ ਸਕੋਗੇ ਸਹੁੰ''
ਸਾਡੀਆਂ ਮਿਜ਼ਾਈਲਾਂ ਖ਼ਤਮ ਨਹੀਂ ਹੋਈਆਂ, ਅਮਰੀਕੀ ਇੰਟੈਲੀਜੈਂਸ ਗ਼ਲਤ : ਈਰਾਨ
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਅਮਰੀਕਾ ਦੇ ਉਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ, ਜਿਸ ਵਿਚ ਕਿਹਾ ਗਿਆ ਸੀ ਕਿ ਤਹਿਰਾਨ ਦੇ ਮਿਜ਼ਾਈਲ ਭੰਡਾਰ ਖ਼ਤਮ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਮਰੀਕੀ ਖੁਫੀਆ ਏਜੰਸੀ ਸੀ. ਆਈ. ਏ. ਦੀ ਜਾਣਕਾਰੀ ਗ਼ਲਤ ਹੈ। ਅਰਾਘਚੀ ਨੇ ਦਾਅਵਾ ਕੀਤਾ ਕਿ ਈਰਾਨ ਦੀ ਮਿਜ਼ਾਈਲ ਸਮਰੱਥਾ ਖ਼ਤਮ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਸਾਡਾ ਮਿਜ਼ਾਈਲ ਰਿਜ਼ਰਵ 120 ਫੀਸਦੀ ’ਤੇ ਹੈ। ਅਰਾਘਚੀ ਨੇ ਇਹ ਵੀ ਕਿਹਾ ਕਿ ਈਰਾਨੀ ਜਨਤਾ ਦੀ ਰੱਖਿਆ ਲਈ ਦੇਸ਼ ਦੀ ਤਿਆਰੀ ‘1000 ਫੀਸਦੀ’ ਹੈ। ਅਰਾਘਚੀ ਨੇ ਕਿਹਾ ਕਿ ਹਰ ਵਾਰ ਜਦੋਂ ਕੋਈ ਕੂਟਨੀਤਕ ਹੱਲ ਸਾਹਮਣੇ ਆਉਂਦਾ ਹੈ, ਅਮਰੀਕਾ ਲਾਪ੍ਰਵਾਹ ਫੌਜੀ ਕਾਰਵਾਈ ਦਾ ਰਸਤਾ ਚੁਣਦਾ ਹੈ। ਉਨ੍ਹਾਂ ਕਿਹਾ ਕਿ ਚਾਹੇ ਵਜ੍ਹਾ ਕੁਝ ਵੀ ਹੋਵੇ, ਨਤੀਜਾ ਇਕ ਹੀ ਰਹਿੰਦਾ ਹੈ, ਈਰਾਨੀ ਕਦੇ ਦਬਾਅ ਅੱਗੇ ਨਹੀਂ ਝੁਕਦੇ।
ਹੋਰਮੁਜ਼ ਸਟ੍ਰੇਟ ’ਤੇ ਚੀਨੀ ਤੇਲ ਟੈਂਕਰ ’ਤੇ ਹਮਲਾ
ਚੀਨ ਦੇ ਵਿਦੇਸ਼ ਮੰਤਰਾਲਾ ਨੇ ਦੱਸਿਆ ਕਿ ਹੋਰਮੁਜ਼ ਸਟ੍ਰੇਟ ਵਿਚ 1 ਚੀਨੀ ਤੇਲ ਟੈਂਕਰ ’ਤੇ ਹਮਲਾ ਹੋਇਆ ਹੈ। ਜਹਾਜ਼ ’ਤੇ ਚੀਨੀ ਨਾਗਰਿਕ ਵੀ ਮੌਜੂਦ ਹਨ, ਹਾਲਾਂਕਿ ਹੁਣ ਤੱਕ ਕਿਸੇ ਕਰੂ ਮੈਂਬਰ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਮੰਤਰਾਲਾ ਨੇ ਕਿਹਾ ਹੈ ਕਿ ਹੋਰਮੁਜ਼ ਸਟ੍ਰੇਟ ਵਿਚ ਵਧਦੇ ਤਣਾਅ ਕਾਰਨ ਵੱਡੀ ਗਿਣਤੀ ’ਚ ਜਹਾਜ਼ ਪ੍ਰਭਾਵਿਤ ਹੋ ਰਹੇ ਹਨ, ਜਿਸ ਨੂੰ ਲੈ ਕੇ ਉਹ ਬੇਹੱਦ ਚਿੰਤਤ ਹੈ। ਇਸ ਦੇ ਨਾਲ ਹੀ ਚੀਨ ਨੇ ਐਲਾਨ ਕੀਤਾ ਹੈ ਕਿ ਦੇਸ਼ ਵਿਚ 9 ਮਈ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ ’ਚ ਵਾਧਾ ਕੀਤਾ ਜਾਵੇਗਾ। ਪੈਟਰੋਲ ਦੀ ਕੀਮਤ 320 ਯੁਆਨ ਭਾਵ ਕਰੀਬ 4,440 ਰੁਪਏ ਪ੍ਰਤੀ ਮੀਟ੍ਰਿਕ ਟਨ ਵਧਾਈ ਜਾਵੇਗੀ। ਉਥੇ ਹੀ, ਡੀਜ਼ਲ ਦੇ ਭਾਅ 310 ਯੁਆਨ ਭਾਵ ਕਰੀਬ 4,302 ਰੁਪਏ ਪ੍ਰਤੀ ਮੀਟ੍ਰਿਕ ਟਨ ਵਧਣਗੇ।
ਇਹ ਵੀ ਪੜ੍ਹੋ - ਇਨ੍ਹਾਂ ਮੁਲਾਜ਼ਮਾਂ ਨੂੰ ਵੱਡਾ ਝਟਕਾ: ਹੁਣ 60 ਸਾਲ ਤੱਕ ਨਹੀਂ ਕਰ ਸਕਣਗੇ ਨੌਕਰੀ, ਇਸ ਸੂਬੇ ਨੇ ਲਿਆ ਫ਼ੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਘਾਨਾ 'ਚ 'ਸੈਕਸ ਫਾਰ ਜੌਬਸ' ਬਣੇਗਾ ਅਪਰਾਧ, ਘਿਨੌਣੀ ਪ੍ਰਥਾ ਖ਼ਿਲਾਫ਼ ਰਾਸ਼ਟਰਪਤੀ ਮਹਾਮਾ ਨੇ ਖੋਲ੍ਹਿਆ ਮੋਰਚਾ
NEXT STORY