ਸਿੰਗਾਪੁਰ (ਏਜੰਸੀ)- ਸਿੰਗਾਪੁਰ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਐਤਵਾਰ ਨੂੰ 2,000 ਤੋਂ ਵੱਧ ਭਾਰਤੀ ਪ੍ਰਵਾਸੀ ਕਾਮਿਆਂ ਨਾਲ ਇੱਕ ਰੋਜ਼ਾ ਪੋਂਗਲ ਤਿਉਹਾਰ ਮਨਾਇਆ। ਇਹ ਇੱਕ ਪ੍ਰਮੁੱਖ ਵਾਢੀ ਦਾ ਤਿਉਹਾਰ ਹੈ, ਜੋ ਕਿ ਤਮਿਲ ਮਹੀਨੇ ਦੀ ਸ਼ੁਰੂਆਤ ਨੂੰ ਵੀ ਦਰਸਾਉਂਦਾ ਹੈ। ਪੋਂਗਲ ਦੱਖਣੀ ਭਾਰਤ ਵਿੱਚ ਮਨਾਇਆ ਜਾਣ ਵਾਲਾ ਇੱਕ ਪ੍ਰਮੁੱਖ ਤਿਉਹਾਰ ਹੈ। ਇਸ ਦਿਨ ਤਾਮਿਲ ਨਵਾਂ ਸਾਲ ਵੀ ਸ਼ੁਰੂ ਹੁੰਦਾ ਹੈ। ਹਾਈ ਕਮਿਸ਼ਨ ਨੇ ਸ਼ਹਿਰ ਦੇ ਦੂਰ-ਦੁਰਾਢੇ ਉੱਤਰੀ ਉਦਯੋਗਿਕ ਖੇਤਰ ਵਿੱਚ ਇੱਕ ਮਨੋਰੰਜਨ ਮੇਲੇ ਦਾ ਆਯੋਜਨ ਕੀਤਾ।
ਡਿਪਟੀ ਹਾਈ ਕਮਿਸ਼ਨਰ ਪੂਜਾ ਐਮ ਟਿੱਲੂ ਨੇ ਕਿਹਾ ਕਿ ਇਹ ਸਿੰਗਾਪੁਰ ਵਿੱਚ ਭਾਰਤੀ ਪ੍ਰਵਾਸੀਆਂ ਤੱਕ ਪਹੁੰਚਣ ਲਈ ਆਯੋਜਿਤ ਕੀਤਾ ਗਿਆ ਪਹਿਲਾ ਮੇਲਾ ਸੀ। ਉਨ੍ਹਾਂ ਕਿਹਾ, "ਅਸੀਂ ਕਈ ਸਾਲਾਂ ਤੋਂ ਛੋਟੇ ਪੱਧਰ 'ਤੇ ਹੀ ਸਹੀ, ਅਜਿਹੇ ਸਮਾਗਮਾਂ ਦਾ ਆਯੋਜਨ ਕਰ ਰਹੇ ਹਾਂ ਪਰ ਹੁਣ ਭਾਰਤ ਦੇ ਮਜ਼ਦੂਰਾਂ ਤੱਕ ਪਹੁੰਚਣ ਲਈ ਵੱਡੇ ਪੱਧਰ 'ਤੇ ਜਸ਼ਨ ਮਨਾਏ ਜਾਣਗੇ।" ਉਨ੍ਹਾਂ ਕਿਹਾ ਕਿ ਇਸ ਸਾਲ ਪ੍ਰਮੁੱਖ ਭਾਰਤੀ ਤਿਉਹਾਰਾਂ ਦੇ ਨਾਲ ਇਸ ਤਰ੍ਹਾਂ ਦੇ 3 ਹੋਰ ਪ੍ਰੋਗਰਾਮਾਂ ਦੀ ਯੋਜਨਾ ਬਣਾਈ ਗਈ ਹੈ।
ਟਿੱਲੂ ਨੇ ਮਜ਼ਦੂਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਭਾਰਤ ਵਿੱਚ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਨੇ ਸ਼ਹਿਰ ਦੇ ਆਰਥਿਕ ਵਾਧੇ ਵਿਚ ਮਦਦ ਕਰਨ ਵਾਲੇ ਨਿਰਮਾਣ, ਸਮੁੰਦਰੀ ਅਤੇ ਹੋਰ ਉਦਯੋਗਾਂ ਵਿੱਚ ਕੰਮ ਕਰਨ ਵਾਲੇ ਪ੍ਰਵਾਸੀ ਕਾਮਿਆਂ ਨੂੰ ਬੈਗ ਭੇਂਟ ਕੀਤੇ। ਦਿਨ ਭਰ ਚੱਲੇ ਇਸ ਸਮਾਗਮ ਵਿੱਚ ਕਈ ਭਾਰਤੀ ਮੂਲ ਦੇ ਸੰਗੀਤਕਾਰਾਂ ਅਤੇ ਨ੍ਰਿਤਕਾਂ ਦੁਆਰਾ ਪੇਸ਼ਕਾਰੀਆਂ, ਖੇਡ ਪ੍ਰੋਗਰਾਮ ਅਤੇ ਤੰਦਰੁਸਤੀ ਪ੍ਰੋਗਰਾਮ ਸ਼ਾਮਲ ਸਨ। ਸਿੰਗਾਪੁਰ ਵਿੱਚ ਰਹਿਣ ਵਾਲੇ ਅਤੇ ਕੰਮ ਕਰਨ ਵਾਲੇ ਗੈਰ-ਭਾਰਤੀ ਲੋਕਾਂ ਨੇ ਵੀ ਇਸ ਸਮਾਗਮ ਵਿੱਚ ਹਿੱਸਾ ਲਿਆ।
ਹੂਤੀ ਬਾਗ਼ੀਆਂ ਨੇ ਹਮਲਿਆਂ ਨੂੰ ਸੀਮਤ ਕਰਨ ਦਾ ਦਿੱਤਾ ਸੰਕੇਤ
NEXT STORY