ਜਲੰਧਰ (ਇੰਟ.)- ਭਾਰਤ ਦੇ 77ਵੇਂ ਸੁਤੰਤਰਤਾ ਦਿਵਸ ਮੌਕੇ ਵਿਦੇਸ਼ਾਂ ’ਚ ਖ਼ਾਲਿਸਤਾਨੀਆਂ ਵਲੋਂ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਮੌਤ ਨੂੰ ਲੈ ਕੇ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਫਿੱਕਾ ਰਿਹਾ। ਇਹੀ ਨਹੀਂ ਆਸਟ੍ਰੇਲੀਆ ਦੇ ਸਿਡਨੀ ’ਚ ਭਾਰਤੀ ਭਾਈਚਾਰੇ ਦੇ ਲੋਕਾਂ ਵਲੋਂ ਇੱਥੇ ਸੁਤੰਤਰਤਾ ਦਿਵਸ ਦਾ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਸੀ, ਜਿੱਥੇ ਕੁਝ ਖ਼ਾਲਿਸਤਾਨੀ ਸਮਰਥਕ ਭਾਰਤ ਵਿਰੋਧੀ ਨਾਅਰੇ ਲਾਉਂਦੇ ਹੋਏ ਪਹੁੰਚ ਗਏ, ਜਿਨ੍ਹਾਂ ਦਾ ਭਾਰਤੀ ਪ੍ਰਵਾਸੀਆਂ ਨੇ ਡਟ ਕੇ ਸਾਹਮਣਾ ਕੀਤਾ। ਇਸ ਤੋਂ ਪਹਿਲਾਂ ਕਿ ਖ਼ਾਲਿਸਤਾਨੀ ਸਮਰਥਕ ਭਾਰਤ ਵਿਰੋਧੀ ਨਾਅਰੇ ਲਾਉਂਦੇ ਭਾਰਤੀ ਪ੍ਰਵਾਸੀਅਾਂ ਨੇ ‘ਗੋਲੀ-ਗਲੀ ਸ਼ੋਰ ਹੈ, ਖ਼ਾਲਿਸਤਾਨੀ ਚੋਰ ਹਨ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਖ਼ਾਲਿਸਤਾਨੀ ਸਮਰਥਕ ਉੱਥੋਂ ਚਲੇ ਗਏ।
ਪੁਲਸ ਦੀ ਦਖਲਅੰਦਾਜ਼ੀ ਤੋਂ ਬਾਅਦ ਪਰਤੇ ਖ਼ਾਲਿਸਤਾਨੀ,
ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਅਤੇ ਇਸਦਾ ਵੀਡੀਓ ਹੁਣ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਫੁਟੇਜ ’ਚ ਦੇਖਿਆ ਜਾ ਸਕਦਾ ਹੈ ਕਿ ਖ਼ਾਲਿਸਤਾਨੀ ਸਮਰਥਕ ਭਾਰਤੀ ਪ੍ਰਵਾਸੀਆਂ ਦੇ ਸਮਾਰੋਹ ਨੇੜਲੀ ਇੱਕ ਸੜਕ ਦੇ ਦੂਜੇ ਪਾਸੇ ਇਕੱਠੇ ਹੋਏ ਸਨ। ਭਾਰਤੀ ਪ੍ਰਵਾਸੀਆਂ ਨੇ ਖ਼ਾਲਿਸਤਾਨੀ ਖ਼ਿਲਾਫ਼ ਜਵਾਬੀ ਕਾਰਵਾਈ ਕੀਤੀ। ਨਾਅਰੇ ਸੁਣ ਕੇ ਇੱਕ ਖ਼ਾਲਿਸਤਾਨੀ ਸੜਕ ’ਤੇ ਆ ਗਿਆ ਅਤੇ ਭਾਰਤੀ ਖ਼ਿਲਾਫ਼ ਜ਼ੋਰ-ਜ਼ੋਰ ਨਾਲ ਬੋਲਣ ਲੱਗਿਆ। ਪੁਲਸ ਨੇ ਦਖਲਅੰਦਾਜ਼ੀ ਕਰਦਿਆਂ ਖ਼ਾਲਿਸਤਾਨੀ ਸਮਰਥਕਾਂ ਨੂੰ ਉੱਥੋਂ ਚਲੇ ਜਾਣ ਲਈ ਕਿਹਾ। ਖ਼ਾਲਿਸਤਾਨੀ ਸਮਰਥਕ ਆਪਣੇ ਵੱਖਵਾਦੀ ਨੇਤਾ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਮੌਤ ਨੂੰ ਲੈ ਕੇ ਸਿਡਨੀ ’ਚ ਪ੍ਰਦਰਸ਼ਨ ਕਰਨ ਪਹੁੰਚੇ ਸਨ। ਜੂਨ ਮਹੀਨੇ ’ਚ ਕੈਨੇਡਾ ’ਚ 2 ਨਕਾਬਪੋਸ਼ ਲੋਕਾਂ ਨੇ ਹਰਦੀਪ ਸਿੰਘ ਨਿੱਝਰ ਦੀ ਉਸ ਦੀ ਕਾਰ ’ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਪੜ੍ਹੋ ਇਹ ਅਹਿਮ ਖ਼ਬਰ-ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚੀ ਚੀਨ ਦੀ ਪ੍ਰਜਨਨ ਦਰ, ਮਾਹਰਾਂ ਨੇ ਦੱਸੀ ਇਹ ਵਜ੍ਹਾ
ਨਿੱਝਰ ਦੀ ਹੱਤਿਆ ਤੋਂ ਬੌਖਲਾਏ ਹਨ ਵੱਖਵਾਦੀ
ਖ਼ਾਲਿਸਤਾਨੀਆਂ ਦਾ ਦੋਸ਼ ਹੈ ਕਿ ਨਿੱਝਰ ਦੀ ਹੱਤਿਆ ’ਚ ਭਾਰਤੀ ਏਜੰਸੀਆਂ ਦਾ ਹੱਥ ਹੈ। ਹਾਲਾਂਕਿ ਕੈਨੇਡਾ ਸਰਕਾਰ ਨੇ ਸਾਫ ਕੀਤਾ ਹੈ ਕਿ ਨਿੱਝਰ ਦੀ ਹੱਤਿਆ ’ਚ ਕਿਸੇ ਵੀ ਦੇਸ਼ ਦੀ ਭੂਮਿਕਾ ਨਹੀਂ ਹੈ। ਇਸ ਮਾਮਲੇ ’ਚ ਕੈਨੇਡਾ ਪੁਲਸ ਜਾਂਚ ਕਰ ਰਹੀ ਹੈ ਅਤੇ ਇਹ ਮਾਮਲਾ ਵਿਚਾਰ ਅਧੀਨ ਹੈ। ਕੈਨੇਡਾ ’ਚ ਇਸ ਤੋਂ ਪਹਿਲਾਂ ਵੀ ਨਿੱਝਰ ਦੀ ਹੱਤਿਆ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨ ਅਤੇ ਭਾਰਤੀ ਰਾਜਦੂਤਾਂ ਦੇ ਵਾਂਟਿਡ ਦੇ ਪੋਸਟਰ ਵੀ ਜਾਰੀ ਕੀਤੇ ਜਾ ਚੁੱਕੇ ਹਨ। ਪਾਬੰਦੀਸ਼ੁਦਾ ਖ਼ਾਲਿਸਤਾਨੀ ਸੰਗਠਨ ‘ਸਿੱਖਸ ਫਾਰ ਜਸਟਿਸ’ ਨੇ ਪੋਸਟਰ ਜਾਰੀ ਕਰ ਕੇ ਕੈਨੇਡਾ ’ਚ ਭਾਰਤੀ ਰਾਜਦੂਤ ਸੰਜੇ ਕੁਮਾਰ ਵਰਮਾ ਬਾਰੇ ਜਾਣਕਾਰੀ ਦੇਣ ਵਾਲੇ ਨੂੰ 10,000 ਅਮਰੀਕੀ ਡਾਲਰ ਦਾ ਇਨਾਮ ਦੇਣ ਦੀ ਪੇਸ਼ਕਸ਼ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਫੈਸਲਾਬਾਦ : ਚਰਚ 'ਚ ਭੰਨ-ਤੋੜ ਤੋਂ ਬਾਅਦ 100 ਤੋਂ ਵਧ ਲੋਕ ਗ੍ਰਿਫ਼ਤਾਰ
NEXT STORY