ਫਲੋਰਿਡਾ— ਅਮਰੀਕਾ ਦੇ ਫਲੋਰਿਡਾ 'ਚ ਰਹਿਣ ਵਾਲੇ ਇਕ ਭਾਰਤੀ ਨੇ 14.5 ਮਿਲੀਅਨ ਡਾਲਰ (ਕਰੀਬ 104.4 ਕਰੋੜ ਰੁਪਏ) ਦੀ ਲਾਟਰੀ ਜਿੱਤੀ ਹੈ। ਕ੍ਰਿਸ਼ਣਾ ਬਰੀ ਨਾਂ ਦੇ ਵਿਅਕਤੀ ਨੇ ਇੰਨੀ ਵੱਡੀ ਰਕਮ ਜਿੱਤੀ ਕਿ ਇਕ ਵਾਰ ਤਾਂ ਉਨ੍ਹਾਂ ਨੂੰ ਯਕੀਨ ਨਹੀਂ ਹੋਇਆ ਪਰ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਇਸ ਰਕਮ ਦਾ ਕੀ ਕਰਨਗੇ ਤਾਂ ਉਨ੍ਹਾਂ ਦੇ ਜਵਾਬ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਤੇ ਉਨ੍ਹਾਂ ਲਈ ਲੋਕਾਂ ਦੇ ਦਿਲਾਂ 'ਚ ਇੱਜ਼ਤ ਬਹੁਤ ਵਧ ਗਈ। ਕ੍ਰਿਸ਼ਣ ਦਾ ਕਹਿਣਾ ਹੈ ਕਿ ਉਹ ਸਾਰੀ ਰਕਮ ਦਾਨ ਕਰ ਦੇਣਗੇ।
ਦੇਸ਼ ਦੇ ਕਮਜ਼ੋਰ ਬੱਚਿਆਂ 'ਤੇ ਖਰਚ ਕਰਨਗੇ ਇਨਾਮ ਦੀ ਰਕਮ
ਕ੍ਰਿਸ਼ਣਾ ਨੇ ਦੱਸਿਆ ਕਿ ਉਹ 20 ਸਾਲਾਂ ਤੋਂ ਅਮਰੀਕਾ 'ਚ ਹਨ ਤੇ ਅਮਰੀਕਾ ਦੇ ਟੰਪਾ 'ਚ ਰਹਿੰਦੇ ਹਨ। ਇਨਾਮ ਦੀ ਰਕਮ ਜਿੱਤਣ ਤੋਂ ਬਾਅਦ ਉਹ ਖੁਸ਼ ਹਨ। ਹੁਣ ਉਹ ਚਾਹੁੰਦੇ ਹਨ ਕਿ ਭਾਰਤ ਇਕ ਟਰੱਸਟ ਸ਼ੁਰੂ ਕਰੇ ਜੋ ਕਿ ਗਰੀਬ ਬੱਚਿਆਂ ਦੀ ਪੜਾਈ 'ਤੇ ਕੰਮ ਕਰੇ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਗਰੀਬ ਬੱਚਿਆਂ ਦੀ ਪੜਾਈ 'ਚ ਮਦਦ ਕੀਤੀ ਜਾਵੇ।
ਕ੍ਰਿਸ਼ਣਾ ਦਾ ਕਹਿਣਾ ਹੈ ਕਿ ਉਹ ਆਪਣੀ ਪੜਾਈ ਲਈ ਅਮਰੀਕਾ ਆਏ ਸਨ। ਮਾਸਟਰਸ ਦੌਰਾਨ ਉਨ੍ਹਾਂ ਨੂੰ ਵੀ ਬਹੁਤ ਸੰਘਰਸ਼ ਕਰਨਾ ਪਿਆ। ਉਨ੍ਹਾਂ ਨੇ ਇਸ ਦੌਰਾਨ ਬੁੱਕ ਸਟੋਰ 'ਤੇ ਕੰਮ ਕੀਤਾ, ਪਾਰਟ-ਟਾਈਮ ਜੌਬ ਕੀਤੀ ਤਾਂ ਪੜਾਈ ਜਾਰੀ ਰੱਖੀ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਸਮਝਦੇ ਹਨ ਕਿ ਗਰੀਬ ਬੱਚਿਆਂ ਨੂੰ ਪੜਾਈ ਦੌਰਾਨ ਕਿੰਨੀ ਮੁਸ਼ਕਲ ਆਉਂਦੀ ਹੈ। ਇਸੇ ਲਈ ਉਨ੍ਹਾਂ ਦਾ ਸੁਪਨਾ ਸੀ ਕਿ ਭਾਰਤ 'ਚ ਪੜਾਈ ਤੋਂ ਵਾਂਝੇ ਬੱਚਿਆਂ ਦੀ ਪੜਾਈ ਲਈ ਕੁਝ ਕੀਤਾ ਜਾਵੇ। ਹੁਣ ਉਨ੍ਹਾਂ ਨੂੰ ਇਕ ਵੱਡੀ ਰਕਮ ਮਿਲ ਗਈ ਹੈ ਇਸ ਲਈ ਉਹ ਆਪਣਾ ਸੁਪਨਾ ਪੂਰਾ ਕਰਨ ਜਾ ਰਹੇ ਹਨ।
ਬਜ਼ੁਰਗਾਂ ਲਈ ਵੀ ਸਰੀਰਕ ਸਬੰਧ ਬਣਾਉਣਾ ਫਾਇਦੇਮੰਦ
NEXT STORY