ਲੰਡਨ (ਬਿਊਰੋ): ਕੋਰੋਨਾ ਮਹਾਮਾਰੀ ਦੌਰਾਨ ਇਕ ਸਮੇਂ ਪੂਰੀ ਦੁਨੀਆ ਬੰਦ ਸੀ। ਹਰ ਕੋਈ ਆਪਣੇ ਘਰ ਵਿੱਚ ਕੈਦ ਸੀ। ਹਵਾਈ ਅੱਡੇ 'ਤੇ ਹਵਾ 'ਚ ਉਡਾਣ ਭਰਨ ਵਾਲੇ ਯਾਤਰੀ ਜਹਾਜ਼ ਵੀ ਖੜ੍ਹੇ ਸਨ। ਜਦੋਂ ਵਾਇਰਸ ਕਾਰਨ ਹਰ ਕੋਈ ਆਪਣੇ ਘਰ ਵਿੱਚ ਪਰਿਵਾਰ ਨਾਲ ਸਮਾਂ ਬਿਤਾ ਰਿਹਾ ਸੀ ਤਾਂ ਬ੍ਰਿਟੇਨ ਵਿੱਚ ਰਹਿਣ ਵਾਲੇ ਇੱਕ ਭਾਰਤੀ ਨੇ ਆਪਣੇ ਘਰ ਵਿੱਚ ਚਾਰ ਸੀਟਾਂ ਵਾਲਾ ਹਵਾਈ ਜਹਾਜ਼ ਬਣਾਇਆ। ਜਦੋਂ ਕਿ ਏਅਰਲਾਈਨ ਉਦਯੋਗ ਅਜੇ ਵੀ ਤਾਲਾਬੰਦੀ ਦੇ ਪ੍ਰਭਾਵਾਂ ਤੋਂ ਉਭਰ ਰਿਹਾ ਹੈ, ਇਹ ਭਾਰਤੀ ਆਪਣੇ ਪਰਿਵਾਰ ਨਾਲ ਘਰ ਵਿਚ ਬਣਾਏ ਹਵਾਈ ਜਹਾਜ਼ ਵਿੱਚ ਯੂਰਪ ਦੀ ਯਾਤਰਾ ਕਰ ਰਿਹਾ ਹੈ।
ਕੇਰਲ ਦੇ ਅਲਾਪੁਝਾ ਦਾ ਰਹਿਣ ਵਾਲਾ ਅਸ਼ੋਕ ਅਲੀਸੇਰਿਲ ਥਾਮਰਕਸ਼ਨ ਲੰਡਨ ਵਿਚ ਰਹਿੰਦਾ ਹੈ। ਉਨ੍ਹਾਂ ਨੇ ਇਹ ਹਵਾਈ ਜਹਾਜ਼ ਨੂੰ ਕੋਰੋਨਾ ਤਾਲਾਬੰਦੀ ਦੌਰਾਨ ਬਣਾਇਆ ਸੀ। ਇਸ ਜਹਾਜ਼ ਨੂੰ ਬਣਾਉਣ ਵਿੱਚ ਉਨ੍ਹਾਂ ਨੂੰ 18 ਮਹੀਨੇ ਲੱਗੇ। ਇਹ ਚਾਰ ਸੀਟਾਂ ਵਾਲਾ ਸਲਿੰਗ ਟੀਐਸਆਈ ਜਹਾਜ਼ ਹੈ। ਅਸ਼ੋਕ ਨੇ ਇਸ ਜਹਾਜ਼ ਦਾ ਨਾਂ ਜੀ-ਦੀਆ ਰੱਖਿਆ ਹੈ। ਦੀਆ ਉਨ੍ਹਾਂ ਦੀ ਛੋਟੀ ਬੇਟੀ ਦਾ ਨਾਂ ਹੈ। ਅਸ਼ੋਕ 2006 ਵਿੱਚ ਆਪਣੀ ਮਾਸਟਰਜ਼ ਦੀ ਪੜ੍ਹਾਈ ਲਈ ਯੂਕੇ ਗਿਆ ਸੀ ਅਤੇ ਵਰਤਮਾਨ ਵਿੱਚ ਫੋਰਡ ਮੋਟਰ ਕੰਪਨੀ ਵਿੱਚ ਕੰਮ ਕਰਦਾ ਹੈ।
ਪਰਿਵਾਰ ਨਾਲ ਕਰ ਰਿਹੈ ਯੂਰਪ ਦੀ ਯਾਤਰਾ
ਅਸ਼ੋਕ ਦੇ ਪਿਤਾ ਏਵੀ ਥਾਮਰਕਸ਼ਣ ਹਨ ਜੋ ਸਾਬਕਾ ਵਿਧਾਇਕ ਸਨ। ਅਸ਼ੋਕ ਕੋਲ ਪਾਇਲਟ ਲਾਇਸੈਂਸ ਵੀ ਹੈ। ਇਸ ਚਾਰ ਸੀਟਾਂ ਵਾਲੇ ਜਹਾਜ਼ ਵਿੱਚ ਉਹ ਆਪਣੇ ਪਰਿਵਾਰ ਨਾਲ ਜਰਮਨੀ, ਆਸਟਰੀਆ ਅਤੇ ਚੈੱਕ ਗਣਰਾਜ ਦੀ ਯਾਤਰਾ ਕਰਨ ਲਈ ਗਏ ਹਨ। ਜਹਾਜ਼ ਬਣਾਉਣ ਦੇ ਵਿਚਾਰ ਬਾਰੇ ਥਾਮਰਕਸ਼ਣ ਨੇ ਕਿਹਾ ਕਿ ਮੈਨੂੰ 2018 ਦੀ ਸ਼ੁਰੂਆਤ ਵਿੱਚ ਪਾਇਲਟ ਲਾਇਸੈਂਸ ਮਿਲਿਆ ਸੀ। ਫਿਰ ਮੈਂ ਸਫ਼ਰ ਕਰਨ ਲਈ ਦੋ-ਸੀਟਾਂ ਵਾਲਾ ਛੋਟਾ ਜਹਾਜ਼ ਕਿਰਾਏ 'ਤੇ ਲੈ ਲਿਆ। ਮੇਰੇ ਪਰਿਵਾਰ ਵਿੱਚ ਮੇਰੀ ਪਤਨੀ ਅਤੇ ਦੋ ਧੀਆਂ ਹਨ, ਇਸ ਲਈ ਮੈਨੂੰ ਚਾਰ ਸੀਟਰ ਜਹਾਜ਼ ਦੀ ਲੋੜ ਸੀ। ਪਰ ਇਹ ਮਿਲਣਾ ਮੁਸ਼ਕਲ ਸੀ ਅਤੇ ਜੋ ਮਿਲਦੇ ਸਨ ਉਹ ਬਹੁਤ ਪੁਰਾਣੇ ਸਨ।
ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟੇਨ: ਸੁਨਕ ਨੇ ਯੌਨ ਅਪਰਾਧੀਆਂ ਨੂੰ ਖ਼ਤਮ ਕਰਨ ਦਾ ਕੀਤਾ ਵਾਅਦਾ
ਬਣਾਉਣ 'ਚ ਖਰਚ ਹੋਏ 1.8 ਕਰੋੜ ਰੁਪਏ
ਉਨ੍ਹਾਂ ਕਿਹਾ ਕਿ ਚਾਰ ਸੀਟਾਂ ਵਾਲਾ ਜਹਾਜ਼ ਮਿਲਣਾ ਮੁਸ਼ਕਲ ਸੀ ਅਤੇ ਉਦੋਂ ਹੀ ਤਾਲਾਬੰਦੀ ਹੋ ਗਈ। ਫਿਰ ਮੈਂ ਘਰੇਲੂ ਜਹਾਜ਼ਾਂ ਬਾਰੇ ਸਿੱਖਣਾ ਸ਼ੁਰੂ ਕੀਤਾ। ਅਸ਼ੋਕ ਨੇ ਹਵਾਈ ਜਹਾਜ਼ ਬਣਾਉਣ ਲਈ ਸਲਿੰਗ ਏਅਰਕ੍ਰਾਫਟ ਦੀ ਫੈਕਟਰੀ ਦਾ ਦੌਰਾ ਕੀਤਾ। ਇੱਥੋਂ ਉਸ ਨੇ ਆਪਣਾ ਜਹਾਜ਼ ਬਣਾਉਣ ਲਈ ਇੱਕ ਕਿੱਟ ਮੰਗਵਾਈ। ਉਸਨੇ ਦੱਸਿਆ ਕਿ ਤਾਲਾਬੰਦੀ ਵਿੱਚ ਇਕੱਠੇ ਹੋਏ ਪੈਸੇ ਅਤੇ ਸਮੇਂ ਕਾਰਨ, ਉਸਨੇ ਜਹਾਜ਼ ਬਣਾਉਣਾ ਸ਼ੁਰੂ ਕੀਤਾ। ਉਸ ਦਾ ਕਹਿਣਾ ਹੈ ਕਿ ਇਸ ਹਵਾਈ ਜਹਾਜ਼ ਨੂੰ ਬਣਾਉਣ ਦੀ ਲਾਗਤ 1.8 ਕਰੋੜ ਰੁਪਏ ਹੈ।
ਇਟਲੀ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ 'ਚ 'ਪੰਜਾਬਣ' ਦੀ ਮੌਤ
NEXT STORY