ਇੰਟਰਨੈਸ਼ਨਲ ਡੈਸਕ : ਸਿੰਗਾਪੁਰ ’ਚ ਇੱਕ ਭਾਰਤੀ ਨਾਗਰਿਕ ਨੂੰ ਸ਼ੁੱਕਰਵਾਰ ਇਮੀਗ੍ਰੇਸ਼ਨ ਨਾਲ ਸਬੰਧਿਤ ਅਪਰਾਧੀ ਦੀ ਸਹਾਇਤਾ ਲਈ 9 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਣਕਾਰੀ ਇਕ ਖ਼ਬਰ ’ਚ ਦਿੱਤੀ ਗਈ ਹੈ। ਇਮੀਗ੍ਰੇਸ਼ਨ ਨਾਲ ਸਬੰਧਿਤ ਅਪਰਾਧੀ ਨੂੰ ਪਨਾਹ ਦੇਣ ਤੋਂ ਇਲਾਵਾ ਇਸ ਵਿਅਕਤੀ ਨੂੰ ਇਕ ਹੋਰ ਸ਼ਖਸ ਤੋਂ ਇਮੀਗ੍ਰੇਸ਼ਨ ਅਧਿਕਾਰੀਆਂ ਨਾਲ ਝੂਠ ਬੋਲਣ ਲਈ ਕਹਿ ਕੇ ਨਿਆਂ ਦੀ ਪ੍ਰਕਿਰਿਆ ਨੂੰ ਵਿਗਾੜਨ ਦਾ ਵੀ ਦੋਸ਼ੀ ਪਾਇਆ ਗਿਆ ਹੈ। ਚੈਨਲ ਨਿਊਜ਼ ਏਸ਼ੀਆ ਦੀ ਖ਼ਬਰ ਅਨੁਸਾਰ ਪਰਮਸ਼ਿਵਮ ਸੀਮਾਨ ਨੂੰ ਉਸ ਦੇ ਜੁਰਮਾਂ ਲਈ 9 ਮਹੀਨੇ ਅਤੇ ਦੋ ਹਫਤਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਇਮੀਗ੍ਰੇਸ਼ਨ ਐਂਡ ਇਨਵੈਸਟੀਗੇਸ਼ਨ ਅਥਾਰਟੀ (ਆਈ. ਸੀ. ਏ.) ਨੇ ਕਿਹਾ ਕਿ ਉਸ ਨੇ ਲਿਟਿਲ ਇੰਡੀਆ ਕੰਪਲੈਕਸ ’ਚ ਰੋਵਲ ਰੋਡ ’ਤੇ ਇਕ ਯੂਨਿਟ ਦੇ ਮੁੱਖ ਕਿਰਾਏਦਾਰ ਵਜੋਂ ਕਿਰਾਏਦਾਰੀ ਸਮਝੌਤੇ ’ਤੇ ਦਸਤਖਤ ਕਰਨ ਲਈ ਇਕ ਦੋਸਤ ਨੂੰ ਧੋਖਾ ਦਿੱਤਾ ਸੀ। ਉਸ ਦੇ ਦੋਸਤ ਨੂੰ ਇਹ ਸੋਚ ਕੇ ਗੁੰਮਰਾਹ ਕੀਤਾ ਗਿਆ ਸੀ ਕਿ ਕਿਰਾਏਦਾਰੀ ਸਮਝੌਤਾ ਬਫੇਲੋ ਰੋਡ ’ਤੇ ਸਥਿਤ ਇਕ ਹੋਰ ਇਕਾਈ ਲਈ ਸੀ ਅਤੇ ਦਸਤਾਵੇਜ਼ ਨੂੰ ਬਿਨਾਂ ਪੜ੍ਹੇ ਦਸਤਖਤ ਕੀਤੇ। ਖਬਰਾਂ ਅਨੁਸਾਰ ਕਿਰਾਏਦਾਰਾਂ ’ਚੋਂ ਇਕ ਸ਼੍ਰੀਲੰਕਾ ਦਾ ਨਾਗਰਿਕ ਅਬਦੁਲ ਕਾਦਿਰ ਨੈਨਾ ਸੀ, ਜੋ ਆਪਣੀ ਯਾਤਰਾ ਪਾਸ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ 150 ਦਿਨਾਂ ਲਈ ਸਿੰਗਾਪੁਰ ’ਚ ਰਿਹਾ।
ਨਿਊਜ਼ ਚੈਨਲ ਦੇ ਅਨੁਸਾਰ ਸ਼੍ਰੀਲੰਕਾ ਦੇ ਨਾਗਰਿਕ ਨੇ ਪਰਮਸ਼ਿਵਮ ਨੂੰ ਕੋਈ ਪਛਾਣ ਦਸਤਾਵੇਜ਼ ਦਿਖਾਉਣ ਦੀ ਪੇਸ਼ਕਸ਼ ਨਹੀਂ ਕੀਤੀ। ਪਰਮਸ਼ਿਵਮ ਨੇ ਇਹ ਪੁਸ਼ਟੀ ਕਰਨ ਲਈ ਕੋਈ ਦਸਤਾਵੇਜ਼ ਵੀ ਨਹੀਂ ਮੰਗੇ ਕਿ ਵਿਅਕਤੀ ਦਾ ਸਿੰਗਾਪੁਰ ’ਚ ਠਹਿਰਨਾ ਜਾਇਜ਼ ਹੈ ਜਾਂ ਨਹੀਂ। ਅਬਦੁਲ ਕਾਦਿਰ ਨੈਨਾ ਨੂੰ ਪਿਛਲੇ ਸਾਲ 30 ਜੂਨ ਨੂੰ ਇਸ ਯੂਨਿਟ ’ਚ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਆਈ. ਸੀ. ਏ. ਅਧਿਕਾਰੀਆਂ ਨੇ ਉਸ ਦੀ ਪੜਤਾਲ ਕੀਤੀ ਸੀ।
ਇਟਲੀ : 13 ਜੂਨ ਨੂੰ ਮਨਾਇਆ ਜਾਵੇਗਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ
NEXT STORY