ਸੰਯੁਕਤ ਰਾਸ਼ਟਰ (ਭਾਸ਼ਾ)- ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਭਾਰਤੀ ਮੂਲ ਦੀ ਬ੍ਰਿਟਿਸ਼ ਸੈਟੇਲਾਈਟ ਮਾਹਰ ਆਰਤੀ ਹੋਲਾ-ਮੈਨੀ ਨੂੰ ਵਿਏਨਾ ਵਿੱਚ ਸੰਯੁਕਤ ਰਾਸ਼ਟਰ ਦੇ ਬਾਹਰੀ ਪੁਲਾੜ ਦਫਤਰ ((UNOOSA) ਦਾ ਡਾਇਰੈਕਟਰ ਨਿਯੁਕਤ ਕੀਤਾ ਹੈ। ਯੂਐਨਓਓਐਸਏ ਬਾਹਰੀ ਪੁਲਾੜ ਦੀ ਸ਼ਾਂਤਮਈ ਵਰਤੋਂ, ਉੱਥੇ ਵਿਗਿਆਨਕ ਖੋਜ ਅਤੇ ਟਿਕਾਊ ਆਰਥਿਕ ਅਤੇ ਸਮਾਜਿਕ ਵਿਕਾਸ ਲਈ ਪੁਲਾੜ ਵਿਗਿਆਨ ਅਤੇ ਤਕਨਾਲੋਜੀ ਦੀ ਵਰਤੋਂ ਵਿੱਚ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਦਾ ਹੈ।
ਆਰਤੀ UNOOS ਦੇ ਨਿਰਦੇਸ਼ਕ ਵਜੋਂ ਇਟਲੀ ਦੀ ਸਿਮੋਨੇਟਾ ਡੀ ਪੀਪੋ ਦੀ ਜਗ੍ਹਾ 'ਤੇ ਕੰਮ ਕਰੇਗੀ। ਉਸ ਕੋਲ ਪੁਲਾੜ ਖੇਤਰ ਵਿੱਚ ਕੰਮ ਕਰਨ ਦਾ 25 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਸੋਮਵਾਰ ਨੂੰ ਇੱਥੇ ਜਾਰੀ ਇੱਕ ਬਿਆਨ ਅਨੁਸਾਰ ਆਰਤੀ ਨੇ ਪਹਿਲਾਂ ਨਾਰਥਸਟਾਰ ਅਰਥ ਅਤੇ ਸਪੇਸ ਵਿੱਚ ਸਥਿਰਤਾ, ਨੀਤੀ ਅਤੇ ਪ੍ਰਭਾਵ ਮਾਮਲਿਆਂ ਦੇ ਕਾਰਜਕਾਰੀ ਉਪ ਪ੍ਰਧਾਨ ਵਜੋਂ ਕੰਮ ਕੀਤਾ ਸੀ। ਇਸ ਤੋਂ ਪਹਿਲਾਂ ਉਸਨੇ 18 ਸਾਲਾਂ ਤੋਂ ਵੱਧ ਸਮੇਂ ਤੱਕ ਗਲੋਬਲ ਸੈਟੇਲਾਈਟ ਆਪਰੇਟਰਜ਼ ਐਸੋਸੀਏਸ਼ਨ ਦੀ ਸਕੱਤਰ ਜਨਰਲ ਵਜੋਂ ਸੇਵਾ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ- 16 ਦਿਨਾਂ ਬਾਅਦ ਕੋਮਾ 'ਚੋਂ ਬਾਹਰ ਆਇਆ ਮਾਸੂਮ, ਫਿਰ ਮਾਂ ਦੇ ਗਲੇ ਲੱਗ ਫੁੱਟ-ਫੁੱਟ ਰੋਇਆ (ਵੀਡੀਓ ਵਾਇਰਲ)
ਇਹਨਾਂ ਅਹੁਦਿਆਂ 'ਤੇ ਵੀ ਦੇ ਚੁੱਕੀ ਹੈ ਸੇਵਾਵਾਂ
-ਪੁਲਾੜ 'ਤੇ ਵਿਸ਼ਵ ਆਰਥਿਕ ਫੋਰਮ ਦੀ ਗਲੋਬਲ ਫਿਊਚਰ ਕੌਂਸਲ ਦੇ ਮੈਂਬਰ ਵਜੋਂ ਕੰਮ ਕੀਤਾ ਹੈ।
-ਇਕੋਲੇ ਪੋਲੀਟੈਕਨਿਕ ਫੈਡਰਲ ਡੀ ਲੌਸਨੇ (EPFL) ਸਪੇਸ ਸੈਂਟਰ ਵਿਖੇ ਈਸਪੇਸ ਦੁਆਰਾ ਪ੍ਰਬੰਧਿਤ ਸਪੇਸ ਸਸਟੇਨੇਬਿਲਟੀ ਰੇਟਿੰਗ ਲਈ ਸਲਾਹਕਾਰ ਸਮੂਹ ਦੀ ਮੈਂਬਰ ਵੀ ਰਹੀ ਹੈ।
-ਸੈਟੇਲਾਈਟ ਇੰਡਸਟਰੀ ਐਸੋਸੀਏਸ਼ਨ ਆਫ ਇੰਡੀਆ ਦੇ ਸਲਾਹਕਾਰ ਬੋਰਡ ਦੇ ਮੈਂਬਰ ਦੀ ਜ਼ਿੰਮੇਵਾਰੀ ਵੀ ਨਿਭਾਈ ਹੈ।
-ਫੋਰਮ ਯੂਰਪ ਦੇ ਸੀਨੀਅਰ ਪੁਲਾੜ ਨੀਤੀ ਦੀ ਰਹੀ ਸਲਾਹਕਾਰ।
-ਯੂਰਪੀਅਨ ਯੂਨੀਅਨ ਸਟੱਡੀ 2021-2023 ਲਈ ਸਪੇਸ ਟ੍ਰੈਫਿਕ ਪ੍ਰਬੰਧਨ 'ਤੇ ਮਾਹਰ ਸਲਾਹਕਾਰ ਵਜੋਂ ਕੀਤਾ ਕੰਮ।
-ਉਹ ਸੰਯੁਕਤ ਰਾਸ਼ਟਰ ਵਿਸ਼ਵ ਭੋਜਨ ਪ੍ਰੋਗਰਾਮ ਦੇ ਐਮਰਜੈਂਸੀ ਦੂਰਸੰਚਾਰ ਕਲੱਸਟਰ ਦੇ ਨਾਲ ਸੈਟੇਲਾਈਟ ਰਾਹੀਂ ਸੰਕਟਕਾਲੀਨ ਦੂਰਸੰਚਾਰ ਲਈ 2015 ਵਿੱਚ ਸਥਾਪਿਤ ਕੀਤੇ ਗਏ ਸੰਕਟ ਕਨੈਕਟੀਵਿਟੀ ਚਾਰਟਰ ਦੇ ਮੁੱਖ ਆਰਕੀਟੈਕਟਾਂ ਵਿੱਚੋਂ ਇੱਕ ਸੀ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਮੰਤਰੀ ਬਲਿੰਕਨ ਨੇ ਰੂਸ ਦੇ ਪਰਮਾਣੂ ਹਥਿਆਰਾਂ ਦੀ ਸੁਰੱਖਿਆ ਪ੍ਰਤੀ ਜਤਾਈ ਚਿੰਤਾ
ਵਿਦਿਅਕ ਯੋਗਤਾ
ਜੇਕਰ ਭਾਰਤੀ ਮੂਲ ਦੇ ਆਰਤੀ ਹੋਲਾ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਯੂਕੇ ਸਥਿਤ ਕਿੰਗਜ਼ ਕਾਲਜ ਲੰਡਨ ਤੋਂ ਜਰਮਨ ਲਾਅ ਵਿੱਚ ਗ੍ਰੈਜੂਏਸ਼ਨ ਕੀਤੀ ਹੈ। ਇਸ ਦੇ ਨਾਲ ਹੀ ਉਸਨੇ ਪੈਰਿਸ ਦੇ ਐਚਈਸੀ ਤੋਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿੱਚ ਆਪਣੀ ਮਾਸਟਰਜ਼ ਕੀਤੀ ਹੈ। ਉਹ ਅੰਤਰਰਾਸ਼ਟਰੀ ਪੁਲਾੜ ਯੂਨੀਵਰਸਿਟੀ ਦੀ ਸਾਬਕਾ ਵਿਦਿਆਰਥੀ ਵੀ ਰਹੀ ਹੈ। ਉਸ ਨੂੰ ਕਈ ਭਾਸ਼ਾਵਾਂ ਦਾ ਗਿਆਨ ਹੈ। ਉਹ ਅੰਗਰੇਜ਼ੀ, ਫ੍ਰੈਂਚ, ਜਰਮਨ ਅਤੇ ਪੰਜਾਬੀ ਬੋਲਦੀ ਹੈ ਅਤੇ ਥੋੜ੍ਹੀ ਜਿਹੀ ਡੱਚ ਜਾਣਦੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਫੌਜੀਆਂ ਦੇ ਪਿੰਡ 'ਚੋਂ ਨਿਕਲੇ ਨੌਜਵਾਨ ਨੇ ਰਵਾਇਤ ਨੂੰ ਵਧਾਇਆ ਅੱਗੇ, ਕੈਨੇਡੀਅਨ ਫੌਜ 'ਚ ਹੋਇਆ ਭਰਤੀ
NEXT STORY