ਗੁਰਦਾਸਪੁਰ (ਗੁਰਪ੍ਰੀਤ ਸਿੰਘ)- ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਖੋਖਰ ਫੌਜੀਆਂ ਇਸ ਗੱਲ ਤੋਂ ਪਹਿਚਾਣਿਆ ਜਾਂਦਾ ਹੈ ਕਿ ਇਸ ਪਿੰਡ 'ਚ ਦੇਸ਼ ਦੀ ਅਜ਼ਾਦੀ ਤੋਂ ਪਹਿਲਾਂ ਅਤੇ ਅੱਜ ਵੀ ਵੱਡੀ ਗਿਣਤੀ 'ਚ ਲੋਕ ਦੇਸ਼ ਦੀ ਰੱਖਿਆ ਲਈ ਫੌਜ 'ਚ ਤਾਇਨਾਤ ਹਨ। ਕਈ ਸਾਬਕਾ ਫੌਜੀ ਅਫ਼ਸਰ ਸੇਵਾ ਮੁਕਤ ਹੋਏ ਹਨ ਅਤੇ ਕਈਆਂ ਨੇ ਮੈਡਲ ਵੀ ਜਿੱਤੇ ਹਨ। ਉਥੇ ਹੀ ਇਸ ਪਿੰਡ ਦੇ ਇਕ ਫੌਜੀ ਪਰਿਵਾਰ ਦੇ ਨੌਜਵਾਨ ਨੇ ਆਪਣੇ ਪਰਿਵਾਰ ਅਤੇ ਪਿੰਡ ਦੀ ਇਸ ਰਵਾਇਤ ਨੂੰ ਅੱਗੇ ਲੈ ਕੇ ਗਿਆ ਹੈ। ਦੱਸ ਦਈਏ ਨੌਜਵਾਨ ਭਾਰਤ ਨਹੀਂ ਸਗੋਂ ਕੈਨੇਡਾ ਦੀ ਧਰਤੀ 'ਤੇ ਆਰਮੀ 'ਚ ਭਰਤੀ ਹੋਇਆ ਹੈ। ਕੈਨੇਡਾ 'ਚ ਫੌਜੀ ਅਫ਼ਸਰ ਨੌਜਵਾਨ ਜੈਦੀਪ ਸਿੰਘ ਦਾ ਆਪਣੇ ਜੱਦੀ ਪਿੰਡ ਅਤੇ ਘਰ ਖੋਖਰ ਫੌਜੀਆਂ ਪਹੁੰਚੀਆਂ ਜਿਥੇ ਪਰਿਵਾਰ ਵਲੋਂ ਭਰਵਾ ਸਵਾਗਤ ਕੀਤਾ ਗਿਆ, ਉਥੇ ਹੀ ਪਿੰਡ ਦੇ ਸਾਬਕਾ ਫੌਜੀਆਂ ਵਲੋਂ ਵੀ ਨੌਜਵਾਨ ਨੂੰ ਸਨਮਾਨਿਤ ਕੀਤਾ ਗਿਆ ।
ਇਹ ਵੀ ਪੜ੍ਹੋ- ਘਰੋਂ ਕੰਮ 'ਤੇ ਗਏ ਨੌਜਵਾਨ ਦੀ ਸ਼ਮਸ਼ਾਨ ਘਾਟ 'ਚੋਂ ਮਿਲੀ ਲਾਸ਼, ਦੇਖ ਉੱਡੇ ਹੋਸ਼
ਜਾਣਕਾਰੀ ਮੁਤਾਬਕ ਫੌਜੀਆਂ ਦਾ ਇਹ ਪਰਿਵਾਰ ਜੋ 2010 'ਚ ਵਿਦੇਸ਼ ਕੈਨੇਡਾ ਜਾ ਵਸਿਆ ਸੀ ਤੇ ਅੱਜ ਨੌਜਵਾਨ ਜੈਦੀਪ ਸਿੰਘ ਉਥੇ ਕੈਨੇਡਾ ਦੀ ਆਰਮੀ 'ਚ ਲੈਫਟੀਨੈਂਟ ਭਰਤੀ ਹੋਇਆ ਹੈ। ਜੈਦੀਪ ਨੇ ਦੱਸਿਆ ਕਿ ਜਦ ਉਹ ਆਪਣੇ ਮਾਤਾ-ਪਿਤਾ ਨਾਲ 2010 'ਚ ਕੈਨੇਡਾ ਗਿਆ ਤਾਂ ਬਹੁਤ ਛੋਟਾ ਸੀ ਅਤੇ ਉਦੋਂ ਤੋਂ ਉਸ ਨੂੰ ਪਰਿਵਾਰ ਅਤੇ ਪਿੰਡ 'ਚ ਫੌਜੀਆਂ ਨੂੰ ਦੇਖ ਫੌਜ 'ਚ ਭਰਤੀ ਹੋਣ ਦਾ ਜਜ਼ਬਾ ਸੀ। ਜੈਦੀਪ ਕੋਲ ਭਾਵੇਂ ਕੈਨੇਡਾ 'ਚ ਹੋਰ ਵੀ ਨੌਕਰੀ ਕਰਨ ਲਈ ਮੌਕੇ ਸਨ ਪਰ ਉਸ ਦਾ ਆਰਮੀ 'ਚ ਭਰਤੀ ਹੋਣ ਦਾ ਟੀਚਾ ਸੀ ਅਤੇ ਅੱਜ ਉਹ ਕਾਮਯਾਬ ਵੀ ਹੋਇਆ ਹੈ।
ਇਹ ਵੀ ਪੜ੍ਹੋ- ਜਲੰਧਰ ਸਣੇ ਪੰਜਾਬ ਦੇ 5 ਸ਼ਹਿਰਾਂ ਲਈ CM ਮਾਨ ਵੱਲੋਂ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਦਾ ਐਲਾਨ
ਜੈਦੀਪ ਨਾਲ ਕੈਨੇਡਾ ਤੋਂ ਉਸਦੀ ਮਾਂ ਵੀ ਆਪਣੇ ਸਹੁਰੇ ਪਿੰਡ ਪਹੁੰਚੇ ਤਾਂ ਪਰਿਵਾਰ ਨੇ ਉਨ੍ਹਾਂ ਦਾ ਭਰਵਾ ਸਵਾਗਤ ਕੀਤਾ । ਮਾਂ ਦਾ ਕਹਿਣਾ ਸੀ ਕਿ ਪੁੱਤ ਨੇ ਜੋ ਚੁਣਿਆ ਹੈ ਉਹ ਉਸਦੀ ਆਪਣੀ ਇੱਛਾ ਸੀ ਅਤੇ ਉਨ੍ਹਾਂ ਵਲੋਂ ਵੀ ਆਪਣੇ ਪੁੱਤ ਦਾ ਪੂਰਾ ਸਾਥ ਦਿੱਤਾ ਗਿਆ। ਉਥੇ ਹੀ ਜੈਦੀਪ ਦੇ ਚਾਚਾ ਪੰਜਾਬ ਪੁਲਸ ਆਧਿਕਾਰੀ ਭਗਤ ਸਿੰਘ ਅਤੇ ਹੋਰਨਾਂ ਪਿੰਡ ਦੇ ਸਾਬਕਾ ਫੌਜੀ ਅਫ਼ਸਰਾਂ ਨੇ ਜਿੱਥੇ ਜੈਦੀਪ ਨੂੰ ਸਨਮਾਨਿਤ ਕੀਤਾ ਉਥੇ ਹੀ ਉਨ੍ਹਾਂ ਦਾ ਮਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਵਿਦੇਸ਼ 'ਚ ਵੀ ਉਨ੍ਹਾਂ ਦੇ ਪਿੰਡ ਦਾ ਨਾਂ ਫੌਜੀਆਂ ਦੇ ਪਿੰਡ ਵਜੋਂ ਜੈਦੀਪ ਨੇ ਕਾਇਮ ਕੀਤਾ ਹੈ।
ਇਹ ਵੀ ਪੜ੍ਹੋ- ਵਿਦਿਆਰਥਣ ਨਾਲ ਜ਼ਬਰਦਸਤੀ ਸਰੀਰਿਕ ਸਬੰਧ ਬਣਾਉਣ ਵਾਲਾ ਸੈਨਾ ਦਾ ਅਧਿਕਾਰੀ ਗ੍ਰਿਫ਼ਤਾਰ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਸ਼੍ਰੀਲੰਕਾ ਨੇ ਚੀਨ ਨੂੰ 1 ਲੱਖ ਬਾਂਦਰ ਭੇਜਣ 'ਤੇ ਲਗਾਈ ਰੋਕ, ਜਾਣੋ ਪੂਰਾ ਮਾਮਲਾ
NEXT STORY