ਨਿਊਯਾਰਕ (ਰਾਜ ਗੋਗਨਾ)- ਲੌਂਗ ਆਈਸਲੈਂਡ ਨਿਊਯਾਰਕ ਦੇ ਲੋਕਾਂ ਦਾ ਭਵਿੱਖ ਦੱਸਣ ਵਾਲੇ ਭਾਰਤੀ ਮੂਲ ਦੇ ਜੋਤਸ਼ੀ ਹੇਮੰਤ ਕੁਮਾਰ ਮੁਨੇੱਪਾ ਨੂੰ ਬੀਤੇ ਦਿਨ ਲੌਂਗ ਆਈਲੈਂਡ 'ਤੋ ਇੱਕ ਬਜ਼ੁਰਗ ਔਰਤ ਨਾਲ ਧੋਖਾਧੜੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ। 33 ਸਾਲਾ ਭਾਰਤੀ ਹੇਮੰਤ ਕੁਮਾਰ ਮੁਨੇੱਪਾ ਨੂੰ ਜੋਤਿਸ਼ ਸੇਵਾਵਾਂ ਲਈ 42,000 ਹਜ਼ਾਰ ਡਾਲਰ ਕਢਵਾਉਣ ਲਈ ਇੱਕ ਬਜ਼ੁਰਗ ਔਰਤ ਗਾਹਕ ਨੂੰ ਕਥਿਤ ਤੌਰ 'ਤੇ ਬੈਂਕ ਲਿਜਾਣ ਤੋਂ ਬਾਅਦ ਪਾਰਕਿੰਗ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ।
ਨਿਊਯਾਰਕ ਦੀ ਨਾਸਾਓ ਕਾਉਂਟੀ ਪੁਲਸ ਨੇ ਹਿਕਸਵਿਲ ਵਿੱਚ 33 ਸਾਲਾ ਹੇਮੰਤ ਕੁਮਾਰ ਮੁਨੇੱਪਾ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਸਨੇ 3 ਜੁਲਾਈ ਨੂੰ ਇੱਕ 68 ਸਾਲਾ ਔਰਤ ਤੋਂ ਉਸ ਦਾ ਭਵਿੱਖ ਦੱਸਣ ਦੀਆਂ ਸੇਵਾਵਾਂ ਲਈ ਪਹਿਲੇ 20,000 ਹਜ਼ਾਰ ਡਾਲਰ ਵਸੂਲੇ ਸਨ। ਜਦੋਂ ਉਹ ਕੁਝ ਦਿਨਾਂ ਬਾਅਦ ਸਾਊਥ ਬ੍ਰੌਡਵੇ 'ਤੇ ਅੰਜਨਾ ਜੀ ਨਾਮੀਂ ਜੋਤਿਸ਼ ਵਿਖੇ ਵਾਧੂ ਸੇਵਾਵਾਂ ਲਈ ਵਾਪਸ ਆਈ ਤਾਂ ਜੋਤਿਸ਼ੀ ਨੇ "ਦੁਸ਼ਟ ਆਤਮਾਵਾਂ ਨੂੰ ਹਟਾਉਣ" ਦਾ ਹਵਾਲਾ ਦਿੰਦੇ ਹੋਏ ਮੁਨੇੱਪਾ ਨੇ ਹੋਰ 42,000 ਹਜ਼ਾਰ ਡਾਲਰ ਦੀ ਮੰਗ ਕੀਤੀ ਅਤੇ ਉਸ ਨੂੰ ਪੈਸੇ ਕਢਵਾਉਣ ਲਈ ਨੇੜਲੇ ਬੈਂਕ ਵਿੱਚ ਲੈ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਤੋਂ ਭਾਰਤੀ ਵਿਦਿਆਰਥੀਆਂ ਦਾ ਮੋਹਭੰਗ, 70 ਫੀਸਦੀ ਗਿਰਾਵਟ ਦਰਜ
ਜਦੋਂ ਬੈਂਕ ਸਟਾਫ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਫ਼ੋਨ ਕੀਤਾ। ਭਾਰਤੀ ਮੂਲ ਦਾ ਜੋਤਸ਼ੀ ਹੇਮੰਤ ਕੁਮਾਰ ਮੁਨੇੱਪਾ ਨੂੰ ਬਿਨਾਂ ਕਿਸੇ ਘਟਨਾ ਦੇ ਪਾਰਕਿੰਗ ਵਿੱਚੋਂ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਨਿਊਯਾਰਕ ਕਾਨੂੰਨ ਤਹਿਤ ਭੁਗਤਾਨ ਲਈ ਕਿਸਮਤ ਦੱਸਣ ਵਾਲੀਆਂ ਸੇਵਾਵਾਂ ਦਾ ਸੰਚਾਲਨ ਗੈਰ-ਕਾਨੂੰਨੀ ਹੈ ਜਦੋਂ ਤੱਕ ਕਿ ਇਹ ਸਿਰਫ਼ ਮਨੋਰੰਜਨ ਲਈ ਨਹੀਂ ਕੀਤਾ ਜਾਂਦਾ। "ਕਿਸਮਤ ਦੱਸਣ", "ਦੁਸ਼ਟ ਆਤਮਾਵਾਂ ਨੂੰ ਕੱਢਣ", ਜਾਂ ਗੁਪਤ ਸਲਾਹ ਦੇਣ ਦੇ ਬਦਲੇ ਪੈਸੇ ਸਵੀਕਾਰ ਕਰਨਾ ਇੱਕ ਸ਼੍ਰੇਣੀ ਬੀ ਕੁਕਰਮ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਅਮਰੀਕਾ ਤੋਂ ਭਾਰਤੀ ਵਿਦਿਆਰਥੀਆਂ ਦਾ ਮੋਹਭੰਗ, 70 ਫੀਸਦੀ ਗਿਰਾਵਟ ਦਰਜ
NEXT STORY