ਲੰਡਨ (ਭਾਸ਼ਾ): ਬ੍ਰਿਟੇਨ ਵਿਚ ਅਪਰਾਧ ਰੋਕਥਾਮ ਅਧਿਕਾਰੀਆਂ ਅਤੇ ਪੁਲਸ ਨੇ ਭਾਰਤੀ ਮੂਲ ਦੇ ਇਕ ਜੋੜੇ ਕੋਲੋਂ 3,00,000 ਪੌਂਡ ਤੋਂ ਵਧੇਰੇ ਦੀ ਨਕਦੀ ਬਰਾਮਦ ਕੀਤੀ ਹੈ। ਇਹ ਨਕਦੀ ਅਪਰਾਧ ਜ਼ਰੀਏ ਕਮਾਏ ਜਾਣ ਦਾ ਖਦਸ਼ਾ ਹੈ। ਰਾਸ਼ਟਰੀ ਅਪਰਾਧ ਏਜੰਸੀ (ਐੱਨ.ਸੀ.ਏ.) ਨੇ ਦੱਸਿਆ ਕਿ ਜੋੜੇ ਸ਼ੈਲੇਸ਼ ਅਤੇ ਹਰਕਿਤ ਸਿੰਗਾਰਾ ਦੇ ਉੱਤਰ ਪੱਛਮ ਲੰਡਨ ਦੇ ਐਡਵੇਅਰ ਸਥਿਤ ਘਰ ਵਿਚੋਂ 2,00,000 ਪੌਂਡ ਤੋਂ ਵਧੇਰੇ ਨਕਦੀ ਬਰਾਮਦ ਕੀਤੀ ਗਈ।
ਐੱਨ.ਸੀ.ਏ. ਵਿਚ 'ਥ੍ਰੇਟ ਰਿਸਪਾਂਸ' ਦੀ ਪ੍ਰਮੁੱਖ ਰੈਚਲ ਹਰਬਰਟ ਨੇ ਕਿਹਾ,''ਕਈ ਮਨੀ ਲਾਂਡਰਿੰਗ ਬਿਜ਼ਨੈੱਸ (ਐੱਮ.ਐੱਸ.ਬੀ.) ਗੈਰ ਕਾਨੂੰਨੀ ਨਕਦੀ ਦੇ ਲੈਣ-ਦੇਣ ਨੂੰ ਆਸਾਨ ਬਣਾ ਕੇ ਬ੍ਰਿਟੇਨ ਦੇ ਲਈ ਇਕ ਜੋਖਮ ਪੈਦਾ ਕਰ ਰਹੇ ਹਨ। ਰਾਸ਼ਟਰੀ ਆਰਥਿਕ ਅਪਰਾਧ ਕੇਂਦਰ ਅਤੇ ਉਸ ਦੇ ਸਾਥੀਆਂ ਨੇ ਇਸ ਖਤਰੇ ਨੂੰ ਸਮਝਿਆ, ਜੋ ਵੈਧ ਕਾਰੋਬਾਰਾਂ ਦਾ ਸਮਰਥਨ ਕਰਦੇ ਹੋਏ ਸ਼ੱਕੀ ਐੱਮ.ਐੱਸ.ਬੀ. ਦੇ ਖਿਲਾਫ਼ ਵੱਧ ਪ੍ਰਭਾਵੀ ਕਾਰਵਾਈ ਕਰਨ ਵਿਚ ਸਮਰੱਥ ਹਨ।''
ਪੜ੍ਹੋ ਇਹ ਅਹਿਮ ਖਬਰ- ਚੀਨੀ ਵਿਗਿਆਨੀ ਦੇ ਦਿੱਤੇ 'ਸਬੂਤ', ਵੁਹਾਨ ਲੈਬ 'ਚ ਪੈਦਾ ਹੋਇਆ ਕੋਰੋਨਾਵਾਇਰਸ
ਅਧਿਕਾਰੀਆਂ ਨੇ ਕਿਹਾ ਕਿ ਸਿੰਗਾਰਾ ਦੇ ਵਪਾਰਕ ਸਹਿਯੋਗੀ ਸ਼ੈਲੇਸ ਮੰਡਾਲੀਆ ਦੇ ਕੋਲੋਂ ਵੀ 1,00,000 ਪੌਂਡ ਬਰਾਮਦ ਕੀਤੇ ਹਨ। ਇਹ ਨਕਦੀ ਉਸ ਕੋਲ ਮੌਜੂਦ ਇਕ ਬੈਗ ਵਿਚ ਸੀ। ਇਹਨਾਂ ਤਿੰਨਾਂ ਨੇ ਅਦਾਲਤ ਵਿਚ ਇਹ ਦਾਅਵਾ ਕੀਤਾ ਕਿ ਨਕਦੀ ਵੈਧ ਸੀ ਅਤੇ ਕਿਸੇ ਵੀ ਭਰਮ ਦੇ ਲਈ ਕਈ ਸਾਲਾਂ ਦਾ ਖਰਾਬ ਲੇਖਾ (Accounting) ਜ਼ਿੰਮੇਵਾਰ ਹੈ। ਭਾਵੇਂਕਿ ਅਦਾਲਤ ਨੇ 10 ਸਤੰਬਰ ਨੂੰ ਉਹਨਾਂ ਦੀ ਇਹ ਦਲੀਲ ਖਾਰਿਜ ਕਰ ਦਿੱਤੀ। ਮੇਟ ਪੁਲਸ 'ਓਰਗੇਨਾਈਜ਼ਡ ਕ੍ਰਾਈਮ ਪਾਰਟਨਰਸ਼ਿਪ' (ਓ.ਸੀ.ਪੀ.) ਦੇ ਪ੍ਰਮੁੱਖ ਅਤੇ ਜਾਸੂਸ ਚੀਫ ਇੰਸਪੈਕਟਰ ਟੋਨੀ ਓ'ਸੁੱਲੀਵਨ ਨੇ ਦੱਸਿਆ ਕਿ ਤਿੰਨਾਂ 'ਤੇ ਕੋਈ ਵੀ ਦੋਸ਼ ਨਹੀਂ ਹੈ ਅਤੇ ਇਹਨਾਂ ਨੂੰ ਕਿਸੇ ਵੀ ਮਾਮਲੇ ਵਿਚ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ। ਪਰ ਇਹ 3,00,000 ਪੌਂਡ ਇਹਨਾਂ ਕੋਲੋਂ ਬਰਾਮਦ ਹੋਏ ਹਨ। ਹੁਣ ਇਸ ਰਾਸ਼ੀ ਦੀ ਵਰਤੋਂ ਭਾਈਚਾਰੇ ਦੀ ਭਲਾਈ ਲਈ ਕੀਤੀ ਜਾਵੇਗੀ। ਅਦਾਲਤ ਨੇ ਇਹਨਾਂ ਤਿੰਨਾਂ ਨੂੰ ਵੱਖ ਤੋਂ ਕੁੱਲ 4,350 ਪੌਂਡ ਦਾ ਭੁਗਤਾਨ ਕਰਨ ਦਾ ਨਿਰਦੇਸ਼ ਵੀ ਦਿੱਤਾ ਹੈ।
ਪੜ੍ਹੋ ਇਹ ਅਹਿਮ ਖਬਰ- ਯੂਕੇ: ਫੇਸਬੁੱਕ ਨੇ ਐੱਨ.ਐੱਚ.ਐੱਸ. ਦੀ ਸਹਾਇਤਾ ਲਈ ਪੇਸ਼ ਕੀਤੀ ਖੂਨਦਾਨ ਦੀ ਸਹੂਲਤ
ਕੈਨੇਡਾ : ਸਰੀ 'ਚ ਬਜ਼ੁਰਗ ਦੇ ਗੁੱਸੇ ਨੇ ਲਈ ਬੀਬੀ ਦੀ ਜਾਨ, ਮਿਲੀ ਸਖ਼ਤ ਸਜ਼ਾ
NEXT STORY